ਮੁਸਲਿਮ ਔਰਤ ‘ਤੇ ਹੋਇਆ ਨਸਲੀ ਹਮਲਾ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਕੌਫੀ ਸ਼ਾਪ ‘ਤੇ ਮੁਸਲਿਮ ਔਰਤ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਹਿਜਾਬ ਪਹਿਨੀਆ ਹੋਇਆ ਸੀ ਅਤੇ ਉਹ ਕੌਫੀ ਲਈ ਲਾਈਨ ‘ਚ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਜਿਵੇਂ ਵੀਂ ਉਸ ਦੀ ਵਾਰੀ ਆਈ ਤਾਂ ਕਾਊਂਟਰ ਦੇ ਦੂਜੇ ਪਾਸੇ ਖੜਾ ਵਿਅਕਤੀ ਉਸ ਨਾਲ ਭੱਦੀ ਸ਼ਬਦਾਵਲੀ ਵਰਤਣ ਲੱਗਿਆ। ਭੱਦੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਨੂੰ ਆਪਣੀ ਨੌਕਰੀ ਤੋਂ ਹੱਥ ਧੌਣੇ ਪਏ।

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਟਿੱਪਣੀਆਂ ਕਰਨ ਵਾਲਾ ਵਿਅਕਤੀ ਮੁਸਲਿਮ ਔਰਤ ਦਾ ਹਿਜਾਬ ਦੇਖ ਦੇ ਕਹਿੰਦਾ ਹੈ ਕਿ ਕੀ ਇਹ ਕੋਈ ਹੀਰੋਇਨ ਹੈ? ਫਿਰ ਉਹ ਸਪਸ਼ਟ ਸ਼ਬਦਾਂ ‘ਚ ਔਰਤ ਨੂੰ ਕਹਿੰਦਾ ਹੈ ਕਿ ਉਸ ਨੂੰ ਉਸ ਦਾ ਧਰਮ ਪਸੰਦ ਨਹੀਂ ਹੈ। ਇਹ ਘਟਨਾ ਕੈਲੀਫੋਰਨੀਆ ਦੇ ‘ਦਾ ਕੌਫੀ ਬਿਨ ਐਂਡ ਟੀਅ ਲੀਫ’ ਦੀ ਹੈ ਪਰ ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਕੈਲੀਫੋਰਨੀਆ ਦੇ ਕਿਹੜੇ ਸਟੋਰ ਤੇ ਹੋਈ ਹੈ।

ਜਦ ਉਹ ਵਿਅਕਤੀ ਔਰਤ ਤੇ ਅਜਿਹੀਆਂ ਟਿੱਪਣੀਆਂ ਕਰਦਾ ਹੈ ਤਾਂ ਉਹ ਪੁੱਛਦੀ ਹੈ ਕਿ ਆਖਰ ਉਸ ਨੂੰ ਤਕਲੀਫ ਕੀ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਉਸ ਦੇ ਹੱਥੋਂ ਮਰਨਾ ਨਹੀਂ ਚਾਹੁੰਦਾ। ਉਸ ਦਾ ਧਰਮ ਉਸ ਨੂੰ ਮਾਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਉਹ ਕੁਰਾਨ ਬਾਰੇ ਜਾਣਦਾ ਹੈ ਤੇ ਉਹ ਇਸਲਾਮ ਬਾਰੇ ਸੱਚ ਕਹਿ ਰਿਹਾ ਹੈ। ਔਰਤ ਉਸ ਨੂੰ ਕਹਿੰਦੀ ਹੈ ਕਿ ਕੀ ਉਸ ਨੇ ਬਾਈਬਲ ਪੜ੍ਹੀ ਹੈ ਤਾਂ ਫਿਰ ਬਾਈਬਲ ਵਿਚਲੀਆਂ ਗੱਲਾਂ ਨੂੰ ਉਹ ਨਹੀਂ ਅਪਣਾਉਂਦਾ।

ਜਿਸ ਵੇਲੇ ਇਹ ਦੋਵੇਂ ਆਪਸ ‘ਚ ਬਹਿਸ ਕਰਦੇ ਹਨ ਤਾਂ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਾਕੀ ਦੇ ਕਰਮਚਾਰੀ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਸੰਬੰਧੀ ਇਕ ਵਿਅਕਤੀ ਨੇ ਟਵਿਟਰ ‘ਤੇ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਮਾਮਲਾ ਵਧਦੇ ਦੇਖ ਸ਼ੋਪ ਦੀ ਸੁਪਰੀਵਾਈਜ਼ਰ ਉਸ ਵਿਅਕਤੀ ਨੂੰ ਨੌਕਰੀ ਤੋਂ ਕੱਢ ਦਿੰਦੀ ਹੈ। ਸੁਪਰਵਾਇਜ਼ਰ ਉਸ ਨੂੰ ਕਹਿੰਦੀ ਹੈ ਕਿ ਉਸ ਵਿਅਕਤੀ ਨੇ ਗਾਹਕ ਨਾਲ ਬੁਰਾ ਵਿਵਹਾਰ ਕਰਦਿਆਂ ਨਸਲੀ ਟਿੱਪਣੀਆਂ ਕੀਤੀਆਂ ਹਨ ਜੋ ਗਲਤ ਹਨ। ਇਸ ਲਈ ਉਸ ਨੂੰ ਕੱਢ ਦਿੱਤਾ ਗਿਆ ਹੈ।

Comments

comments

Share This Post

RedditYahooBloggerMyspace