ਬਰਤਾਨੀਆ ਵੱਲੋਂ ਵੀਜ਼ੇ ਨਾ ਦੇਣ ਕਾਰਨ ਭਾਰਤੀ ਪੇਸ਼ੇਵਰ ਲੋਕ ਪ੍ਰਭਾਵਿਤ

ਲੰਡਨ : ਭਾਰਤ ਦੇ ਡਾਕਟਰ, ਇੰਜਨੀਅਰ ਅਤੇ ਆਈ ਟੀ ਪੇਸ਼ੇਵਰ ਉਨ੍ਹਾਂ 6080 ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਕੋਲ ਬਰਤਾਨੀਆ ਦੇ ਜੌਬ ਕਾਰਡ ਤਾਂ ਹਨ ਪਰ ਉਨ੍ਹਾਂ ਨੂੰ ਦਸੰਬਰ 2017 ਤੋਂ ਬਰਤਾਨੀਆ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਅੱਜ ਜਾਰੀ ਅੰਕੜਿਆ ਅਨੁਸਾਰ ਬਰਤਾਨੀਆ ਵੱਲੋਂ ਸਾਲ ਵਿੱਚ ਲੋਕਾਂ ਨੂੰ ਵੀਜ਼ੇ ਘੱਟ ਦੇਣ ਦੇ ਨਿਯਮ ਤੋਂ ਭਾਰਤੀ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਬਰਤਾਨੀਆਂ ਦੇ ਗ੍ਰਹਿ ਵਿਭਾਗ ਨੇ ਯੂਰਪੀ ਯੂਨੀਅਨ ਤੋਂ ਬਾਹਰ ਤੋਂ ਬਰਤਾਨਵੀ ਕੰਪਨੀਆਂ ਵੱਲੋਂ ਪੇਸ਼ੇਵਰਾਂ ਨੂੰ ਨੌਕਰੀਆਂ ਦੇਣ ਕਾਰਨ ਆ ਰਹੀਆਂ ਦਿੱਕਤਾਂ ਉੱਤੇ ਚਾਨਣਾ ਪਾਇਆ ਹੈ। ਜਾਰੀ ਅੰਕੜਿਆਂ ਅਨੁਸਾਰ ਭਾਰਤ ਦੇ ਪੇਸ਼ੇਵਰ 57 ਫੀਸਦੀ ਵੀਜ਼ੇ ਲੈ ਕੇ ਸਭ ਤੋਂ ਅੱਗੇ ਹਨ ਪਰ ਨਵੇਂ ਨਿਯਮਾਂ ਦੀ ਮਾਰ ਸਭ ਤੋਂ ਵੱਧ ਉਨ੍ਹਾਂ ’ਤੇ ਹੀ ਪੈ ਰਹੀ ਹੈ।

Comments

comments

Share This Post

RedditYahooBloggerMyspace