ਆਈਪੀਐਲ: ਕੋਲਕਾਤਾ ਨੂੰ ਹਰਾ ਕੇ ਸਨਰਾਈਜ਼ਰਜ਼ ਫਾਈਨਲ ’ਚ

ਸਨਰਾਈਜ਼ਰਜ਼ ਹੈਦਰਾਬਾਦ ਦਾ ਬੱਲੇਬਾਜ਼ ਰਾਸ਼ਿਦ ਖ਼ਾਨ ਸ਼ਾਟ ਮਾਰਦਾ ਹੋਇਆ।

ਸਨਰਾਈਜ਼ਰਜ਼ ਹੈਦਰਾਬਾਦ ਦਾ ਬੱਲੇਬਾਜ਼ ਰਾਸ਼ਿਦ ਖ਼ਾਨ ਸ਼ਾਟ ਮਾਰਦਾ ਹੋਇਆ।

ਕੋਲਕਾਤਾ : ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ ਦੇ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਨਰਾਈਜ਼ਰਜ਼ ਹੁਣ ਖ਼ਿਤਾਬੀ ਮੁਕਾਬਲੇ ਲਈ ਮੁੜ ਚੇਨੱਈ ਸੁਪਰਕਿੰਗਜ਼ ਨਾਲ ਭਿੜੇਗੀ, ਜਿਸ ਤੋਂ ਪਹਿਲੇ ਕੁਆਲੀਫਾਇਰ ਮੁਕਾਬਲੇ ਵਿੱਚ ਹਾਰ ਗਈ ਸੀ। ਇਸ ਜਿੱਤ ਵਿੱਚ ਹੈਦਰਾਬਾਦ ਦੇ ਗੇਂਦਬਾਜ਼ ਰਾਸ਼ਿਦ ਖ਼ਾਨ ਦੀ ਅਹਿਮ ਭੂਮਿਕਾ ਰਹੀ, ਜਿਸ ਨੇ 10 ਗੇਂਦਾਂ ’ਤੇ 34 ਦੌੜਾਂ ਬਣਾਉਣ ਦੇ ਨਾਲ-ਨਾਲ ਤਿੰਨ ਵਿਕਟਾਂ ਵੀ ਲਈਆਂ।
ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਸੱਤ ਵਿਕਟਾਂ ’ਤੇ 174 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਕੇਕੇਆਰ ਨੌਂ ਵਿਕਟਾਂ ਪਿੱਛੇ 161 ਦੌੜਾਂ ਹੀ ਬਣਾ ਸਕੀ। ਸਨਰਾਈਜ਼ਰਜ਼ ਦੀ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਰਹੀ। ਉਸ ਦੀ ਪਹਿਲੀ ਵਿਕਟ ਸ਼ਿਖਰ ਧਵਨ (34 ਦੌੜਾਂ) ਦੇ ਰੂਪ ਵਿੱਚ ਡਿੱਗੀ। ਇਸ ਮਗਰੋਂ ਕਪਤਾਨ ਕੇਨ ਵਿਲੀਅਮਸਨ (ਤਿੰਨ ਦੌੜਾਂ) ਅਤੇ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ (35 ਦੌੜਾਂ) ਆਊਟ ਹੋ ਗਏ। ਸ਼ਾਕਿਬ ਅਲ ਹਸਨ (28 ਦੌੜਾਂ) ਅਤੇ ਦੀਪਕਾ ਹੁੱਡਾ (19 ਦੌੜਾਂ) ਨੇ ਇੱਕ ਸਮੇਂ ਤਕ ਟੀਮ ਨੂੰ ਸੰਭਾਲਿਆ। ਯੂਸੁਫ਼ ਪਠਾਨ ਨੇ ਤਿੰਨ ਦੌੜਾਂ ਅਤੇ ਕਾਰਲੋਸ ਬਰੈੱਥਵੇਟ ਅੱਠ ਦੌੜਾਂ ਦੌੜਾਂ ਬਣਾਈਆਂ। ਜਦੋਂ ਯੁਸੁਫ਼ ਪਠਾਨ ਆਊਟ ਹੋਇਆ ਉਸ ਸਮੇਂ ਟੀਮ ਦਾ ਸਕੋਰ 138 ਦੌੜਾਂ ’ਤੇ ਸੱਤ ਵਿਕਟਾਂ ਸੀ। ਇਸ ਮਗਰੋਂ ਰਾਸ਼ਿਦ ਖ਼ਾਨ (ਨਾਬਾਦ 10 ਗੇਂਦਾਂ ’ਤੇ 24 ਦੌੜਾਂ) ਨੇ ਭੁਵਨੇਸ਼ਵਰ ਕੁਮਾਰ ( ਨਾਬਾਦ ਪੰਜ ਦੌੜਾਂ) ਨੇ ਟੀਮ ਨੂੰ 170 ਦੌੜਾਂ ਤੋਂ ਪਾਰ ਪਹੁੰਚਾਇਆ। ਕੁਲਦੀਪ ਯਾਦਵ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦੋਂਕਿ ਸ਼ਿਵਮ ਮਵੀ, ਸੁਨੀਲ ਨਾਰਾਇਣ ਅਤੇ ਪਿਯੂਸ਼ ਚਾਵਲਾ ਨੇ ਇੱਕ-ਇੱਕ ਵਿਕਟ ਲਈ।

Comments

comments

Share This Post

RedditYahooBloggerMyspace