ਜਰਮਨੀ ਦੂਜਾ ਫੀਫਾ ਵਿਸ਼ਵ ਕੱਪ ਜਿੱਤਣ ਲਈ ਦ੍ਰਿੜ੍ਹ: ਜੋਕਿਮ ਲੋਵ

ਜਰਮਨ ਕੌਮੀ ਟੀਮ ਦੇ ਕੋਚ ਜੋਕਿਮ ਲੋਵ ਟੀਮ ਦੇ ਖਿਡਾਰੀਆਂ ਨਾਲ ਅਭਿਆਸ ਸੈਸ਼ਨ ਦੌਰਾਨ।

ਬਰਲਿਨ : ਜਰਮਨੀ ਦੇ ਫੁਟਬਾਲ ਕੋਚ ਜੋਕਿਮ ਲੋਵ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ 56 ਸਾਲ ਵਿੱਚ ਪਹਿਲੀ ਵਾਰ ਰੂਸ ਵਿੱਚ ਵਿਸ਼ਵ ਖ਼ਿਤਾਬ ਦਾ ਸਫਲਤਾਪੂਰਨ ਢੰਗ ਨਾਲ ਬਚਾਅ ਕਰਨ ਕਰੇਗੀ। ਉਸ ਨੇ ਕਿਹਾ ਕਿ ਟੀਮ ਅਜਿਹੀ ਖੇਡ ਵਿਖਾਏਗੀ, ਜੋ ਉਸ ਨੇ ਪਹਿਲਾਂ ਨਹੀਂ ਵਿਖਾਈ।
ਬਰਾਜ਼ੀਲ ਵੱਲੋਂ ਲਗਾਤਾਰ ਦੋ ਵਿਸ਼ਵ ਕੱਪ (1958 ਅਤੇ 1962) ਵਿੱਚ ਜੂਲਜ਼ ਰਿਮੈੱਟ ਟਰਾਫ਼ੀ ਜਿੱਤਣ ਮਗਰੋਂ ਕੋਈ ਟੀਮ ਲਗਾਤਾਰ ਦੋ ਵਾਰ ਵਿਸ਼ਵ ਖ਼ਿਤਾਬ ਨਹੀਂ ਜਿੱਤ ਸਕੀ। ਜਰਮਨੀ ਦੇ ਮੁੱਖ ਕੋਚ ਲੋਵ ਨੇ ਕਿਹਾ ਕਿ ਜਰਮਨੀ ਦੀ ਟੀਮ ਬਰਾਜ਼ੀਲ (2014) ਦੀ ਜਿੱਤ ਨੂੰ ਦੁਹਰਾਉਣ ਲਈ ਦ੍ਰਿੜ੍ਹ ਹੈ। ਲੋਵ ਰੂਸ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਜਰਮਨੀ ਲਈ ਬਰਾਜ਼ੀਲ, ਸਪੇਨ, ਇੰਗਲੈਂਡ, ਫਰਾਂਸ ਅਤੇ ਅਰਜਨਟੀਨਾ ਨੂੰ ਮੁੱਖ ਖ਼ਤਰਾ ਮੰਨਦਾ ਹੈ। ਇਸੇ ਸਾਲ ਮਾਰਚ ਮਹੀਨੇ ਬਰਲਿਨ ਵਿੱਚ ਖੇਡੇ ਗਏ ਦੋਸਤਾਨਾ ਮੈਚ ਦੌਰਾਨ ਬਰਾਜ਼ੀਲ ਨੇ ਜਰਮਨੀ ਨੂੰ 1-0 ਨਾਲ ਹਰਾਇਆ ਸੀ। ਉਸ ਨੇ ਕਿਹਾ, ‘‘ਵਿਸ਼ਵ ਚੈਂਪੀਅਨ ਵਜੋਂ ਸਿਰਫ਼ ਸਾਡੇ ਕੋਲ ਗੁਆਉਣ ਲਈ ਕੁੱਝ ਨਹੀਂ।’’ ਲੋਵ ਦੀ ਦੇਖਰੇਖ ਵਿੱਚ 2006 ਵਿਸ਼ਵ ਕੱਪ ਫਾਈਨਲਜ਼ ਮਗਰੋਂ ਜਰਮਨੀ ਦੀ ਟੀਮ ਨੇ ਹਰੇਕ ਵੱਡੇ ਟੂਰਨਾਮੈਂਟ ਵਿੱਚ ਘੱਟੋ-ਘੱਟ ਸੈਮੀ ਫਾਈਨਲ ਦਾ ਸਫ਼ਰ ਤੈਅ ਕੀਤਾ ਹੈ।

Comments

comments

Share This Post

RedditYahooBloggerMyspace