ਆਰਐਸਐਸ ਦੇ ਪ੍ਰੋਗਰਾਮ ਲਈ ਪ੍ਰਣਬ ਨਾਗਪੁਰ ਪੁੱਜੇ; ਧੀ ਨਿਰਾਸ਼

ਨਾਗਪੁਰ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਵੀਰਵਾਰ ਨੂੰ ਨਾਗਪੁਰ ਵਿੱਚ ਹੋਣ ਵਾਲੇ ਆਰਐਸਐਸ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਨਾਗਪੁਰ ਪਹੁੰਚ ਗਏ ਹਨ। ਆਰਐਸਐਸ ਦਾ ਇਹ ਸਮਾਗਮ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਸ੍ਰੀ ਮੁਖਰਜੀ ਦੀ ਧੀ ਤੇ ਕਾਂਗਰਸੀ ਆਗੂ ਸ਼ਰਮਿਸ਼ਠਾ ਮੁਖਰਜੀ ਨੇ ਆਰਐਸਐਸ ਦਾ ਸੱਦਾ ਕਬੂਲਣ ਦੇ ਉਨ੍ਹਾਂ ਦੇ ਫ਼ੈਸਲੇ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਾਜਪਾ ਤੇ ਆਰਐਸਐਸ ਨੂੰ ਝੂਠੀਆਂ ਕਹਾਣੀਆਂ ਘੜਨ ਦਾ ਮੌਕਾ ਮਿਲੇਗਾ। ਉਨ੍ਹਾਂ (ਸ੍ਰੀ ਮੁਖਰਜੀ) ਦਾ ਭਾਸ਼ਣ ‘ਭੁਲਾ ਦਿੱਤਾ’ ਜਾਵੇਗਾ, ਪਰ ‘ਇਸ ਦੇ ਦ੍ਰਿਸ਼ ਚੇਤੇ’ ਰਹਿਣਗੇ।

Comments

comments

Share This Post

RedditYahooBloggerMyspace