ਚੁਸਤ-ਦਰੁਸਤ ਜੀਵਨ ਲਈ ਬਲੱਡ ਗਰੁੱਪ ਦੇ ਅਨੁਸਾਰ ਖਾਓ

ਭਾਰ ਘੱਟ ਕਰਨ ਦੇ ਲਈ ਖੁਰਾਕ ਮਾਹਿਰ ਕਾਫ਼ੀ ਸਮੇਂ ਤੋਂ ਵਿਅਕਤੀ ਦੇ ਬਲੱਡ ਗਰੁੱਪ ਦੇ ਅਨੁਸਾਰ ਉਸ ਦਾ ਡਾਇਟ ਪਲਾਨ ਤਿਆਰ ਕਰ ਰਹੇ ਸਨ। ਪਰ ਹੁਣ ਤੰਦਰੁਸਤ ਰਹਿਣ ਦੇ ਲਈ ਵੀ ਬਲੱਡ ਗਰੁੱਪ ਦੇ ਮੁਤਾਬਿਕ ਭੋਜਨ ਦਾ ਫੈਸ਼ਨ ਹੋ ਗਿਆ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਨੇਮਾ ਕਲਾਕਾਰ ਆਪਣੇ ਬਲੱਡ ਗਰੁੱਪ ਦੇ ਅਨੁਸਾਰ ਭੋਜਨ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਵੀ ਇਸੇ ਆਧੁਨਿਕ ਫੈਸ਼ਨ ਨੂੰ ਅਪਣਾ ਰਿਹਾ ਹੈ। ਕੁਝ ਸਮਾਂ ਪਹਿਲਾਂ ਡਾ: ਪੀਟਰ ਐਡਮੋ ਨੇ ਖੋਜ ਕੀਤੀ ਸੀ ਕਿ ਵੱਖ-ਵੱਖ ਬਲੱਡ ਗਰੁੱਪਾਂ ਦੇ ਲੋਕ ਅਲੱਗ-ਅਲੱਗ ਕਿਸਮ ਦੇ ਭੋਜਨ ‘ਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਪ੍ਰਗਟ ਕਰਦੇ ਹਨ। ਇਸ ਦੇ ਆਧਾਰ ‘ਤੇ ਉਨ੍ਹਾਂ ਬਲੱਡ ਟਾਈਪ ਡਾਇਟ ਪਲਾਨ ਤਿਆਰ ਕੀਤਾ। ਉਨ੍ਹਾਂ ਦੀ ਕਿਤਾਬ ਆਉਣ ਦੇ ਬਾਅਦ ਤੋਂ ਇਹ ਪ੍ਰੋਗਰਾਮ ਦੁਨੀਆ ਭਰ ਵਿਚ ਮਸ਼ਹੂਰ ਹੋ ਗਿਆ ਹੈ, ਬਲਕਿ ਫੈਸ਼ਨ ਬਣ ਗਿਆ ਹੈ। ਇਹ ਸਭ ਨੂੰ ਪਤਾ ਹੈ ਕਿ ਸਭ ਦੇ ਵੱਖ-ਵੱਖ ਤਰ੍ਹਾਂ ਦੇ ਬਲੱਡ ਗਰੁੱਪ ਹੁੰਦੇ ਹਨ, ਜਿਵੇਂ ਏ, ਬੀ, ਓ ਅਤੇ ਇਨ੍ਹਾਂ ਦੇ ਪਾਜ਼ੇਟਿਵ ਅਤੇ ਨੈਗੇਟਿਵ। ਜਿਸ ਵਿਅਕਤੀ ਵਿਚ ਜੋ ਬਲੱਡ ਗਰੁੱਪ ਹੁੰਦਾ ਹੈ, ਉਸ ਖਾਸ ਭੋਜਨ ‘ਤੇ ਆਪਣੀ ਖੂਨ ਸਬੰਧੀ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ। ਜਦੋਂ ਡਾ: ਪੀਟਰ ਨੇ ਇਹ ਸਿਧਾਂਤ ਲੋਕਾਂ ਸਾਹਮਣੇ ਪੇਸ਼ ਕੀਤਾ ਤਾਂ ਬਹੁਤ ਘੱਟ ਲੋਕਾਂ ਨੂੰ ਇਸ ‘ਤੇ ਵਿਸ਼ਵਾਸ ਸੀ। ਬਹੁਤੇ ਲੋਕ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੰਦਰਭ ਵਿਚ ਕਾਫ਼ੀ ਖੋਜ ਨਹੀਂ ਕੀਤੀ ਗਈ ਹੈ ਅਤੇ ਕਲੀਨੀਕਲਸ ਟਰਾਇਲ ਵੀ ਨਹੀਂ ਕੀਤੇ ਗਏ ਹਨ। ਪਰ ਹੁਣ ਇਸ ਥਿਊਰੀ ‘ਤੇ ਖੋਜ ਵੀ ਹੋ ਰਹੀ ਹੈ ਅਤੇ ਸਮੀਖਿਆ ਵੀ। ਇਸ ਦੇ ਆਧਾਰ ‘ਤੇ ਇਸ ਥਿਊਰੀ ਨੂੰ ਵੱਡੀ ਪੱਧਰ ‘ਤੇ ਸਵੀਕਾਰ ਵੀ ਕੀਤਾ ਜਾ ਰਿਹਾ ਹੈ।

ਇਸ ਸਿਧਾਂਤ ਦਾ ਆਧਾਰ ਇਹ ਹੈ ਕਿ ਵਿਅਕਤੀ ਦਾ ਬਲੱਡ ਗਰੁੱਪ ਉਸ ਦੀ ਜੈਨੇਟਿਕ ਸਰੰਚਨਾ ਨੂੰ ਪ੍ਰਤੀਬਿੰਬਤ ਕਰਦਾ ਹੈ। ਇਹ ਕੋਡ ਨਾ ਸਿਰਫ਼ ਵਿਅਕਤੀ ਦੀਆਂ ਅੱਖਾਂ ਦੇ ਰੰਗ, ਕੱਦ, ਵਜ਼ਨ, ਵਾਲ ਅਤੇ ਹੋਰ ਫੀਚਰਜ਼ ਤੋਂ ਪ੍ਰਗਟ ਹੁੰਦਾ ਹੈ। ਬਲਕਿ ਇਹ ਵੀ ਨਿਰਧਾਰਤ ਕਰਦਾ ਹੈ ਕਿ ਉਸ ਨੇ ਕਿਸ ਕਿਸਮ ਦੀ ਪਾਚਨ ਕਿਰਿਆ ਵਿਰਾਸਤ ਵਿਚ ਹਾਸਲ ਕੀਤੀ ਹੈ। ਇਸ ਲਈ ਵੱਖ-ਵੱਖ ਬਲੱਡ ਗਰੁੱਪ ਦੇ ਲੋਕ ਵੱਖ-ਵੱਖ ਫੂਡਸ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਪ੍ਰਗਟ ਕਰਦੇ ਹਨ।

ਉਦਾਹਰਨ ਦੇ ਤੌਰ ‘ਤੇ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘ਏ’ ਹੈ ਉਨ੍ਹਾਂ ਦੇ ਲਈ ਕਣਕ ਅਤੇ ਕਣਕ ਤੋਂ ਬਣੀਆਂ ਚੀਜ਼ਾਂ ਜਿਵੇਂ ਰੋਟੀ, ਬਰੈੱਡ, ਪਾਸਤਾ, ਕੁਲਚਾ, ਨੂਡਲਸ ਆਦਿ ਲਾਭਕਾਰੀ ਹੁੰਦੇ ਹਨ।

ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ‘ਬੀ’ ਹੈ, ਉਨ੍ਹਾਂ ਨੂੰ ਦੁੱਧ, ਦਹੀਂ, ਪਨੀਰ ਅਤੇ ਦੂਸਰੇ ਡੇਅਰੀ ਉਤਪਾਦ ਨੂੰ ਪਹਿਲ ਦੇਣੀ ਚਾਹੀਦੀ ਹੈ।

ਜੇਕਰ ਤੁਹਾਡਾ ਬਲੱਡ ਗਰੁੱਪ ਏ, ਬੀ ਹੈ ਤਾਂ ਉਸ ਦਾ ਸਬੰਧ ਏ ਅਤੇ ਬੀ ਦੋਵਾਂ ਗਰੁੱਪਾਂ ਨਾਲ ਹੈ। ਇਸ ਲਈ ਇਨ੍ਹਾਂ ਦੋਵਾਂ ਗਰੁੱਪਾਂ ਦੇ ਭੋਜਨ ਤੁਹਾਡੇ ਲਈ ਫਾਇਦੇਮੰਦ ਰਹਿਣਗੇ। ਧਿਆਨ ਦੇਣ ਦੀ ਗੱਲ ਸਿਰਫ਼ ਇੰਨੀ ਹੈ ਕਿ ਕਿਸ ਭੋਜਨ ਨੂੰ ਕਿੰਨੀ ਮਾਤਰਾ ਵਿਚ ਲਿਆ ਜਾਏ। ਇਸ ਗਰੁੱਪ ਦੇ ਲੋਕਾਂ ਦਾ 30 ਦੀ ਉਮਰ ਬਾਅਦ ਭਾਰ ਵਧਣ ਲਗਦਾ ਹੈ। ਇਸ ਲਈ ਭੋਜਨ ਨਾਲ ਕਸਰਤ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਜੇਕਰ ਬਲੱਡ ਗਰੁੱਪ ਨੈਗੇਟਿਵ ਜਾਂ ਪਾਜੇਟਿਵ ਹੈ ਤਾਂ ਉਸ ਦਾ ਵੀ ਅਲੱਗ ਤਰ੍ਹਾਂ ਨਾਲ ਪ੍ਰਭਾਵ ਪੈਂਦਾ ਹੈ। ਇਸ ਲਈ ਖੋਜ ਜਾਰੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡਾ ਸਭ ਦਾ ਇਕ ਵਿਸ਼ੇਸ਼ ਜੈਨੇਟਿਕ ਸਟਰੱਕਚਰ ਹੁੰਦਾ ਹੈ। ਇਸ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਆਪਣੇ ਬਲੱਡ ਗਰੁੱਪ ਦੇ ਅਨੁਸਾਰ ਭੋਜਨ ਕਰਨ ਦਾ ਅਰਥ ਹੈ ਆਪਣੇ ਡੀ. ਐਨ. ਏ. ਨੂੰ ਉਚਿਤ ਪੌਸ਼ਟਿਕਤਾ ਪ੍ਰਦਾਨ ਕਰਨ। ਇਹ ਸਹੀ ਹੈ ਕਿ ਤੁਸੀਂ ਆਪਣੇ ਜੀਨਸ ਬਦਲ ਨਹੀਂ ਸਕਦੇ ਅਤੇ ਨਾ ਹੀ ਆਪਣੇ ਡੀ. ਐਨ. ਏ. ਨੂੰ ਆਪਣੇ ਭਾਗ ਤੋਂ ਦੂਰ ਕਰ ਸਕਦੇ ਹੋ। ਯਾਨਿ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹੋ, ਬਸ਼ਰਤੇ ਕਿ ਤੁਸੀਂ ਆਪਣੇ ਬਲੱਡ ਗਰੁੱਪ ਦੇ ਅਨੁਸਾਰ ਭੋਜਨ ਕਰੋ।

ਕਰਮਚੰਦ

Comments

comments

Share This Post

RedditYahooBloggerMyspace