ਭਾਰਤੀ ਕ੍ਰਿਕਟ ਬੋਰਡ ਨੂੰ 121 ਕਰੋੜ ਰੁਪਏ ਦਾ ਜੁਰਮਾਨਾ

ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ’ਤੇ ਵਿਦੇਸ਼ੀ ਵਟਾਂਦਰਾ ਪ੍ਰਬੰਧ ਕਾਨੂੰਨ (ਫੇਮਾ) ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਅੱਜ 121 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਈਡੀ ਨੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਐਨ ਸ੍ਰੀਨਿਵਾਸਨ, ਸਾਬਕਾ ਆਈਪੀਐਲ ਕਮਿਸ਼ਨਰ ਲਲਿਤ ਮੋਦੀ ਅਤੇ ਹੋਰ ਅਧਿਕਾਰੀਆਂ ’ਤੇ 2009 ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ (ਦੂਜੇ) ਸੈਸ਼ਨ ਦੌਰਾਨ ਫੇਮਾ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇਹ ਜੁਰਮਾਨਾ ਲਾਇਆ। ਕੇਂਦਰੀ ਜਾਂਚ ਏਜੰਸੀ ਦੇ ਵਿਸ਼ੇਸ਼ ਨਿਰਦੇਸ਼ਕ ਨੇ ਬੀਸੀਸੀਆਈ ’ਤੇ 82.66 ਕਰੋੜ ਰੁਪਏ, ਸਾਬਕਾ ਆਈਪੀਐਲ ਕਮਿਸ਼ਨਰ ਮੋਦੀ ’ਤੇ 10.65 ਕਰੋੜ ਰੁਪਏ, ਬੀਸੀਸੀਆਈ ਦੇ ਸਾਬਕਾ ਖ਼ਜ਼ਾਨਚੀ ਐਮਪੀ ਪਾਂਡੋਵ ’ਤੇ 9.72 ਕਰੋੜ ਰੁਪਏ ਅਤੇ ਸਟੇਟ ਬੈਂਕ ਆਫ ਤ੍ਰਾਵਣਕੋਰ ’ਤੇ ਸੱਤ ਕਰੋੜ ਰੁਪਏ ਦਾ ਜੁਰਮਾਨਾ ਲਾਇਆ। ਇਸ ਬੈਂਕ ਦਾ ਭਾਰਤੀ ਸਟੇਟ ਬੈਂਕ ਵਿੱਚ ਰਲੇਵਾਂ ਹੋ ਗਿਆ ਹੈ। ਬੀਸੀਸੀਆਈ ’ਤੇ ਕੁੱਲ ਲਾਇਆ ਗਿਆ ਜੁਰਮਾਨਾ 121 ਕਰੋੜ 56 ਲੱਖ ਰੁਪਏ ਬਣਦਾ ਹੈ। ਈਡੀ ਨੇ 45 ਦਿਨਾਂ ਵਿੱਚ ਰਕਮ ਜਮ੍ਹਾਂ ਕਰਨ ਦਾ ਆਦੇਸ਼ ਦਿੱਤਾ ਹੈ।

Comments

comments

Share This Post

RedditYahooBloggerMyspace