ਇਜ਼ਰਾਈਲ ਤੇ ਅਰਜਨਟੀਨਾ ’ਚ ਦੋਸਤਾਨਾ ਮੈਚ ਰੱਦ


ਚੀਨ ਦੇ ਪੂਰਬੀ ਵਿੱਚ ਸ਼ੈਨਡੌਂਗ ਸੂਬੇ ਵਿੱਚ ਇੱਕ ਸ਼ੌਪਿੰਗ ਮਾਲ ਵਿੱਚ ਫੁਟਬਾਲ ਵਿਸ਼ਵ ਕੱਪ 2018 ਦੇ ਮਸਕਟ ਜ਼ੈਬੀਵਕਾ ਦੀ ਤਸਵੀਰ ਖਿੱਚਦੀ ਇਕ ਮਹਿਲਾ।

ਬਿਊਨੈਸ ਆਇਰਸ/ਯੋਰੋਸ਼ਲਮ : ਫਲਸਤੀਨੀ ਫੁਟਬਾਲ ਅਧਿਕਾਰੀਆਂ ਵੱਲੋਂ ਕੀਤੇ ਵਿਰੋਧ ਮਗਰੋਂ ਯੋਰੋਸ਼ਲਮ ਵਿੱਚ ਹੋਦ ਵਾਲੇ ਇਜ਼ਰਾਈਲ ਤੇ ਅਰਜਨਟੀਨਾ ਦੇ ਅਗਾਮੀ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਲਿਓਨਲ ਮੈਸੀ ਐਂਡ ਕੰਪਨੀ ਨੇ ਸ਼ਨਿੱਚਰਵਾਰ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ਵਿੱਚ ਇਜ਼ਰਾਈਲ ਦਾ ਸਾਹਮਣਾ ਕਰਨਾ ਸੀ। ਅਰਜਟੀਨਾ ਵਿੱਚ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਹ ਮੈਚ ਜਾਂ ਤਾਂ ਰੱਦ ਹੋ ਗਿਆ ਹੈ ਜਾਂ ਫਿਰ ਕਰ ਦਿੱਤਾ ਜਾਵੇਗਾ। ਅਰਜਨਟੀਨਾ ਦੇ ਵਿਦੇਸ਼ ਮੰਤਰੀ ਜੌਰਜ ਫੌਰੀ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਵਾਸ਼ਿੰਗਟਨ ’ਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਖਿਡਾਰੀ ਉਸ ਮੈਚ ਲਈ ਇਜ਼ਰਾਈਲ ਨਹੀਂ ਜਾਣਾ ਚਾਹੁੰਦੇ। ਅਧਿਕਾਰੀਆਂ ਨੇ ਕਿਹਾ ਕਿ ਕੋਚ ਜੌਰਜ ਸਾਮਪਾਓਲੀ ਨੇ ਗੁਜ਼ਾਰਿਸ਼ ਕੀਤੀ ਹੈ ਕਿ ਰੂਸ ਵਿੱਚ 14 ਜੂਨ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਕੋਈ ਮੈਚ ਨਾ ਰੱਖਿਆ ਜਾਵੇ। ਉਧਰ ਇਜ਼ਰਾਇਲੀ ਰੱਖਿਆ ਮੰਤਰੀ ਏਵਿਗਡੋਰ ਲਾਇਬਰਮੈਨ ਨੇ ਤਜਵੀਜ਼ਤ ਦੋਸਤਾਨਾ ਫੁਟਬਾਲ ਮੈਚ ਰੱਦ ਕਰਨ ਲਈ ਅਰਜਨਟੀਨਾ ਫੁਟਬਾਲ ਟੀਮ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਜਨਟੀਨੀ ਟੀਮ ਨੇ ਨਫ਼ਰਤ ਅੱਗੇ ਗੋਡੇ ਟੇਕ ਦਿੱਤੇ ਹਨ।

ਵਿਸ਼ਵ ਕੱਪ ਸੈਮੀ ਫਾਈਨਲ ’ਚ ਮਿਲੀ ਹਾਰ ਦੌਰਾਨ ਵਰਤਿਆਂ ਗੋਲ ਨੈੱਟ ਚੈਰਿਟੀ ’ਚ ਹੋਵੇਗਾ ਨਿਲਾਮ
ਬੈਲੋ ਹੋਰੀਜ਼ੋਂਟੇ (ਬ੍ਰਾਜ਼ੀਲ): ਵਿਸ਼ਵ ਕੱਪ 2014 ਵਿੱਚ ਜਰਮਨੀ ਹੱਥੋਂ ਸੈਮੀ ਫਾਈਨਲ ਵਿੱਚ ਬ੍ਰਾਜ਼ੀਲ ਨੂੰ 7-1 ਨਾਲ ਮਿਲੀ ਸ਼ਰਮਨਾਕ ਹਾਰ ਦੌਰਾਨ ਵਰਤਿਆ ਗਿਆ ਗੋਲ ਨੈੱਟ ਚੈਰਿਟੀ ਲਈ ਨਿਲਾਮ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਨੈੱਟ ਦੇ 8150 ਟੁਕੜਿਆਂ ਵਿੱਚ ਕੱਟ ਕੇ ਆਨਲਾਈਨ ਵੇਚਿਆ ਜਾਵੇਗਾ। ਹਰ ਟੁਕੜੇ ਦੀ ਕੀਮਤ 71 ਯੂਰੋ ਹੋਵੇਗੀ। ਇਕ ਨੈੱਟ ਇਥੇ ਰੱਖਿਆ ਜਾਵੇਗਾ ਜਦੋਂਕਿ ਦੂਜਾ ਚੈਰਿਟੀ ਲਈ ਉਪਲਬਧ ਹੋਵੇਗਾ। ਪ੍ਰਬੰਧਕਾਂ ਨੂੰ ਇਸ ਨਿਲਾਮੀ ਤੋਂ ਘੱਟੋ ਘੱਟ ਪੰਜ ਲੱਖ ਯੂਰੋ ਇਕੱਤਰ ਹੋਣ ਦੀ ਆਸ ਹੈ।

Comments

comments

Share This Post

RedditYahooBloggerMyspace