ਬਰਾਜੀਲ ਖੇਡੇਗਾ 20ਵਾਂ ਫੀਫਾ ਵਿਸ਼ਵ ਕੱਪ

ਰੂਸ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਫੁਟਬਾਲ ਕੱਪ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ ਅੱਠ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇਹ ਟੂਰਨਾਮੈਂਟ 14 ਜੂਨ ਨੂੰ ਸ਼ੁਰੂ ਹੋ ਰਿਹਾ ਹੈ, ਜੋ 15 ਜੁਲਾਈ ਤਕ ਚੱਲੇਗਾ। ਪੂਲ ‘ਏ’ ਵਿੱਚ ਮੇਜ਼ਬਾਨ ਦੇਸ਼ ਰੂਸ ਨੂੰ ਸਾਊਦੀ ਅਰਬ, ਮਿਸਰ ਤੇ ਉਰੂਗੁਏ, ਜਦੋਂਕਿ ਪੂਲ ‘ਬੀ’ ਵਿੱਚ ਕ੍ਰਿਸਟਿਆਨੋ ਰੋਨਾਲਡੋ ਦੀ ਪੁਰਤਗਾਲੀ ਟੀਮ ਨੂੰ ਸਪੇਨ, ਮੋਰੱਕੋ ਤੇ ਇਰਾਨ ਦੀਆਂ ਟੀਮਾਂ ਰੱਖਿਆ ਗਿਆ ਹੈ। ਗਰੁੱਪ ‘ਸੀ’ ਖ਼ਿਤਾਬ ਦੀਆਂ ਮਜ਼ਬੂਤ ਦਾਅਵੇਦਾਰ ਫਰਾਂਸ ਅਤੇ ਆਸਟਰੇਲੀਆ ਨੂੰ ਪੇਰੂ ਤੇ ਡੈੱਨਮਾਰਕ ਵਰਗੀਆਂ ਕਮਜ਼ੋਰ ਟੀਮਾਂ ਨਾਲ ਥਾਂ ਮਿਲੀ ਹੈ, ਜਦੋਂਕਿ ਗਰੁੱਪ ‘ਡੀ’ ਵਿੱਚ ਅਰਜਨਟੀਨਾ, ਨਾਇਜੀਰੀਆ, ਕਰੋਏਸ਼ੀਆ ਤੇ ਆਇਸਲੈਂਡ ਹਨ। ਗਰੁੱਪ ‘ਈ’ ਵਿੱਚ ਬਰਾਜ਼ੀਲ ਨੂੰ ਸਵਿਟਜ਼ਰਲੈਂਡ, ਕੋਸਟਾਰੀਕਾ ਤੇ ਸਰਬੀਆ ਦੀਆਂ ਟੀਮਾਂ ਨਾਲ ਥਾਂ ਮਿਲੀ ਹੈ। ਮੌਜੂਦਾ ਚੈਂਪੀਅਨ ਜਰਮਨੀ ਨੂੰ ਪੂਲ ‘ਐਫ’ ਵਿੱਚ ਮੈਕਸੀਕੋ, ਇਟਲੀ, ਸਵੀਡਨ ਅਤੇ ਦੱਖਣੀ ਕੋਰਿਆਈ ਰੱਖਿਆ ਗਿਆ ਹੈ। ਗਰੁੱਪ ‘ਜੀ’ ’ਚ ਇੰਗਲੈਂਡ, ਬੈਲਜੀਅਮ, ਪਨਾਮਾ ਤੇ ਟਿਊਨੀਸ਼ੀਆ ਦੀਆਂ ਟੀਮਾਂ ਹਨ, ਜਦੋਂਕਿ ਪੂਲ ‘ਐਚ’ ਵਿੱਚ ਪੋਲੈਂਡ, ਸੇਨੇਗਲ, ਕੋਲੰਬੀਆ ਤੇ ਜਾਪਾਨ ਨੂੰ ਥਾਂ ਮਿਲੀ ਹੈ। ਯੂਰਪੀਅਨ ਜ਼ੋਨ ’ਚੋ 14 ਟੀਮਾਂ ਸੌਕਰ ਮੁਕਾਬਲਾ ਖੇਡਣਗੀਆਂ, ਜਦਕਿ ਏਸ਼ੀਅਨ ਖਿੱਤੇ ’ਚੋਂ ਪੰਜ ਟੀਮਾਂ ਨੇ ਆਲਮੀ ਟੂਰਨਾਮੈਂਟ ਖੇਡਣ ਦੀ ਟਿਕਟ ਕਟਾਈ ਹੈ। ਦੱਖਣੀ ਅਤੇ ਉੱਤਰੀ ਅਮਰੀਕਾ ਤੋਂ ਕਰਮਵਾਰ ਪੰਜ ਤੇ ਤਿੰਨ ਟੀਮਾਂ ਆਲਮੀ ਕੱਪ ਖੇਡਣ ਦੀ ਦਾਅਵੇਦਾਰੀ ਪੇਸ਼ ਕਰ ਚੁੱਕੀਆਂ ਹਨ ਜਦਕਿ ਅਫਰੀਕਨ ਜ਼ੋਨ ਤੋਂ ਪੰਜ ਟੀਮਾਂ ਦੇ ਖਿਡਾਰੀ ਮੈਦਾਨ ’ਚ ਆਪਣੀ ਖੇਡ ਕਲਾ ਦਾ ਮੁਜ਼ਾਹਰਾ ਕਰਨਗੇ। ਓਐਫਸੀ ਜ਼ੋਨ ’ਚ ਨਿਊਜ਼ੀਲੈਂਡ ਸਮੇਤ 11 ਮੁਲਕਾਂ ਨੂੰ ਫੀਫਾ ਫੁਟਬਾਲ ਕੱਪ ਦੀ ਟਿਕਟ ਨਸੀਬ ਨਹੀਂ ਹੋਈ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਇਟਲੀ ਤੇ ਤਿੰਨ ਵਾਰ ਉਪ ਜੇਤੂ ਰਹੀ ਹਾਲੈਂਡ ਦੀ ਟੀਮ ਇਸ ਵਾਰ ਵੱਡੇ ਓਲਟਫੇਰ ਦਾ ਸ਼ਿਕਾਰ ਹੋਣ ਕਰਕੇ ਕੁਆਲੀਫਾਈ ਨਹੀਂ ਕਰ ਸਕੀਆਂ। ਇਨ੍ਹਾਂ ਤੋਂ ਇਲਾਵਾ ਮੌਜੂਦਾ ਕੋਪਾ ਅਮਰੀਕਾ ਫੁਟਬਾਲ ਕੱਪ ਚੈਂਪੀਅਨ ਚਿੱਲੀ, ਘਾਨਾ, ਕੈਮਰੂਨ, ਪੈਰਾਗੂਏ, ਚੈਕ ਰੀਪਬਲਿਕ ਤੇ ਅਮਰੀਕਾ ਦੀਆਂ ਟੀਮਾਂ ਵੀ ਕੁਆਲੀਫਿਕੇਸ਼ਨ ਤੋਂ ਖੁੰਝਣ ਕਾਰਨ 21ਵਾਂ ਵਿਸ਼ਵ ਕੱਪ ਨਹੀਂ ਖੇਡ ਸਕਣਗੀਆਂ। ਬਰਾਜ਼ੀਲ ਦੁਨੀਆਂ ਦਾ ਨਿਵੇਕਲਾ ਇੱਕੋ ਇੱਕ ਦੇਸ਼ ਹੈ, ਜਿਸ ਨੂੰ ਫੀਫਾ ਫੁਟਬਾਲ ਕੱਪ ਦੇ ਹੁਣ ਤੱਕ ਦੇ ਖੇਡੇ ਸਾਰੇ 20 ਦੇ 20 ਟੂਰਨਾਮੈਂਟ ਖੇਡਣ ਦਾ ਰੁਤਬਾ ਹਾਸਲ ਹੈ।
-ਸੁਖਵਿੰਦਰਜੀਤ ਸਿੰਘ ਮਨੌਲੀ

Comments

comments

Share This Post

RedditYahooBloggerMyspace