ਇਸ ਤਰ੍ਹਾਂ ਬਣਾਓ ਬੌਰਨਵੀਟਾ ਬਰਫੀ

ਮਿੱਠਾ ਖਾਣ ਦੇ ਸ਼ੌਕੀਨ ਕਈ ਲੋਕ ਹੁੰਦੇ ਹਨ। ਤੁਸੀਂ ਕਈ ਤਰ੍ਹਾਂ ਦੀ ਬਰਫੀ ਖਾਧੀ ਹੋਵੇਗੀ ਪਰ ਕੀ ਤੁਸੀਂ ਬੌਰਨਵੀਟਾ ਬਰਫੀ ਟ੍ਰਾਈ ਕੀਤੀ ਹੈ। ਜੇਕਰ ਨਹੀਂ ਤਾਂ ਇਕ ਵਾਰ ਜ਼ਰੂਰ ਖਾਓ। ਬੌਰਨਵੀਟਾ ਬਰਫੀ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ— 
– 250 ਮਿ. ਲੀ. ਦੁੱਧ (ਦੋ ਭਾਗਾਂ ‘ਚ ਵੰਡਿਆਂ ਹੋਇਆ)
– 150 ਗ੍ਰਾਮ ਬੌਰਨਵੀਟਾ
– 250 ਮਿ. ਲੀ. ਘਿਓ
– 250 ਗ੍ਰਾਮ ਮੈਦਾ
– 650 ਗ੍ਰਾਮ ਚੀਨੀ
– ਪਿਸਤਾ ਸੁਆਦ ਅਨੁਸਾਰ

ਬਣਾਉਣ ਦੀ ਵਿਧੀ
1. ਇਕ ਕੜ੍ਹਾਈ ‘ਚ 50 ਮਿ.ਲੀ. ਦੁੱਧ ਪਾ ਕੇ ਗਰਮ ਕਰੋ। ਹੁਣ ਇਸ ‘ਚ 150 ਗ੍ਰਾਮ ਬੌਰਨਵੀਟਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਇਹ ਪਿਘਲ ਸਕੇ। ਹੁਣ ਇਸ ਨੂੰ ਇਕ ਬਾਊਲ ‘ਚ ਕੱਢ ਲਓ।
2. ਹੁਣ ਇਕ ਕੜ੍ਹਾਈ ‘ਚ 250 ਮਿ.ਲੀ. ਘਿਓ ਅਤੇ 250 ਗ੍ਰਾਮ ਮੈਦਾ ਪਾ ਕੇ ਉਦੋ ਤੱਕ ਭੁੰਨ ਲਓ ਜਦੋਂ ਤੱਕ ਇਸ ਦੀ ਖੁਸ਼ਬੂ ਨਾ ਆਵੇ। ਬਾਅਦ ‘ਚ ਇਸ ਨੂੰ ਇਕ ਬਾਊਲ ‘ਚ ਕੱਢ ਲਓ।
3. ਇਕ ਵੱਖਰੀ ਕੜ੍ਹਾਈ ‘ਚ 650 ਗ੍ਰਾਮ ਚੀਨੀ ਅਤੇ 200 ਮਿ.ਲੀ. ਦੁੱਧ ਪਾ ਕੇ ਗਰਮ ਕਰੋ। ਇਸ ਨੂੰ ਚੰਗੀ ਤਰ੍ਹਾਂ ਉੱਬਲਣ ਦਿਓ।
4. ਬਾਅਦ ‘ਚ ਇਸ ‘ਚ ਬੌਰਨਵੀਟਾ ਅਤੇ ਮੈਦੇ ਦਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਉਸ ਵੇਲੇ ਤੱਕ ਪਕਾਓ ਜਦੋਂ ਤੱਕ ਇਹ ਕਿਨਾਰਿਆਂ ਤੋਂ ਤੇਲ ਨਾ ਛੱਡ ਦੇਵੇ।
5. ਹੁਣ ਇਸ ਮਿਸ਼ਰਣ ਨੂੰ ਤੇਲ ਲੱਗੀ ਥਾਲੀ ‘ਚ ਪਾਓ ਅਤੇ ਪਿਸਤੇ ਨਾਲ ਗਾਰਨਿਸ਼ ਕਰੋ। ਹੁਣ ਠੰਡਾ ਹੋਣ ਲਈ ਰੱਖ ਦਿਓ।
6. ਠੰਡਾ ਹੋਣ ‘ਤੇ ਇਸ ਨੂੰ ਬਰਫੀ ਦੇ ਟੁੱਕੜਿਆਂ ਦੇ ਆਕਾਰ ‘ਚ ਕੱਟ ਲਓ। ਬੌਰਨਵੀਟਾ ਬਰਫੀ ਤਿਆਰ ਹੈ। ਇਸ ਨੂੰ ਸਰਵ ਕਰੋ।

Comments

comments

Share This Post

RedditYahooBloggerMyspace