ਮੁੰਬਈ  : ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਸ ਮੌਸਮ ਵਿਚ ਅਕਸਰ ਲੋਕ ਬੱਚਿਆਂ ਨਾਲ ਘੁੰਮਣ ਦਾ ਪਲਾਨ ਬਣਾਉਂਦੇ ਹਨ। ਬੱਚਿਆਂ ਨਾਲ ਛੁੱਟੀਆਂ ਦਾ ਆਨੰਦ ਲੈਣ ਲਈ ਪਹਾੜਾਂ ਦੀ ਸੈਰ, ਖੂਬਸੂਰਤੀ ਅਤੇ ਠੰਡੀਆਂ ਥਾਵਾਂ ਦੀ ਚੋਣ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਅਜਿਹੀਆਂ ਹੀ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਇੱਥੇ ਤੁਸੀਂ ਛੁੱਟੀਆਂ ਦਾ ਆਨੰਦ ਮਾਨ ਸਕਦੇ ਹੋ।
1. ਨੈਨੀਤਾਲ
PunjabKesari
ਗਰਮੀਆਂ ਦੇ ਮੌਸਮ ‘ਚ ਨੈਨੀਤਾਲ ਘੁੰਮਣ ਲਈ ਸਭ ਤੋਂ ਚੰਗੀ ਥਾਂ ਹੈ। ਪਹਾੜ ਅਤੇ ਤਲਾਬਾਂ ਨਾਲ ਘਿਰਿਆ ਇਹ ਸ਼ਹਿਰ ਦੇਖਣ ਵਿਚ ਬਹੁਤ ਹੀ ਖੂਬਸੂਰਤ ਲੱਗਦਾ ਹੈ। ਜਿਨ੍ਹਾਂ ਲੋਕਾਂ ਨੂੰ ਕੁਦਰਤ ਦਾ ਨਜ਼ਾਰਾ ਦੇਖਣਾ ਚੰਗਾ ਲੱਗਦਾ ਹੈ। ਇਹ ਥਾਂ ਉਨ੍ਹਾਂ ਲਈ ਚੰਗੀ ਥਾਂ ਹੈ।
2. ਕਸੌਲੀ
PunjabKesari
ਘੱਟ ਪੈਸਾਂ ਵਿਚ ਬੱਚਿਆਂ ਨੂੰ ਕਿਤੇ ਘੁੰਮਾ ਕੇ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਸ਼ਹਿਰ ‘ਚ ਘੁੰਮਾਉਣ ਲੈ ਜਾ ਸਕਦੇ ਹਨ। ਸ਼ਾਂਤ ਅਤੇ ਹਰਿਆਲੀ ਭਰੀ ਇਹ ਜਗ੍ਹਾ ਬੱਚਿਆਂ ਨੂੰ ਬਹੁਤ ਚੰਗੀ ਲੱਗੇਗੀ।
3. ਅਲਮੋੜਾ
PunjabKesari
ਜੇਕਰ ਤੁਸੀਂ ਬੱਚਿਆਂ ਨਾਲ ਕਿਤੇ ਦੂਰ ਜਾਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਅਲਮੋੜਾ ਲਿਜਾ ਸਕਦੇ ਹੋ। ਉੱਚੇ ਪਹਾੜ, ਨੀਲਾ ਅਸਮਾਨ ਅਤੇ ਸਾਫ਼ ਹਵਾ ਤੁਹਾਡੇ ਫੇਫੜਿਆਂ ਵਿਚ ਜਾਨ ਪਾ ਦੇਵੇਗੀ।
4. ਸ਼ੋਝਾ
ਹਿਮਾਚਲ ਪ੍ਰਦੇਸ਼ ਦਾ ਇਹ ਸ਼ਹਿਰ ਵੀ ਘੁੰਮਣ ਲਈ ਬਹੁਤ ਵਧੀਆ ਹੈ। ਇਸ ਜਗ੍ਹਾ ‘ਤੇ ਜਾ ਕੇ ਤੁਹਾਨੂੰ ਬਿਲਕੁੱਲ ਫਿਲਮਾਂ ਦੇ ਸੀਨ ਵਰਗਾ ਅਹਿਸਾਸ ਆਵੇਗਾ।
5. ਧਰਮਸ਼ਾਲਾ
PunjabKesari
ਇਸ ਜਗ੍ਹਾ ‘ਤੇ ਘੁੰਮਣ ਲਈ ਲੋਕ ਦੇਸ਼-ਵਿਦੇਸ਼ਾਂ ਤੋਂ ਆਉਂਦੇ ਹਨ। ਇੱਥੇ ਯਾਤਰੀਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਵੀ ਘੱਟ ਪੈਸਿਆਂ ਵਿਚ ਵਿਦੇਸ਼ਾਂ ਵਰਗਾ ਮਜ਼ਾ ਇੱਥੇ ਲੈ ਸਕਦੇ ਹੋ।
6. ਊਟੀ
PunjabKesari
ਊਟੀ ਨੂੰ ਹਿੱਲ ਸਟੇਸ਼ਨਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਹ ਨੀਲਗਿਰੀ ਜਿਲ੍ਹੇ ਦੀ ਰਾਜਧਾਨੀ ਹੈ ਅਤੇ ਭਾਰਤ ਵਿਚ ਸਭ ਤੋਂ ਖੂਬਸੂਰਤ ਪਹਾੜੀਆਂ ਵਾਲੀਆਂ ਥਾਵਾਂ ‘ਚੋਂ ਇਕ ਹੈ। ਨੀਲਗਿਰੀ ਦੀ ਵਿਆਖਿਆ ਬਲੂ ਪਹਾੜ ਦੇ ਰੂਪ ਵਿਚ ਕੀਤੀ ਗਈ ਹੈ।

Comments

comments

Share This Post

RedditYahooBloggerMyspace