ਫਰੈਂਚ ਓਪਨ: ਸੰਘਰਸ਼ਪੂਰਨ ਜਿੱਤ ਨਾਲ ਜ਼ਵੈਰੇਵ ਆਖ਼ਰੀ ਅੱਠਾਂ ’ਚ

ਜਰਮਨੀ ਦਾ ਅਲੈਕਜ਼ੈਂਡਰ ਜ਼ਵੈਰੇਵ ਰੂਸ ਦੇ ਖਿਡਾਰੀ ਕਾਰੇਨ ਖਾਚਾਨੋਵ ਦਾ ਸ਼ਾਟ ਮੋੜਦਾ ਹੋਇਆ।

ਪੈਰਿਸ : ਦੂਜਾ ਦਰਜਾ ਪ੍ਰਾਪਤ ਜਰਮਨੀ ਦੇ ਅਲੈਕਜ਼ੈਂਡਰ ਜ਼ਵੈਰੇਵ ਨੇ ਅੱਜ ਇੱਥੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿੱਚ ਵਾਪਸੀ ਕਰਦਿਆਂ ਲਗਾਤਾਰ ਤੀਜੀ ਦਰਜ ਕਰਕੇ ਪਹਿਲੇ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਸ ਦਾ ਸਾਹਮਣਾ ਡੌਮੀਨਿਕ ਥੀਐਮ ਨਾਲ ਹੋਵੇਗਾ, ਜੋ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਤੀਜੇ ਗੇੜ ਵਿੱਚ ਪਹੁੰਚਿਆ ਹੈ।

ਜ਼ਵੈਰੇਵ ਨੇ ਸਾਢੇ ਤਿੰਨ ਘੰਟੇ ਜੂਝਣ ਤੋਂ ਬਾਅਦ ਰੂਸ ਦੇ ਕਰੇਨ ਖਾਚਾਨੋਵ ਨੂੰ 4-6, 7-6, 2-6, 6-3, 6-3 ਨਾਲ ਹਰਾ ਕੇ ਸਾਲ ਦੇ ਦੂਜੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ।

ਜ਼ਵੈਰੇਵ ਨੇ 38ਵੀਂ ਰੈਂਕਿੰਗ ਦੇ ਰੂਸ ਖਿਡਾਰੀ ਨੂੰ ਹਰਾਉਣ ਵਿੱਚ ਸਾਢੇ ਤਿੰਨ ਘੰਟੇ ਲਾ ਦਿੱਤੇ।

1937 ਮਗਰੋਂ ਫਰੈਂਚ ਓਪਨ ਜਿੱਤਣ ਵਾਲਾ ਜਰਮਨੀ ਦਾ ਪਹਿਲਾ ਖਿਡਾਰੀ ਬਣਨ ਦਾ ਯਤਨ ਕਰ ਰਿਹਾ ਜ਼ਵੈਰੇਵ 12ਵੇਂ ਯਤਨ ਵਿੱਚ ਪਹਿਲੀ ਵਾਰ ਗਰੈਂਡ ਸਲੈਮ ਦੇ ਆਖ਼ਰੀ ਅੱਠ ਵਿੱਚ ਥਾਂ ਬਣਾਉਣ ਵਿੱਚ ਸਫਲ ਹੋਇਆ ਹੈ। ਉਥੇ ਦੁਨੀਆਂ ਦੇ 38ਵੇਂ ਨੰਬਰ ਦਾ ਖਿਡਾਰੀ ਖਾਚਾਨੋਵ ਰੌਲਾਂ ਗੈਰਾਂ ਵਿੱਚ ਲਗਾਤਾਰ

ਜਾਪਾਨ ਖਿਡਾਰੀ ਕੇਈ ਨਿਸ਼ੀਕੋਰੀ ਆਸਟਰੀਆ ਦੇ ਡੌਮੀਨਿਕ ਥੀਐਮ ਨਾਲ ਮੁਕਾਬਲੇ ਦੌਰਾਨ। -ਫੋਟੋ: ਏਐਫਪੀ

ਜਾਪਾਨ ਖਿਡਾਰੀ ਕੇਈ ਨਿਸ਼ੀਕੋਰੀ ਆਸਟਰੀਆ ਦੇ ਡੌਮੀਨਿਕ ਥੀਐਮ ਨਾਲ ਮੁਕਾਬਲੇ ਦੌਰਾਨ।

ਆਖ਼ਰੀ-16 ਗੇੜ ਵਿੱਚ ਹਾਰ ਕੇ ਬਾਹਰ ਹੋ ਗਿਆ। ਜ਼ਵੈਰੇਵ ਨੇ ਇਸ ਤੋਂ ਪਿਛਲੇ ਟੂਰਨਾਮੈਂਟ ਵਿੱਚ ਦੁਸਾਨ ਲਾਜ਼ੋਵਿਚ ਅਤੇ ਦਾਮਿਰ ਜੁਮਹੂਰ ’ਤੇ ਇਸੇ ਤਰ੍ਹਾਂ ਪੱਛੜਣ ਮਗਰੋਂ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਸੀ। ਉਸ ਨੇ ਦੋ ਬ੍ਰੇਕ ਪੁਆਇੰਟ ਬਚਾਉਣ ਮਗਰੋਂ ਇੱਕ ਐਸ ਲਾਲ ਆਖ਼ਰੀ ਸੈੱਟ ਆਪਣੇ ਨਾਮ ਕੀਤਾ। ਉਸ ਨੇ ਮੈਚ ਦੌਰਾਨ 63 ਵਿਨਰ ਅਤੇ 17 ਐਸ ਲਾਏ।

ਹੁਣ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਜ਼ਵੈਰੇਵ ਨੂੰ ਸੱਤਵਾਂ ਦਰਜਾ ਪ੍ਰਾਪਤ ਆਸਟਰੀਆ ਦੇ ਡੌਮੀਨਿਕ ਥੀਐਮ ਨਾਲ ਟੱਕਰ ਲੈਣੀ ਹੋਵੇਗੀ, ਜਿਸ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਦੋ ਘੰਟੇ 28 ਮਿੰਟ ਤੱਕ ਚੱਲੇ ਚਾਰ ਸੈੱਟਾਂ ਦੇ ਮੁਕਾਬਲੇ ਵਿੱਚ 6-2, 6-0, 5-7, 6-4 ਨਾਲ ਹਰਾਇਆ।

ਮਹਿਲਾਵਾਂ ਦੇ ਵਰਗ ਵਿੱਚ ਅਮਰੀਕਾ ਦੀ 13ਵਾਂ ਦਰਜਾ ਪ੍ਰਾਪਤ ਮੈਡੀਸਨ ਕੀਅਜ਼ ਨੇ ਰੋਮਾਨੀਆ ਦੀ ਮਿਹੈਲਾ ਬੁਜ਼ਾਰਨੇਸਕ ’ਤੇ ਸਿੱਧੇ ਸੈੱਟਾਂ ਵਿੱਚ 6-1, 6-4 ਨਾਲ ਜਿੱਤ ਦਰਜ ਕਰਦਿਆਂ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਪਿਛਲੇ ਸਾਲ ਅਮਰੀਕੀ ਓਪਨ ਵਿੱਚ ਉਪ ਜੇਤੂ ਰਹੀ ਕੀਅਜ਼ ਦਾ ਸਾਹਮਣਾ ਹੁਣ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਲਈ ਚੈੱਕ ਗਣਰਾਜ ਦੀ 26ਵਾਂ ਦਰਜਾ ਪ੍ਰਾਪਤ ਬਾਰਬੋਰਾ ਸਟਰਾਈਕੋਵਾ ਅਤੇ ਕਜ਼ਾਖਿਸਤਾਨ ਦੀ 98ਵੀਂ ਰੈਂਕਿੰਗ ਵਾਲੀ ਯੂਲਿਨਾ ਪੁਤਿੰਤਸੇਵਾ ਵਿਚਾਲੇ ਹੋਣ ਵਾਲੀ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ। ਕੀਅਜ਼ ਨੇ ਬੁਜ਼ਾਰਨੇਸਕ ਦੇ ਸੁਪਨਾ ਤੋੜ ਦਿੱਤਾ ਹੈ, ਜਿਸ ਨੇ ਇੱਸ ਤੋਂ ਪਹਿਲਾਂ ਗਰੈਂਡ ਸਲੈਮ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਸੀ।

Comments

comments

Share This Post

RedditYahooBloggerMyspace