ਭਾਰਤੀ ਔਰਤਾਂ ਡੇਟਿੰਗ ਐਪਸ ਰਾਹੀਂ ‘ਸਾਥੀ’ ਲੱਭਣ ‘ਚ ਪੁਰਸ਼ਾਂ ਤੋਂ ਅੱਗੇ

ਨਵੀਂ ਦਿੱਲੀ : ਔਰਤਾਂ ਉੱਤੇ ਕੀਤੀ ਖੋਜ ਵਿੱਚ ਖ਼ੁਲਾਸਾ ਹੋਇਆ ਹੈ ਕਿ ਟਿੰਡਰ ਤੇ ਹੋਰ ਡੇਟਿੰਗ ਐਪਸ ਦੀ ਵਰਤੋਂ ਸਭ ਤੋਂ ਵੱਧ ਔਰਤਾਂ ਹੀ ਕਰ ਰਹੀਆਂ ਹਨ। ਇਨ੍ਹਾਂ ਐਪਲੀਕੇਸ਼ਨਜ਼ ਦੀ ਵਰਤੋਂ ਕੈਜ਼ੂਅਲ ਸੈਕਸ ਤੇ ਕੁਝ ਸਮੇਂ ਲਈ ਰਿਸ਼ਤਾ ਬਣਾਉਣ ਲਈ ਕਰ ਰਹੀਆਂ ਹਨ। ਨਾਰਵੇ ਯੂਨੀਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ ਦੇ ਐਸੋਸੀਏਟ ਪ੍ਰੋਫੈਸਰ ਮਾਨਸ ਬੇਨਡਿਕਸਨ ਨੇ ਇਹ ਖ਼ੁਲਾਸਾ ਕੀਤਾ ਹੈ ਕਿ ਦੂਜੇ ਐਪ ਯੂਜ਼ਰਜ਼ ਵੱਲੋਂ ਜੇਕਰ ਖ਼ੁਦ ਨੂੰ ਸੰਭਾਵੀ ਪਾਰਟਰਨ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਤਾਂ ਇਹ ਸਕਾਰਾਤਮਕ ਹੈ।

ਯੂਨੀਵਰਸਿਟੀ ਦੇ ਕਲੀਨੀਕਲ ਸਾਇਕੋਲੌਜਿਸਟ ਤੇ ਲੇਖਕ ਅਰਨਸਟ ਓਲਾਵ ਬੋਟਨਨ ਨੇ ਕਿਹਾ ਕਿ ਮਰਦਾਂ ਵਿੱਚ ਕੈਜ਼ੂਅਲ ਸੈਕਸ ਤੇ ਘੱਟ ਸਮੇਂ ਲਈ ਰਿਸ਼ਤੇ ਵਿੱਚ ਰਹਿਣ ਦਾ ਜੋ ਵਾਧਾ ਦੇਖਿਆ ਗਿਆ ਹੈ, ਉਹ ਡੇਟਿੰਗ ਐਪਸ ਕਰਕੇ ਹੀ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਰਸ਼ ਘੱਟ ਸਮੇਂ ਦੀ ਬਜਾਏ ਲੰਮੇ ਸਮੇਂ ਤਕ ਰਿਸ਼ਤੇ ਵਿੱਚ ਰਹਿਣ ਲਈ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹਨ।
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਇਨ੍ਹਾਂ ਡੇਟਿੰਗ ਐਪਸ ‘ਤੇ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤਾਂ ਕਿਸੇ ਪੁਰਸ਼ ਨੂੰ ਚੁਣਨ ਲਈ ਜ਼ਿਆਦਾ ਸਮਾਂ ਲੈਂਦੀਆਂ ਹਨ। ਹਾਲਾਂਕਿ, ਕਿਸ ਮਰਦ ਨੂੰ ਕਿਵੇਂ ਤੇ ਕਦੋਂ ਚੁਣਨਾ ਹੈ, ਇਹ ਉਨ੍ਹਾਂ ‘ਤੇ ਹੀ ਨਿਰਭਰ ਕਰਦਾ ਹੈ।

ਕਿਵੇਂ ਕੀਤੀ ਗਈ ਖੋਜ
ਨਾਰਵੇ ਯੂਨੀਵਰਸਿਟੀ ਦੇ 19 ਤੋਂ 29 ਸਾਲ ਦੀ ਉਮਰ ਦੇ 641 ਵਿਦਿਆਰਥੀਆਂ ‘ਤੇ ਕੀਤੀ ਗਈ ਖੋਜ ਵਿੱਚ ਮੁੰਡੇ-ਕੁੜੀਆਂ ਦੀਆਂ ਸਰੀਰਕ ਸਬੰਧਾਂ ਤੇ ਡੇਟਿੰਗ ਐਪਸ ਬਾਰੇ ਰੁਚੀਆਂ ਦਾ ਅਧਿਐਨ ਕੀਤਾ। ਅਜਿਹੇ ਐਪਸ ਤਕਨਾਲੋਜੀ ਸ਼ਾਰਟ ਟਰਮ ਸੈਕਸ ਲਈ ਇੱਕ ਅਖਾੜਾ ਹੈ ਜੋ ਲੋਕਾਂ ਦੀਆਂ ਸਰੀਰਕ ਸਬੰਧਾਂ ਬਾਰੇ ਵਿਚਾਰਾਂ ਵਿੱਚ ਹੌਲੀ ਹੌਲੀ ਤਬਦੀਲੀਆਂ ਲਿਆ ਰਿਹਾ ਹੈ।

Comments

comments

Share This Post

RedditYahooBloggerMyspace