ਪੰਜਾਬੀ ਇੰਡਸਟਰੀ ਦੇ ਇਨ੍ਹਾਂ ਸੁਪਰਸਟਾਰਜ਼ ਨੇ ਖਰੀਦੀਆਂ ਲਗਜ਼ਰੀ ਕਾਰਾਂ, ਕੀਮਤ ਜਾਣ ਉੱਡਣਗੇ ਹੋਸ਼

ਜਲੰਧਰ : ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ‘ਤੇ ਲਗਜ਼ਰੀ ਗੱਡੀਆਂ ਦਾ ਕ੍ਰੇਜ਼ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਅੱਜਕੱਲ ਹਰੇਕ ਕਲਾਕਾਰ ਆਪਣੇ ਕੋਲ ਮਹਿੰਗੀ ਗੱਡੀ ਰੱਖਣਾ ਚਾਹੁੰਦਾ ਹੈ। ਕੁਝ ਦਿਨ ਪਹਿਲਾਂ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਨਵੀਂ ਮਰਸਡੀਜ਼ ‘G63 AMG’ ਖਰੀਦੀ ਸੀ। ਇਸ ਗੱਡੀ ਦੀ ਕੀਮਤ 2.19 ਕਰੋੜ ਰੁਪਏ ਹੈ। ਇਹ ਦੁਨੀਆ ਦੀ ਸਭ ਤੋਂ ਦਮਦਾਰ ਐੱਸ. ਯੂ. ਵੀਜ਼. ‘ਚੋਂ ਇਕ ਹੈ। ਮਰਸਡੀਜ਼ ‘AMG G’ 63 ‘ਚ 5.5 ਲੀਟਕ V8  ਪੈਟਰੋਲ ਇੰਜ਼ਨ ਲੱਗਾ ਹੈ।
PunjabKesari
ਇਸ ਤੋਂ ਇਲਾਵਾ ਹਾਲ ਹੀ ‘ਚ ਸੁਰਵੀਨ ਚਾਵਲਾ ਨੇ ‘Mercedes Benz’ ਖਰੀਦੀ ਹੈ, ਜਿਸ ਦੀ ਕੀਮਤ 1 ਕਰੋੜ ਹੈ। ਇਸ ਮਰਸਡੀਜ਼ ਜੀ. ਐੱਲ. ਐੱਸ. 350ਡੀ ਕਾਰ ਨੂੰ ਸਾਲ 2016 ‘ਚ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਸੀ। ਦੱਸ ਦੇਈਏ ਕਿ ਸੁਰਵੀਨ ਚਾਵਲਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ।

ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਾਲ ਹੀ ‘ਚ ਨਵੀਂ ਗੱਡੀ ਲਈ ਹੈ। ਉਸ ਨੇ ਇਸ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।
PunjabKesari
ਗਾਇਕਾ ਜੈਨੀ ਜੋਹਲ ਹਾਲ ਹੀ ‘ਚ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਖਾਸ ਮੌਕੇ ‘ਤੇ ਉਸ ਨੇ ਨਵੀਂ ਲਗਜ਼ਰੀ ਗੱਡੀ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਆਫੀਸ਼ੀਅਲ ਪੇਜ਼ ‘ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਆਪਣੇ ਮਾਤਾ-ਪਿਤਾ ਤੇ ਬੰਟੀ ਭਾਜੀ ਦਾ ਧੰਨਵਾਦ ਵੀ ਕੀਤਾ। ਜੈਨੀ ਜੋਹਲ ਦਾ ਸ਼ੁਰੂ ਤੋਂ ਸੁਪਨਾ ਸੀ ਲਗਜ਼ਰੀ ਕਾਰ ਖਰੀਦਣ ਦਾ, ਜੋ ਹੁਣ ਪੂਰਾ ਹੋ ਗਿਆ।
PunjabKesari
‘ਪਿਆਰ ਤੇ ਜੈਗੁਆਰ’, ‘ਰਿੰਗ’, ‘ਮੈਨੂੰ ਇਸ਼ਕ ਲੱਗਾ’ ਵਰਗੇ ਗੀਤਾਂ ਨਾਲ ਮਸ਼ਹੂਰ ਹੋਈ ਗਾਇਕਾ ਨੇਹਾ ਕੱਕੜ ਨੇ ਵੀ ਹਾਲ ਹੀ ‘ਚ ਨਵੀਂ ਮਰਸਡੀਜ਼ ਬੈਂਨਜ਼ ਜੀ. ਐੱਲ. ਐੱਸ. 350 ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਸਨ। ਉਸ ਦੀ ਇਸ ਕਾਰ ਦੀ ਕੀਮਤ 95.72 ਲੱਖ ਹੈ।
PunjabKesari
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਗੁਰੂ ਰੰਧਾਵਾ ਨੇ ਵੀ ਲਗਜ਼ਰੀ ਕਾਰ ਖਰੀਦੀ ਸੀ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤੀ ਸੀ।
PunjabKesari

Comments

comments

Share This Post

RedditYahooBloggerMyspace