ਯੂਨਾਈਟਡ ਸਪੋਰਟਸ ਕਲੱਬ ਦਾ 14ਵਾਂ ਵਿਸ਼ਵ ਕਬੱਡੀ ਕੱਪ 16 ਸਤੰਬਰ ਨੂੰ

6 ਵੱਡੀਆਂ ਕਬੱਡੀ ਕਲੱਬਾਂ ਲੈਣਗੀਆਂ ਭਾਗ : ਸ਼ਿੰਦਾ ਅਟਵਾਲ
ਸਾਨ ਫਰਾਂਸਿਸਕੋ : ਯੂਨਾਈਟਡ ਸਪੋਰਟਸ ਕਲੱਬ ਵਲੋਂ ਆਪਣਾ ਆਪਣਾ 14ਵਾਂ ਵਿਸ਼ਵ ਕਬੱਡੀ ਕੱਪ 15 ਸਤੰਬਰ ਦੀ ਬਜਾਏ 16 ਸਤੰਬਰ ਦਿਨ ਐਤਵਾਰ ਨੂੰ ਯੂਨੀਅਨ ਸਿਟੀ ਦੇ 1100 ਐੱਚ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਵਿਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜਾ ਸਵੀਟਸ ਯੂਨੀਅਨ ਸਿਟੀ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਖੇਡ ਮੇਲੇ ਦੇ ਤਕਨੀਕੀ ਇੰਚਾਰਜ ਤੀਰਥ ਗਾਖਲ ਅਤੇ ਕੈਲੇਫੋਰਨੀਆਂ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਇਸ ਵਾਰ ਛੇ ਵੱਡੀਆਂ ਕਲੱਬਾਂ ਇਸ ਖੇਡ ਮੇਲੇ ਦਾ ਸ਼ਿੰਗਾਰ ਬਣਨਗੀਆਂ ਹਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਖੇਡ ਮੇਲੇ ਦਾ ਹਿੱਸਾ ਬਣਨ ਲਈ ਸ਼ਾਮਿਲ ਕੀਤੇ ਜਾਣ ਦੇ ਸਾਰੇ ਸੰਭਵ ਯਤਨ ਕੀਤੇ ਜਾਣਗੇ। ਦਰਸ਼ਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਨੀਵਾਰ ਦੀ ਥਾਂ ਐਤਵਾਰ ਨੂੰ ਇਹ ਵਿਸ਼ਵ ਕਬੱਡੀ ਕੱਪ ਕਰਵਾਇਆ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਲੱਬ ਦੇ ਸਰਪ੍ਰਸਤ ਅਤੇ ਮੁੱਖ ਨਿਗਰਾਨ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਇਹ ਕਬੱਡੀ ਦਾ ਯਾਦਗਾਰੀ ਕੁੰਭ ਸਪਾਂਸਰਾਂ ਅਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਹੀ ਵੱਡਾ ਹੁੰਦਾ ਹੈ ਅਤੇ ਉਦੋਂ ਤੱਕ ਉਹ ਇਸ ਕਬੱਡੀ ਕੱਪ ਨੂੰ ਕਰਵਾਉਂਦੇ ਰਹਿਣਗੇ ਜਦੋਂ ਤੱਕ ਲੋਕਾਂ ਦਾ ਭਰਪੂਰ ਸਮਰਥਨ ਮਿਲਦਾ ਰਹੇਗਾ। ਉਨਾਂ ਮਾਣ ਨਾਲ ਕਿਹਾ ਕਿ ਦਰਸ਼ਕ ਇਸ ਕਬੱਡੀ ਕੱਪ ਨੂੰ ਬੜੀ ਉਤਸੁਕਤਾ ਨਾਲ ਆਏ ਵਰੇ ਉਡੀਕਦੇ ਹਨ। ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਐੱਸ.ਅਸ਼ੋਕ ਭੌਰਾ ਨੇ ਦੱਸਿਆ ਕਿ ਗੁਰੂਘਰ ਸੈਨਹੋਜ਼ੇ, ਸਟਾਕਟਨ ਅਤੇ ਫਰੀਮਾਂਟ ਵਲੋਂ ਇਸ ਵਾਰ ਵੀ ਦਰਸ਼ਕਾਂ ਲਈ ਪਹਿਲਾਂ ਵਾਂਗ ਅਤੁੱਟ ਲੰਗਰ ਵਰਤਾਇਆ ਜਾਵੇਗਾ। ਤੀਰਥ ਸਿੰਘ ਗਾਖਲ ਅਨੁਸਾਰ ਹਾਲੇ ਜਦੋਂ ਕਿ ਕਰੀਬ ਚਾਰ ਮਹੀਨੇ ਦਾ ਸਮਾ ਇਸ ਕਬੱਡੀ ਕੱਪ ‘ਚ ਬਚਦਾ ਹੈ ਤਕਰੀਬਨ ਸਾਰੇ ਨਾਮੀ ਕੌਮਾਂਤਰੀ ਕਬੱਡੀ ਖਿਡਾਰੀਆਂ ਨੇ ਇਸ ਖੇਡ ਮੇਲੇ ‘ਚ ਸ਼ਾਮਿਲ ਹੋਣ ਦੀ ਪ੍ਰਵਾਨਗੀ ਤੇ ਸਹਿਮਤੀ ਦੇ ਦਿੱਤੀ ਹੈ। ਪਹਿਲਾਂ ਵਾਂਗ ਹੀ ਦਰਸ਼ਕਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਪਾਰਕਿੰਗ ਅਤੇ ਸਕਿਉਰਿਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਹਾਜ਼ਰ ਸਖਸ਼ੀਅਤਾਂ ਬਲਵੀਰ ਸਿੰਘ ਭਾਟੀਆ, ਮੱਖਣ ਸਿੰਘ ਬੈਂਸ, ਅਮੋਲਕ ਸਿੰਘ ਗਾਖਲ, ਤੀਰਥ ਗਾਖਲ, ਸ਼ਿੰਦਾ ਅਟਵਾਲ, ਨਰਿੰਦਰ ਸਿੰਘ ਸਹੋਤਾ, ਜੁਗਰਾਜ ਸਿੰਘ ਸਹੋਤਾ, ਪਲਵਿੰਦਰ ਸਿੰਘ ਗਾਖਲ, ਇੰਦਰਜੀਤ ਸਿੰਘ ਥਿੰਦ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਇਸ 14ਵੇਂ ਵਿਸ਼ਵ ਕਬੱਡੀ ਕੱਪ ਨੂੰ ਵਿਸ਼ਵ ਦਾ ਇਕ ਯਾਦਗਾਰੀ ਕਬੱਡੀ ਕੱਪ ਬਣਾਉਣ ਦਾ ਅਹਿਦ ਲਿਆ ਤੇ ਇਕ ਮਤੇ ਰਾਹੀਂ ਸਾਰੇ ਸਪਾਂਸਰਾਂ ਦਾ ਨਿੱਘਾ ਧੰਨਵਾਦ ਵੀ ਕੀਤਾ ਗਿਆ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 510-415-3315 ‘ਤੇ ਸੰਪਰਕ ਕਰ ਸਕਦੇ ਹੋ।

Comments

comments

Share This Post

RedditYahooBloggerMyspace