ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਕੈਂਟ ਸ਼ਹਿਰ ਦੇ ਕੈਂਟ ਈਵੈਂਟ ਸੈਂਟਰ ਵਿਚ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਪ੍ਰਧਾਨ ਮਨਜੀਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸ: ਅਮਰਜੀਤ ਸਿੰਘ ਤਰਸਿੱਕਾ ਵੱਲੋਂ ਸਟੇਜੀ ਕਾਰਵਾਈ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਤੇ ਪੰਜਾਬੀ ਰੇਡੀਉ ਯੂ ਐੱਸ ਏ ਅਤੇ ਰੇਡੀਉ ਪੰਜਾਬ ਨਾਲ ਜੁੜੇ ਹੋਈ ਲੇਖਿਕਾ ਅਤੇ ਸ਼ਾਇਰਾ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਿੱਥੇ ਉਹ ਇੱਕ ਵਧੀਆ ਕੀਰਤਨੀਏ ਹਨ ਉੱਥੇ ਉਨ੍ਹਾਂ ਨੂੰ ਪਹਿਲੀ ਸਿੱਖ ਮਹਿਲਾ ਗ੍ਰੰਥੀ ਹੋਣ ਦਾ ਮਾਣ ਵੀ ਹਾਸਿਲ ਹੈ। ਇਨ੍ਹਾਂ ਤੋਂ ਇਲਾਵਾ ਵੈਨਕੂਵਰ ਵਾਸ਼ਿੰਗਟਨ ਤੋਂ ਬਹੁਤ ਹੀ ਮਸ਼ਹੂਰ ਲੇਖਿਕਾ ਸਵਰਾਜ ਕੌਰ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਸਟੇਜ ਸਕੱਤਰ ਅਮਰਜੀਤ ਸਿੰਘ ਤਰਸਿੱਕਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਸਾਰੇ ਹੀ ਕਵੀਜਨਾ ਵੱਲੋਂ ਮਾਵਾਂ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕਵੀਜਨਾਂ ਵਿਚ ਮਨਜੀਤ ਕੌਰ ਗਿੱਲ, ਸਵਰਾਜ ਕੌਰ, ਸੁਰਜੀਤ ਕੌਰ ਸੈਕਰਾਮੈਂਟੋ, ਵਾਸਦੇਵ ਸਿੰਘ ਪਰਹਾਰ, ਅਵਤਾਰ ਸਿੰਘ ਬਿਲਿੰਗ, ਕਰਨੈਲ ਸਿੰਘ ਕੈਲ, ਜੇ ਬੀ ਸਿੰਘ, ਪਰਮਿੰਦਰ ਸਿੰਘ, ਹਰਦਿਆਲ ਸਿੰਘ ਚੀਮਾ ਅਤੇ ਓਹਨਾ ਦੀ ਪਤਨੀ ਦਲਜੀਤ ਕੌਰ ਚੀਮਾ, ਹਰਨਾਮ ਸਿੰਘ, ਅਵਤਾਰ ਸਿੰਘ ਆਦਮਪੁਰੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਤਰਸਿੱਕਾ, ਜਸਵਿੰਦਰ ਕੌਰ ਬਰਾੜ, ਬਲਿਹਾਰ ਸਿੰਘ ਲੇਹਲ, ਨੇਤ੍ਰਪਾਲ ਕੌਰ ਅਤੇ ਸ਼ਿੰਗਾਰਾ ਸਿੰਘ ਸਿੱਧੂ ਸ਼ਾਮਿਲ ਸਨ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇ ਕੈਂਟ ਈਵੈਂਟ ਸੈਂਟਰ ਵਾਲੇ ਸੈਮ ਵਿਰਕ ਜੀ ਦਾ ਕਵੀ ਦਰਬਾਰਾਂ ਲਈ ਦਿੱਤੀਆਂ ਸਹੂਲਤਾਂ ਵਾਸਤੇ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਫ਼ੋਟੋਗਰਾਫੀ ਦੀ ਸੇਵਾ ਨਿਭਾਉਣ ਲਈ ਸੁਰਿੰਦਰ ਗਿੱਲ ਜੀ ਦਾ ਧੰਨਵਾਦ ਕੀਤਾ ਗਿਆ।

Comments

comments

Share This Post

RedditYahooBloggerMyspace