ਸਿੰਗਾਪੁਰ ਵਿੱਚ ਪੁਲੀਸ ਨੂੰ ਵਿਸ਼ੇਸ ਤਾਕਤਾਂ ਦੇਣ ਵਾਲਾ ਕਾਨੂੰਨ ਲਾਗੂ

ਸਿੰਗਾਪੁਰ  : ਸਿੰਗਾਪਰ ਵਿੱਚ ਅਤਿਵਾਦੀ ਹਮਲੇ ਵੇਲੇ ਪੁਲੀਸ ਨੂੰ ਵਿਸ਼ੇਸ਼ ਤਾਕਤਾਂ ਦੇਣ ਤੇ ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਘਟਨਾ ਸਥਾਨ ’ਤੇ ਜਾਣ ਤੋਂ ਰੋਕਣ ਵਾਲਾ ਕਾਨੂੰਨ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਕਾਨੂੰਨ ਤਹਿਤ ਪੁਲੀਸ ਨੂੰ ਜੇ ਮਹਿਸੂਸ ਹੋਵੇ ਕਿ ਸੁਰੱਖਿਆ ਅਪਰੇਸ਼ਨ ਨੂੰ ਆਂਚ ਆ ਸਕਦੀ ਹੈ ਤਾਂ ਇਕ ਮਹੀਨੇ ਲਈ ਘਟਨਾ ਸਥਾਨ ਬਾਰੇ ਹਰ ਤਰ੍ਹਾਂ ਦਾ ਸੰਚਾਰ ਰੋਕ ਦੇਣ ਦਾ ਅਖ਼ਤਿਆਰ ਹੋਵੇਗਾ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਨੂੰ ਦੇਸ਼ ਦੇ ਅੰਦਰ ਹੀ ਕੱਟੜ ਵਿਚਾਰਾਂ ਵਾਲੇ ਕੁਝ ਵਿਅਕਤੀਆਂ ਤੇ ਵਿਦੇਸ਼ੀ ਦਹਿਸ਼ਤਗਰਦਾਂ ਤੋਂ ਦਹਿਸ਼ਤਗਰਦੀ ਦਾ ਸਪੱਸ਼ਟ ਖਤਰਾ ਦਰਪੇਸ਼ ਹੈ।  ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਦੀ ਕੈਦ ਤੇ 20000 ਸਿੰਗਾਪੁਰ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

Comments

comments

Share This Post

RedditYahooBloggerMyspace