ਮੂਲ ਵਾਸੀ ਨੂੰ ਜ਼ਖ਼ਮੀ ਕਰਨ ਵਾਲਾ ਪੁਲੀਸ ਅਧਿਕਾਰੀ ਮੁਅੱਤਲ

ਵਾਇਰਲ ਹੋਈ ਵੀਡੀਓ ਦੀ ਇੱਕ ਝਲਕ।

ਮੈਲਬਰਨ : ਵੈਸਟਰਨ ਆਸਟਰੇਲੀਆ ਸੂਬੇ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਮੂਲ ਵਾਸੀ ਨੌਜਵਾਨ ਨੂੰ ਕਾਬੂ ਕਰਨ ਲਈ ਉਸ ਨੂੰ ਗੱਡੀ ਦੀ ਫੇਟ ਮਾਰ ਕੇ ਸੁੱਟ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

ਸੂਬੇ ਦੇ ਸ਼ਹਿਰ ਪਰਥ ਵਿੱਚ ਇਹ ਘਟਨਾ ਪਿਛਲੇ ਹਫ਼ਤੇ ਵਾਪਰੀ। ਜਾਣਕਾਰੀ ਅਨੁਸਾਰ ਇੱਕ ਸ਼ਿਕਾਇਤ ਮਿਲਣ ਮਗਰੋਂ ਪੁਲੀਸ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ। ਇਹ ਮੂਲ ਵਾਸੀ ਨੌਜਵਾਨ ਅੱਗੇ ਤੁਰਨ ਲੱਗਿਆ ਤਾਂ ਉਸ ਨੂੰ     ਪਿਛਲੇ ਪਾਸਿਓਂ ਇਸ ਪੁਲੀਸ ਅਧਿਕਾਰੀ ਨੇ ਗੱਡੀ ਦੀ ਫੇਟ ਮਾਰ ਕੇ ਸੜਕ ’ਤੇ ਸੁੱਟ ਲਿਆ। ਮੌਕੇ ’ਤੇ ਮੂਲ ਵਾਸੀ ਨੌਜਵਾਨ ਨੂੰ ਦੌਰਾ ਪੈ ਗਿਆ ਅਤੇ ਉਹ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਸ ਸਾਰੀ ਘਟਨਾ ਦੀ ਵੀਡੀਓ ਪੀੜਤ ਨੌਜਵਾਨ ਦੇ ਇੱਕ ਰਿਸ਼ਤੇਦਾਰ ਨੇ ਇੰਟਰਨੈੱਟ ’ਤੇ ਪਾ ਦਿੱਤੀ, ਜਿਸ ਮਗਰੋਂ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ। ਘਟਨਾ ਸਬੰਧੀ ਪੁਲੀਸ ਮੰਤਰੀ ਨੇ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਪੁਲੀਸ ਅਧਿਕਾਰੀ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਜਾਂਚ ਬਿਠਾ ਦਿੱਤੀ ਗਈ ਹੈ।
ਮੂਲ ਵਾਸੀਆਂ ਦੇ ਹੱਕਾਂ ਲਈ ਕੰਮ ਕਰਦੀ ਇੱਕ ਸੰਸਥਾ ਦੇ ਪ੍ਰਧਾਨ ਨੇ ਆਪਣੇ ਭਾਈਚਾਰੇ ਨਾਲ ਨਿਰੰਤਰ ਨਸਲੀ ਵਿਤਕਰਾ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਇਸ ਘਟਨਾ ਦੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਹੋਰ ਘਟਨਾਵਾਂ ਵਾਂਗ ਇਸ ਕਾਰੇ ’ਤੇ ਵੀ ਪਰਦਾ ਪਾ ਦਿੱਤਾ ਜਾਣਾ ਸੀ।

Comments

comments

Share This Post

RedditYahooBloggerMyspace