ਕੁਝ ਪ੍ਰਵਾਸੀ ਜਾਨਵਰ ਹਨ : ਟਰੰਪ

ਵਾਸ਼ਿੰਗਟਨ :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਮੀਗਰੇਸ਼ਨ ਬਾਰੇ ਹੋਈ ਇਕ ਮੀਟਿੰਗ ਦੌਰਾਨ ਪ੍ਰਵਾਸੀਆਂ ਬਾਰੇ ਟਿੱਪਣੀ ਕੀਤੀ। ਟਰੰਪ ਨੇ ਦੂਜੇ ਦੇਸ਼ਾਂ ਤੋਂ ਆ ਕੇ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਲੋਕ ਜਾਨਵਰ ਹਨ। ਵ੍ਹਾਈਟ ਹਾਊਸ ਵਿਚ ਟਰੰਪ ਨੇ ਕੈਲੀਫੋਰਨੀਆ ਰਿਪਬਲਿਕਨ ਨੂੰ ਕਿਹਾ,”ਸਾਡੇ ਦੇਸ਼ ਵਿਚ ਲੋਕ ਆ ਰਹੇ ਹਨ ਜਾਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਨ੍ਹ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਇਹ ਲੋਕ ਕਿੰਨੇ ਖਰਾਬ ਹਨ। ਇਹ ਲੋਕ ਨਹੀਂ ਹਨ ਬਲਕਿ ਜਾਨਵਰ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਰਹੇ ਹਾਂ।”

ਬੀਤੇ ਦਿਨੀਂ ਟਰੰਪ ਨੇ ਪ੍ਰਵਾਸੀਆਂ ਦੀ ਸੈਂਚੁਰੀ ਸਿਟੀ ਅਤੇ ਐੱਮ. ਐੱਸ.-13 ਗੈਂਗ ‘ਤੇ ਸਵਾਲ ਉਠਾਏ ਸਨ ਅਤੇ ਹੁਣ ਇਹ ਬਿਆਨ ਦਿੱਤਾ ਹੈ। ਟਰੰਪ ਨੇ ਅਕਸਰ ਹੀ ਐੱਮ. ਐੱਸ.-13 ਨੂੰ ਕਾਤਲ ਅਤੇ ਦੁਸ਼ਟ ਗੈਂਗ ਦੱਸਿਆ ਹੈ। ਫਿਲਹਾਲ ਟਰੰਪ ਦੇ ਪ੍ਰਵਾਸੀਆਂ ‘ਤੇ ਦਿੱਤੇ ਗਏ ਇਸ ਬਿਆਨ ਦੀ ਡੈਮੋਕ੍ਰੇਟਸ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕਾਲਰੇਡੋ ਦੇ ਕਾਂਗਰਸਮੈਨ ਜਾਰਡ ਪੋਲਿਸ ਨੇ ਕਿਹਾ,”ਪ੍ਰਵਾਸੀ ਇਨਸਾਨ ਹਨ ਕੋਈ ਜਾਨਵਰ, ਅਪਰਾਧੀ, ਡਰੱਗ ਡੀਲਰ ਜਾਂ ਬਲਾਤਕਾਰੀ ਨਹੀਂ।” ਕੈਲੀਫੋਰਨੀਆ ਦੇ ਗਵਰਨਰ ਜੇਰੀ ਬ੍ਰਾਊਨ ਨੇ ਕਿਹਾ,”ਟਰੰਪ ਇਮੀਗਰੇਸ਼ਨ ਨੂੰ ਲੈ ਕੇ ਝੂਠ ਬੋਲ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕ੍ਰਾਈਮ ਅਤੇ ਕੈਲੀਫੋਰਨੀਆ ਦੇ ਕਾਨੂੰਨ ਨੂੰ ਲੈ ਕੇ ਝੂਠ ਬੋਲਿਆ ਹੈ। ਇਕ ਦਰਜਨ ਰੀਪਬਲਿਕਨ ਨੇਤਾਵਾਂ ਵੱਲੋਂ ਉਨ੍ਹਾਂ ਦੀ ਚਾਪਲੂਸੀ ਕਰਨ ਅਤੇ ਹਾਂ ਵਿਚ ਹਾਂ ਮਿਲਾਉਣ ਨਾਲ ਕੁਝ ਨਹੀਂ ਬਦਲੇਗਾ। ਅਸੀਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਲੋਕਾਂ ਹਾਂ ਅਤੇ ਇਸ ਬਿਆਨ ਤੋਂ ਖੁਸ਼ ਨਹੀਂ ਹਾਂ।”

Comments

comments

Share This Post

RedditYahooBloggerMyspace