ਜਵਾਨੀ ‘ਚ ਹੀ ਔਰਤਾਂ ਦੇ ਗੋਡੇ ਹੋ ਰਹੇ ਨੇ ਖ਼ਰਾਬ

GettyImages-483069124-56a6da0e3df78cf772908d7d35 ਤੋਂ 40 ਸਾਲ ਦੀ ਉਮਰ ‘ਚ ਹੀ ਔਰਤਾਂ ਦੇ ਘਿਸ ਰਹੇ ਕਾਰਟੀਲੇਜ
ਪੂਰੇ ਪਰਿਵਾਰ ਨੂੰ ਸਾਂਭਣ ਵਾਲੀਆਂ ਔਰਤਾਂ ਦੇ ਗੋਢੇ ਜਵਾਨੀ ‘ਚ ਹੀ ਖਰਾਬ ਹੋ ਰਹੇ ਹਨ। ਜਿਸ ਕਾਰਨ ਉਨਾਂ ਨੂੰ ਬੇਹੱਦ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਨਿੱਜੀ ਹਸਪਤਾਲਾਂ ਦੇ ਹੱਡੀ ਰੋਗ ਮਾਹਰਾਂ ਕੋਲ ਓਪੀਡੀ ‘ਚ ਰੋਜ਼ਾਨਾ 30 ਤੋਂ 40 ਸਾਲ ਦੀਆਂ ਔਰਤਾਂ ਗੋਢੇ ਤੇ ਜੋੜਾਂ ਦੇ ਦਰਦ ਦੀ ਸ਼ਿਕਾਇਤ ਲੈ ਕੇ ਆਉਂਦੀਆਂ ਹਨ। ਜਾਂਚ ‘ਚ ਜ਼ਿਆਦਾਤਰ ਔਰਤਾਂ ਦੇ ਕਾਰਟੀਲੇਜ ਘਿਸਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਤੇ ਮਾਹਰਾਂ ਦੀ ਨਜ਼ਰ ‘ਚ ਇਸ ਦਾ ਕਾਰਨ ਔਰਤਾਂ ਦੀ ਘੱਟ ਖੁਰਾਕ, ਜੰਕ ਫੂਡ, ਕਸਰਤ ਦੀ ਕਮੀ ਹੈ।

ਕਾਰਟੀਲੇਜ ਖਰਾਬ ਹੋਣ ਦੇ ਦਸ ‘ਚੋਂ ਛੇ ਮਰੀਜ਼ ਔਰਤ
ਮਾਹਿਰ ਡਾਕਟਰਾਂ ਅਨੁਸਾਰ ਓਪੀਡੀ ‘ਚ ਗੋਢਿਆਂ ਤੇ ਜੋੜਾਂ ‘ਚ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਕਾਫੀ ਮਰੀਜ਼ ਆ ਰਹੇ ਹਨ। ਇਨਾਂ ‘ਚ ਦਸ ‘ਚੋਂ ਛੇ ਮਰੀਜ਼ ਔਰਤਾਂ ਹੁੰਦੀਆਂ ਹਨ। ਜਿਨਾਂ ਦੀ ਉਮਰ 35 ਤੋਂ 40 ਦੇ ਵਿਚ ਹੁੰਦੀ ਹੈ। ਗੋਢਿਆਂ ਤੇ ਜੋੜਾਂ ਦੀ ਦਰਦ ਦਾ ਕਾਰਨ ਪਤਾ ਕਰਨ ਲਈ ਜਦ ਐਕਸਰੇ ਤੇ ਕਈ ਤਰਾਂ ਦੇ ਟੈਸਟ ਕਰਵਾਏ ਜਾਂਦੇ ਹਨ ਤਾਂ ਕਾਰਟੀਲੇਜ ਦੇ ਘਿਸੇ ਜਾਣ ਦੀ ਪੁਸ਼ਟੀ ਹੁੰਦੀ ਹੈ। ਕਾਰਟੀਲੇਜ ਘਿਸਣ ਨਾਲ ਪਰਤ ਪਤਲੀ ਪੈ ਜਾਂਦੀ ਹੈ। ਉਸ ‘ਚ ਕੋਲੇਜਨ, ਜੋ ਕਿ ਇਰ ਤਰਾਂ ਦਾ ਪ੍ਰੋਟੀਨ ਹੁੰਦਾ ਹੈ ਦੀ ਕੁਆਲਿਟੀ ਘੱਟ ਹੋ ਜਾਂਦੀ ਹੈ ਤੇ ਹੱਡੀਆਂ ਦੇ ਸਟਰਕਚਰ ‘ਚ ਬਦਲਾਅ ਆ ਜਾਂਦਾ ਹੈ। ਇਸੇ ਕਾਰਨ ਕਰਕੇ ਜਦ ਵੀ ਔਰਤਾਂ ਖੜੇ ਹੋ ਕੇ ਕੰਮ ਕਰਦੀਆਂ ਹਨ ਤਾਂ ਜੋੜਾਂ ‘ਤੇ ਜ਼ੋਰ ਪੈਣ ਨਾਲ ਤਕਲੀਫ ਹੁੰਦੀ ਹੈ। ਡਾ. ਬਾਂਸਲ ਨੇ ਕਿਹਾ ਕਿ ਰਿਪਲੇਸਮੈਂਟ ਕਰਵਾਉਣ ਵਾਲਿਆਂ ‘ਚ ਔਰਤਾਂ ਦੀ ਸਰਜਰੀ ਜ਼ਿਆਦਾ ਹੈ।

ਤਣਾਅ, ਘੱਟ ਖੁਰਾਕ, ਫਾਸਟ ਫੂਡ, ਹੀਲ ਪਾਉਣਾ ਤੇ ਟਰੌਮਾ ਵੱਡਾ ਕਾਰਨ ਡਾ. ਬਾਂਸਲ ਨੇ ਕਿਹਾ ਕਿ ਔਰਤਾਂ ਦੇ ਘੱਟ ਉਮਰ ‘ਚ ਹੀ ਗੋਢਿਆਂ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਵਧਣ ਦਾ ਕਾਰਨ ਇਹ ਹੈ ਕਿ ਉਹ ਆਪਣੀ ਖੁਰਾਕ ਨੂੰ ਲੈ ਕੇ ਜਾਗਰੂਕ ਨਹੀਂ ਹਨ। ਉਹ ਪਰਿਵਾਰ ਦੇ ਪੁਰਸ਼ ਮੈਂਬਰਾਂ ਤੇ ਬੱਚਿਆਂ ਨੂੰ ਫਲ, ਦੁੱਧ ਤੇ ਹੋਰ ਤਰਾਂ ਦੇ ਪੌਸ਼ਟਿਕ ਖਾਣਾ ਖਾਣ ਲਈ ਦਬਾਅ ਪਾਉਂਦੀਆਂ ਹਨ ਜਦਕਿ ਖੁਦ ਨਹੀ ਲੈਂਦੀਆਂ। ਦੂਜਾ ਕਾਰਨ ਸਟ੍ਰੈਸ ਹੈ। ਉਹ ਘਰ ਨੂੰ ਸਾਂਭਣ ‘ਚ ਤਾਲਮੇਲ ਬਿਠਾਉਣ ਨੂੰ ਲੈ ਕੇ ਸਟ੍ਰੈਸ ‘ਚ ਰਹਿੰਦੀਆਂ ਹਨ। ਮਾਨਸਿਕ ਤਣਾਅ ਕਾਰਨ ਉਹ ਖਾਣਾ ਘੱਟ ਖਾਂਦੀਆਂ ਹਨ। ਇਸ ਤੋਂ ਇਲਾਵਾ ਹੀਲ ਪਾਉਣਾ ਫਾਸਟ ਫੂਡ ਖਾਣਾ, ਮੋਟਾਪਾ ਤੇ ਗਠੀਆ ਰੋਗ ਗੋਢੇ ਖਰਾਬ ਹੋਣ ਦਾ ਵੱਡਾ ਕਾਰਨ ਹੈ।

ਦਰਦ ਤੋਂ ਬਚਾਅ ਲਈ ਔਰਤਾਂ ਕਰਨ ਇਹ ਉਪਾਅ
ਔਰਤਾਂ ‘ਤੇ ਪੂਰੇ ਪਰਿਵਾਰ ਨੂੰ ਸਾਂਭਣ ਦੀ ਜ਼ਿੰਮੇਵਾਰੀ ਹੁੰਦੀ ਹੈ। ਕੁਝ ਔਰਤਾਂ ਘਰ ਦੇ ਨਾਲ-ਨਾਲ ਨੌਕਰੀ ਵੀ ਕਰਦੀਆਂ ਹਨ। ਅਜਿਹੇ ‘ਚ ਉਨਾਂ ਨੂੰ ਖੁਦ ਸਿਹਤ ਪ੍ਰਤੀ ਵਿਸ਼ੇਸ਼ ਧਿਆਨ ਦਿੰਦੇ ਹੋਏ ਮੋਟਾਪੇ ਤੋਂ ਬਚਣਾ ਚਾਹੀਦਾ ਹੈ। ਕਿਸੇ ਫਿਜ਼ੀਓਥੈਰੇਪੀ ਦੇ ਦੱਸੇ ਅਨੁਸਾਰ ਗੈਗੂਲਰ ਕੁਝ ਕਸਰਤ ਕਰਨੀ ਚਾਹੀਦੀ ਹੈ। ਜ਼ਿਆਦਾ ਦੇਰ ਤਕ ਹੀਲ ਪਾ ਕੇ ਨਹੀਂ ਚੱਲਣਾ ਚਾਹੀਦਾ।

ਇੰਡੀਅਨਸ ਸੀਟ ਨਾਲ ਜ਼ਿਆਦਾ ਘਸਦੇ ਨੇ ਗੋਢ
ਇੰਡੀਅਨ ਸੀਟ ‘ਤੇ ਬੈਠਣ ਨਾਲ ਗੋਢਿਆਂ ਨਾਲ ਚੂਲ਼ੇ ਤੇ ਰੀਡ ਦੀ ਹੱਡੀ ‘ਤੇ ਵੀ ਦਬਾਅ ਪੈਂਦਾ ਹੈ। ਜਿਸ ਨਾਲ ਗੋਢੇ ਜ਼ਿਆਦਾ ਖਰਾਬ ਹੁੰਦੇ ਹਨ ਜਦਕਿ ਇੰਗਲਿਸ਼ ਸੀਟ ਦਾ ਇਸਤੇਮਾਲ ਇਨਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਇਹ ਸਧਾਰਨ ਤਰੀਕਾ ਹੈ, ਗੋਢਿਆਂ ਨੂੰ ਬਚਾਉਣ ਦਾ। 30 ਸਾਲ ਦੀ ਉਮਰ ਤੋਂ ਬਾਅਦ ਇਗੰਲਿਸ਼ ਸੀਟ ਦਾ ਇਸਤੇਮਾਲ ਕਰਨ ਨਾਲ ਗੋਢਿਆਂ ਦੀ ਮਿਆਦ ਵਧਦੀ ਹੈ।
ਕੈਲਸ਼ੀਅਮ ਤੇ ਆਇਰਨ ਨਾਲ ਭਰਪੂਰ ਖਾਣਾ ਲੈਣ ਔਰਤਾਂ ਔਰਤਾਂ ਨੂੰ ਕੈਲਸ਼ੀਅਮ ਤੇ ਆਇਰਨ ਨਾਲ ਭਰਪੂਰ ਖਾਣਾ ਖਾਣਾ ਚਾਹੀਦਾ ਹੈ। ਇਸ ਲਈ ਦੁੱਧ ਦੇ ਦੁੱਧ ਨਾਲ ਬਣੇ ਖਾਦ ਪਦਾਰਥ, ਅੰਡੇ, ਹਰੀ ਸਬਜ਼ੀਆਂ, ਫਲ, ਕਾਲੇ ਛੋਲੇ, ਅਨਾਰ, ਸੋਇਆ ਪ੍ਰਾਡਕਟ ਲੈਣਾ ਚਾਹੀਦਾ ਹੈ।

ਖਾਣੇ ‘ਚ ਕੀ ਨਾ ਲਓ
ਹੱਡੀਆਂ ਦੀ ਮਜ਼ਬੂਤੀ ਲਈ ਔਰਤਾਂ ਨੂੰ ਬਰਗਰ, ਪਿੱਜ਼ਾ, ਨਿਊਡਲਸ, ਕੋਲਡ ਡ੍ਰਿੰਕਸ, ਚਿਪਸ, ਕਟਲੇਟਸ ਸਮੇਤ ਹੋਰ ਤਰਾਂ ਦੇ ਫਾਸਟ ਫੂਡ ਬਿਲਕੁਲ ਨਹੀਂ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਖਾਦ ਪਦਾਰਥਾਂ ‘ਤੇ ਪੈਸਾ ਖਰਚ ਕਰਨ ਦੀ ਥਾਂ ਪੌਸ਼ਟਿਕ ਖਾਦ ਪਦਾਰਥ ਖਰੀਦ ਕੇ ਖਾਣ।

ਹੱਡੀਆਂ ਦੇ ਦਰਦ ਨੂੰ ਨਾ ਕਰੋ ਅਣਠਿੱਡ
ਔਰਤਾਂ ਗੋਢਿਆਂ ਤੇ ਜੋੜਾਂ ‘ਚ ਹੋਣ ਵਾਲੇ ਦਰਦ ਨੂੰ ਹਲਕੇ ‘ਚ ਲੈ ਕੇ ਘਰ ‘ਤੇ ਹੀ ਕੈਮਿਸਟਾਂ ਤੋਂ ਦਵਾਈ ਨਹੀਂ ਲੈਣੀ ਚਾਹੀਦੀ। ਪਹਿਲੇ ਦਰਦ ‘ਤੇ ਹੀ ਕਿਸੇ ਚੰਗੇ ਓਰਥੋਪੇਡਿਕ ਨੂੰ ਦਿਖਾ ਕੇ ਇਲਾਜ ਕਰਵਾਓ। ਇਸ ਨਾਲ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

Comments

comments

Share This Post

RedditYahooBloggerMyspace