ਭਾਈ ਮਿੰਟੂ ਦੀ ਯਾਦ ਵਿੱਚ ਸਮਾਗਮ

ਪੈਰਿਸ : ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿੱਚ ਬੀਤੇ ਦਿਨ ਇੰਟਰਨੈਸ਼ਨਲ ਸਿੱਖ ਕੌਂਸਲ, ਫਰਾਂਸ ਸਿੱਖ ਫੈਡਰੇਸ਼ਨ, ਫਰਾਂਸ ਸਿੱਖ ਕੌਂਸਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੈਰਿਸ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ  ਭਾਈ ਹਰਮਿੰਦਰ ਸਿੰਘ ਮਿੰਟੂ ਦੀ ਯਾਦ ਵਿੱਚ ਸਮਾਗਮ  ਕਰਵਾਇਆ ਗਿਆ। ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ। ਸਮਾਗਮ ਵਿੱਚ ਭਾਈ ਨਿਰਮਲ ਸਿੰਘ ਨਗਪੁਰੀ ਦੇ ਜਥੇ ਵੱਲੋਂ ਕੀਰਤਨ  ਕੀਤਾ ਗਿਆ ਅਤੇ ਭਾਈ ਯਾਦਵਿੰਦਰ ਸਿੰਘ ਸਤਕੋਹਾ ਨੇ ਸੰਗਤ ਨੂੰ ਕਥਾ ਨਾਲ ਨਿਹਾਲ ਕੀਤਾ। ਉਪਰੰਤ ਭਾਈ ਰਘਬੀਰ ਸਿੰਘ ਕੋਹਾੜ, ਬਸੰਤ ਸਿੰਘ ਪੰਜਹੱਥਾ, ਭਾਈ ਚੈਨ ਸਿੰਘ, ਦਲਵਿੰਦਰ ਸਿੰਘ ਘੁੰਮਣ, ਗੁਰਦਿਆਲ ਸਿੰਘ, ਪਰਮਜੀਤ ਸਿੰਘ ਸੋਹਲ, ਭਾਈ ਗੁਰਦੀਪ ਸਿੰਘ ਕੈਨੇਡਾ ਅਤੇ ਸ਼ਿੰਗਾਰਾ ਸਿੰਘ ਮਾਨ ਵੱਲੋਂ ਭਾਈ ਹਰਮਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Comments

comments

Share This Post

RedditYahooBloggerMyspace