ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਚ ਸਾਕਾ ਨੀਲਾ ਤਾਰਾ ਬਾਰੇ ਸੈਮੀਨਾਰ ਹੋਇਆ

ਮਿਲਪੀਟਸ : ਬਲਵਿੰਦਰਪਾਲ ਸਿੰਘ ਖ਼ਾਲਸਾ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਤਿੰਨ ਮੁੱਖ ਬੁਲਾਰੇ ਐਥਰੋਪਾਲੋਜਿਸਟ ਡਾ: ਸਿੰਥੀਆਂ ਮਹਿਮੂਦ, ਡਾ: ਕਰਾਮਾਤ ਚੀਮਾ ਤੇ ਬੀਬੀ ਪੁਨੀਤ ਕੌਰ ਖ਼ਾਲਸਾ ਬੁਲਾਏ ਗਏ।

ਡਾ: ਸਿੰਥੀਆ ਮਹਿਮੂਦ ਜੋ ਸਿੱਖਾਂ ਬਾਰੇ ਇੱਕ ਬਹੁਤ ਮਸ਼ਹੂਰ ਕਿਤਾਬ, ‘ਫਾਈਟਿੰਗ ਫਾਰ ਫੇਥ ਐਂਡ ਨੇਸ਼ਨ’ ਦੇ ਲੇਖਕ ਹਨ ਤੇ ਵੱਡੇ ਐਂਥਰੋਪਾਲੋਜਿਸਟ ਤੇ ਮਨੁੱਖੀ ਅਧਿਕਾਰਾਂ ਬਾਰੇ ਵੀ ਮਾਹਰ ਹਨ ਨੇ ਸਿੱਖ ਸੰਗਤਾਂ ਤੇ ਕੈਲੇਫੋਰਨੀਆ ਸਟੇਟ ਅਸੈਂਬਲੀ ਵਿਚ ਸੈਨ ਹੋਜ਼ੇ ਤੇ ਮਿਲਪੀਟਸ ਤੋਂ ਡੈਮੋਕਰੇਟਿਕ ਅਸੈਂਬਲੀ ਮੈਂਬਰ ਕੈਨਸਨ ਚੂ ਨੂੰ ਦੱਸਿਆ ਕਿ ਕਿਸ ਤਰਾਂ ਭਾਰਤ ਸਰਕਾਰ ਨੇ ਪੰਜਾਬ ਤੇ ਖ਼ਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਸ੍ਰਿਤਸਰ ਵਿਚ ਕਤਲੇਆਮ ਕੀਤਾ। ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ, ਜਿਸ ਵਿਚ ਛੋਟੇ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਤੇ ਮੁਟਿਆਰਾਂ ਨੂੰ ਕਤਲ ਕਰ ਦਿੱਤਾ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਣ ਆਏ ਹੋਏ ਸਨ। ਸੰਤ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਦਰਬਾਰ ਸਾਹਿਬ ਵਿਚੋਂ ਕੱਢਣ ਦੇ ਬਹਾਨੇ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣ ਤੇ ਉਨ੍ਹਾਂ ਦਾ ਲੱਕ ਤੋੜਨ ਲਈ ਇਹ ਹਮਲਾ ਕੀਤਾ ਗਿਆ, ਜਿਸ ਲਈ ਵੇਲੇ ਦੀ ਪ੍ਰਧਾਨ ਮੰਤਰੀ ਜ਼ਿੰਮੇਵਾਰ ਸੀ। ਲੋਕਤੰਤਰੀ ਸਿਸਟਮ ਦੇ ਨਾਮ ਸਿੱਖਾਂ ਉੱਤੇ ਇਹ ਬਹੁਤ ਵੱਡਾ ਕਹਿਰ ਸੀ ਜੋ ਵੇਲੇ ਦੀ ਸਰਕਾਰ ਨੇ ਕੀਤਾ।

ਇੰਗਲੈਂਡ ਤੋਂ ਆਏ ਦੂਜੇ ਬੁਲਾਰੇ ਡਾ: ਕਰਾਮਾਤ ਚੀਮਾ ਨੇ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਆਪਣੇ ਵੀਚਾਰ ਰੱਖੇ। ਉਨ੍ਹਾਂ ਚੀਨ, ਬਰਮਾ (ਮਾਇਨਮਾਰ) ਭਾਰਤ ਤੇ ਪਾਕਿਸਤਾਨ ਵਿਚਲੇ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕੀਤੀ। ਭਾਰਤ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਆਦਿਵਾਸੀਆਂ ਤੇ ਦਲਿਤ ਲੋਕਾਂ ਉੱਤੇ ਜ਼ੁਲਮ ਹੁੰਦੇ ਹਨ। ਭਾਰਤ ਸਰਕਾਰ ਨੇ ਘੱਟ ਗਿਣਤੀਆਂ ਵਿਰੁੱਧ ਜੰਗ ਛੇਤੀ ਹੋਈ ਹੈ।

ਬੀਬੀ ਪੁਨੀਤ ਕੌਰ ਨੇ ਸਿੱਖ ਨਸਲਘਾਤ ਬਾਰੇ ਕਿਹਾ ਕਿ ਸਿੱਖਾਂ ਦੇ ਨਸਲਘਾਤ ਦਾ ਮਸਲਾ ਬਹੁਤ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਸ ਵਕਤ ਸਭਿਆਚਾਰਕ ਨਸਲਘਾਤ ਦਾ ਹਰ ਢੰਗ ਸਿੱਖਾ ਨੂੰ ਖ਼ਤਮ ਕਰਨ ਲਈ ਵਰਤਿਆ ਜਾ ਰਿਹਾ ਹੈ, ਧਾਰਮਿਕ ਤੌਰ ਤੇ ਸਿੱਖਾਂ ਦੇ ਧਰਮ ਨੂੰ ਹਿੰਦੂਆਂ ਵਿਚ ਮਿਲਾਉਣ ਦੀ ਵੱਡੀ ਕੋਝੀ ਚਾਲ ਚੱਲੀ ਜਾ ਰਹੀ ਹੈ ਤੇ ਸਿੱਖਾਂ ਨੂੰ ਬੁਰੀ ਤਰਾਂ ਸਤਾਇਆ ਜਾ ਰਿਹਾ ਹੈ। ਜਿਸਦੀ ਤਾਜ਼ਾ ਮਿਸਾਲ ਭਾਰਤ ਦੇ ਮੇਘਾਲਿਆ ਰਾਜ ਦੇ ਸ਼ਿਲਾਂਗ ਵਿਚ ਵਾਪਰੀਆਂ ਘਟਨਾਵਾਂ ਹਨ ਜਿੱਥੇ ਸਿੱਖਾਂ ਦੇ ਸੱਤ ਸੌ ਪਰਵਾਰਾਂ ਨੂੰ ਘੇਰ ਕੇ ਕਤਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਸਿੱਖਾਂ ਕੋਲ ਆਪਣੀ ਪ੍ਰਭੂਸੱਤਾ ਕਾਇਮ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਛੱਡਿਆ ਹੀ ਨਹੀਂ ਗਿਆ। ਸੈਮੀਨਾਰ ਦੇ ਅਖੀਰ ਵਿਚ ਅਸੈਂਬਲੀ ਮੈਂਬਰ ਕੈਨਸਨ ਚੂ ਨੇ ਆਪਣੇ ਵੀਚਾਰਾਂ ਵਿਚ ਸਪਸ਼ਟ ਕੀਤਾ ਕਿ ਉਹ ਕਿਸੇ ਉੱਤੇ ਵੀ ਕਿਸੇ ਕਿਸਮ ਦੇ ਤਸ਼ਦੱਦ ਦੇ ਵਿਰੁੱਧ ਹਨ ਵੀਚਾਰਾਂ ਦੇ ਅਦਾਨ-ਪ੍ਰਦਾਨ ਨਾਲ ਮਸਲੇ ਹੱਲ ਕਰਨ ਨੂੰ ਤਰਜੀਹ ਦੇਂਦੇ ਹਨ। ਅਸੈਂਬਲੀ ਮੈਂਬਰ ਕੈਨਸਨ ਚੂ ਨੇ ਵਿਸ਼ੇਸ਼ ਤੌਰ ‘ਤੇ ਬਾਹਰੋਂ ਬੁਲਾਈ ਡਾ: ਸਿੰਥੀਆ ਮਹਿਮੂਦ ਤੇ ਡਾ: ਕਰਾਮਾਤ ਚੀਮਾ ਨੂੰ ਸਟੇਟ ਅਸੈਂਬਲੀ ਵੱਲੋਂ ਸਨਮਾਨਿਤ ਕੀਤਾ।
ਇਸ ਸੈਮੀਨਾਰ ਵਿਚ ਸਕੱਤਰ ਦੀ ਭੂਮਿਕਾ ਸਿੱਖ ਅਮਰੀਕਨ ਕੰਗਰੈਸ਼ਨਲ ਕਾਕਸ ਦੇ ਬੁਲਾਰੇ ਸ: ਹਰਪ੍ਰੀਤ ਸਿੰਘ ਸੰਧੂ ਤੇ ਭਾਈ ਜਸਵੰਤ ਸਿੰਘ ਹੋਠੀ ਪਧਾਨ ਏਜੀਪੀਸੀ ਨੇ ਨਿਭਾਈ ।

Comments

comments

Share This Post

RedditYahooBloggerMyspace