100 ਸਾਲ ਪਹਿਲਾਂ ਬਣੀ ਇਹ ਨਿਊਡ ਪੇਂਟਿੰਗ ਹੋਈ 10.6 ਅਰਬ ਰੁਪਏ ‘ਚ ਨੀਲਾਮ

ਨਵੀਂ ਦਿੱਲੀ : ਮਸ਼ਹੂਰ ਚਿੱਤਰਕਾਰ ਐਮੇਡਿਓ ਮੋਦੀਗਿਲਯਾਨੀ ਵਲੋਂ ਸਾਲ 1917 ‘ਚ ਬਣਾਈ ਗਈ ਨਿਊਡ ਔਰਤ ਦੀ ਇਕ ਪੇਂਟਿੰਗ ਆਰਟ ਡੀਲਰ ਕੰਪਨੀ ਸੋਥਬੇ ਵਲੋਂ ਆਯੋਜਿਤ ਨੀਲਾਮੀ ‘ਚ 157 ਮਿਲੀਅਨ ਡਾਲਰ ਮਤਲਬ 10 ਅਰਬ 60 ਕਰੋੜ ਰੁਪਏ ‘ਚ ਨੀਲਾਮ ਹੋਈ ਹੈ। ਖਬਰ ਮੁਤਾਬਕ ਸੋਥਬੇ ਦੇ 274 ਸਾਲ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਪੇਂਟਿੰਗ ਇੰਨੀ ਮਹਿੰਗੀ ਵਿਕੀ ਹੋਵੇ। ਦੱਸ ਦੇਈਏ ਕਿ ਐਮੇਡਿਓ ਮੋਦੀਗਿਲਯਾਨੀ ਨੇ ਸਾਲ 1917 ‘ਚ ਇਹ ਪੇਂਟਿੰਗ ਬਣਾਈ ਸੀ। ਇਸ ‘ਚ ਇਕ ਔਰਤ ਬਿਨਾਂ ਕੱਪੜਿਆਂ ਦੇ ਪਿੱਠ ਦੇ ਭਾਰ ਲੇਟੀ ਹੋਈ ਹੈ। ਪੇਂਟਿੰਗ ਕਈ ਵਾਰ ਪ੍ਰਦਰਸ਼ਨੀਆਂ ‘ਚ ਲਾਈ ਜਾ ਚੁੱਕੀ ਹੈ। ਹਾਲ ਦੇ ਦਿਨਾਂ ‘ਚ ਨਿਊਯਾਰਕ ‘ਚ ਇਸ ਪੇਂਟਿੰਗ ਦੀ 10.6 ਅਰਬ ‘ਚ ਨੀਲਾਮੀ ਹੋਈ ਹੈ।
ਆਰਟ ਡੀਲਰ ਕੰਪਨੀ ਸੋਥਬੇ ‘ਚ ਪੇਂਟਿੰਗ ਦੀ ਨੀਲਾਮੀ ਦਾ ਆਯੋਜਨ ਕੀਤਾ ਗਿਆ। ਇਸ ‘ਚ ਮਸ਼ਹੂਰ ਚਿੱਤਰਕਾਰ ਪਿਕਾਸੋ ਦੀ ਪੇਂਟਿੰਗ ਦੀ ਵੀ ਨੀਲਾਮੀ ਲਈ ਰੱਖੀ ਗਈ। ਇਸ ਦੌਰਾਨ ਹੋਰ 45 ਪੇਂਟਿੰਗਾਂ ਨੀਲਾਮੀ ਲਈ ਰੱਖੀਆਂ ਗਈਆਂ ਸਨ। ਇਨ੍ਹਾਂ ‘ਚੋਂ 13 ਪੇਂਟਿੰਗਾਂ ਲਈ ਕੋਈ ਖਰੀਦਦਾਰ ਨਹੀਂ ਮਿਲਿਆ। ਖਰੀਦਦਾਰ ਨਾ ਮਿਲਣ ਵਾਲੀਆਂ ਪੇਂਟਿੰਗਾਂ ‘ਚ ਪਿਕਾਸੋ ਦੇ ਇਲਾਵਾ ਹੈਨਰੀ ਮੋਰੇ ਤੇ ਮਾਰਕ ਚੈਗਲ ਦੀ ਪੇਂਟਿੰਗ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ 10.6 ਅਰਬ ਰੁਪਏ ‘ਚ ਨੀਲਾਮ ਹੋਈ ਬਿਨਾਂ ਕੱਪੜਿਆਂ ਦੀ ਔਰਤ ਦੀ ਇਸ ਪੇਂਟਿੰਗ ਨੂੰ ਸਭ ਤੋਂ ਪਹਿਲਾਂ ਸਾਲ 2003 ‘ਚ 2.69 ਕਰੋੜ ਡਾਲਰ ‘ਚ ਬੇਚਿਆ ਗਿਆ ਸੀ। 15 ਸਾਲ ਬਾਅਦ ਇਸ ਪੇਂਟਿੰਗ ਦੀ ਕੀਮਤ ਹੁਣ 6 ਗੁਣਾ ਵਧ ਗਈ ਹੈ। ਹਾਲਾਂਕਿ ਸਭ ਤੋਂ ਮਹਿੰਗੀ ਵਿਕੀ ਪੇਂਟਿੰਗ ਦੀ ਗੱਲ ਕਰੀਏ ਤਾਂ ਲਿਓਨਾਰਡੋ ਦ ਵਿੰਚੀ ਦੀ ਸਲਵੇਟਰ ਮੁੰਡੀ 45.3 ਕਰੋੜ ਡਾਲਰ ‘ਚ ਵਿਕੀ ਸੀ। ਇਸੇ ਨੀਲਾਮੀ ‘ਚ ਮਸ਼ਹੂਰ ਚਿੱਤਰਕਾਰ ਪਿਕਾਸੋ ਦੀ ਇਕ ਹੋਰ ਨਿਊਡ ਪੇਂਟਿੰਗ 1.15 ਕਰੋੜ ਡਾਲਰ ‘ਚ ਨੀਲਾਮ ਹੋਈ।
ਜ਼ਿਕਰਯੋਗ ਹੈ ਕਿ ਐਮੀਡਿਓ ਮੂਲ ਰੂਪ ਨਾਲ ਇਟਲੀ ਦੇ ਸਨ। ਉਨ੍ਹਾਂ ਨੂੰ ਪੇਂਟਿੰਗ ਬਣਾਉਣ ਦਾ ਖਾਸਾ ਸ਼ੌਂਕ ਸੀ। ਪੇਂਟਿੰਗ ਨੂੰ ਨਵੀਂ ਦਿਸ਼ਾ ਦੇਣ ਲਈ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ। ਉਨ੍ਹਾਂ ਦੀ ਖਾਸੀਅਤ ਦਾ ਅੰਦਾਜ਼ਾ ਸਿਰਫ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪੇਂਟਿੰਗ ਹੁਣ ਦੁਨੀਆ ਦੇ ਹਰ ਵੱਡੇ ਮਿਊਜ਼ੀਅਮ ‘ਚ ਮੌਜੂਦ ਹੈ ਪਰ ਸਿਰਫ 35 ਸਾਲ ਦੀ ਉਮਰ ‘ਚ ਦੁਨੀਆ ਦੇ ਮਸ਼ਹੂਰ ਚਿੱਤਰਕਾਰ ਦਾ ਦਿਹਾਂਤ ਹੋ ਗਿਆ।

Comments

comments

Share This Post

RedditYahooBloggerMyspace