ਘਰ ਜਾਂ ਸਕੂਲ ਦੀ ਕੈਦ ਤੱਕ ਨਾ ਰੱਖੋ ਬੱਚੇ ਨੂੰ

ZX (ਹੇਮਾ ਸ਼ਰਮਾ, ਚੰਡੀਗੜ੍ਹ)

ਆਊਟਡੋਰ ਐਕਟੀਵਿਟੀਜ਼ ‘ਚ ਬੱਚਾ ਕਈ ਕੰਮਾਂ ‘ਚ ਰੁੱਝ ਜਾਂਦਾ ਹੈ । ਉਹ ਕਈ ਨਵੇਂ ਹੁਨਰ ਸਿੱਖਦਾ ਹੈ, ਜੋ ਭਵਿੱਖ ‘ਚ ਉਸ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ । ਖੇਡਾਂ ਰਾਹੀਂ ਉਹ ਟੀਮ ਭਾਵਨਾ ਅਤੇ ਸਪੋਰਟਸਮੈਨਸ਼ਿਪ ਸਿੱਖਦਾ ਹੈ । ਮੁਕਾਬਲੇ ਉਸ ਨੂੰ ਜੀਵਨ ‘ਚ ਅੱਗੇ ਵਧਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੇ ਹਨ।
ਸਮਾਜਿਕ ਵਿਕਾਸ
ਪੜ੍ਹਾਈ ਤੋਂ ਇਲਾਵਾ ਕੀਤੇ ਜਾਣ ਵਾਲੇ ਇਨ੍ਹਾਂ ਕੰਮਾਂ ਨਾਲ ਬੱਚੇ ਨਵੇਂ ਦੋਸਤ ਬਣਾਉਂਦੇ ਹਨ ਤੇ ਸਰਗਰਮੀਆਂ ਬੱਚੇ ‘ਚ ਟੀਮ ਦੇ ਤੌਰ ‘ਤੇ ਕੰਮ ਕਰਨ ਅਤੇ ਟੀਮ ‘ਚ ਆਪਣਾ ਸਹਿਯੋਗ ਦੇਣ ਦੀ ਭਾਵਨਾ ਦਾ ਵੀ ਵਿਕਾਸ ਕਰਦੀਆਂ ਹਨ । ਬੱਚੇ ਜਨਤਕ ਤੌਰ ‘ਤੇ ਪ੍ਰਦਰਸ਼ਨ ਕਰਨ ਅਤੇ ਵਿਵਹਾਰ ਕਰਨ ਦੀ ਕਲਾ ਸਿੱਖਦੇ ਹਨ।
ਝਿਜਕ ਹੁੰਦੀ ਹੈ ਦੂਰ
ਜੇਕਰ ਤੁਹਾਡਾ ਬੱਚਾ ਪੂਰੀ ਕਲਾਸ ਦੇ ਸਾਹਮਣੇ ਖੜ੍ਹੇ ਹੋ ਕੇ ਬੋਲਣ ਜਾਂ ਕਵਿਤਾ ਸੁਣਾਉਣ ‘ਚ ਝਿਜਕਦਾ ਹੈ ਤਾਂ ਉਸ ਨੂੰ ਐਕਸਟਰਾ  ਐਕਟੀਵਿਟੀਜ਼ ‘ਚ ਜ਼ਰੂਰ ਸ਼ਾਮਲ ਕਰੋ । ਤੁਸੀਂ ਉਸ ਨੂੰ ਕਲਾ, ਗਾਣੇ ਜਾਂ ਡਾਂਸ ਵਰਗੀਆਂ ਸਰਗਰਮੀਆਂ ਦਾ ਹਿੱਸਾ ਬਣਾ ਸਕਦੇ ਹੋ । ਇਸ ਨਾਲ ਬੱਚਾ ਆਪਣੇ ਘੇਰੇ ਤੋਂ ਬਾਹਰ ਆਉਂਦੈ ਅਤੇ ਉਸ ਦੀ ਝਿਜਕ ਵੀ ਦੂਰ ਹੁੰਦੀ ਹੈ।
ਸਰੀਰਕ ਵਿਕਾਸ
ਅਕਸਰ ਬੱਚੇ ਸਵੇਰੇ ਕਸਰਤ ਕਰਨ ‘ਚ ਆਲਸ ਕਰਦੇ ਹਨ ਤਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਰਹਿਣ ਦੀ ਆਸ ‘ਚ ਤੁਸੀਂ ਉਨ੍ਹਾਂ ਨੂੰ ਕਿਸੇ ਖੇਡ ਦੇ ਨਾਲ ਜੋੜ ਦਿਓ । ਇਸ ਨਾਲ ਬੱਚਾ ਵਧੇਰੇ ਕਸਰਤ ਕਰ ਸਕੇਗਾ ਅਤੇ ਫਿੱਟ ਤੇ ਸਿਹਤਮੰਦ ਵੀ ਰਹੇਗਾ।
ਪੜ੍ਹਾਈ ‘ਚ ਵੀ ਰਹੇਗਾ ਅੱਗੇ
ਕੁਝ ਮਾਪੇ ਸੋਚਦੇ ਹਨ ਕਿ ਜੇਕਰ ਉਹ ਬੱਚੇ ਨੂੰ ਇਹੋ ਜਿਹੀਆਂ ਸਰਗਰਮੀਆਂ ‘ਚ ਸ਼ਾਮਲ ਕਰਨਗੇ ਤਾਂ ਇਸ ਦਾ ਅਸਰ ਉਸ ਦੀ ਪੜ੍ਹਾਈ ‘ਤੇ ਪਵੇਗਾ ਅਤੇ ਬੱਚੇ ਦਾ ਸਿੱਖਿਆ ਪੱਧਰ ਕਮਜ਼ੋਰ ਹੋ ਜਾਵੇਗਾ ਪਰ ਜੋ ਬੱਚੇ ਸਕੂਲ ਤੋਂ ਬਾਅਦ ਦੀਆਂ ਸਰਗਰਮੀਆਂ ਦਾ ਹਿੱਸਾ ਹੁੰਦੇ ਹਨ, ਉਹ ਪੜ੍ਹਾਈ ‘ਚ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹਨ, ਜੋ ਇਸ ਦਾ ਹਿੱਸਾ ਨਹੀਂ ਹੁੰਦੇ।
ਸਿੱਖਦੇ ਹਨ ਸਮੇਂ ਦੀ ਕਦਰ ਕਰਨੀ
ਇਨ੍ਹਾਂ ਸਰਗਰਮੀਆਂ ਦਾ ਇਕ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਤੁਹਾਡਾ ਬੱਚਾ ਸਮਾਂ ਪ੍ਰਬੰਧਨ ਸਿੱਖ ਜਾਂਦਾ ਹੈ । ਉਹ ਮਹੱਤਵਪੂਰਨ ਕੰਮਾਂ ਦੀ ਪਹਿਲਾਂ ਹੀ ਚੋਣ ਤੈਅ ਕਰਨਾ ਸਿੱਖ ਜਾਂਦਾ ਹੈ । ਇਹ ਵੀ ਦੇਖਿਆ ਗਿਆ ਹੈ ਕਿ ਜੋ ਬਾਲਗ ਆਪਣੇ ਬਚਪਨ ‘ਚ ਅਜਿਹੇ ਕੰਮਾਂ ‘ਚ ਸ਼ਾਮਲ ਰਹਿੰਦੇ ਸਨ, ਉਹ ਅਸਾਨੀ ਨਾਲ ਕਈ ਕੰਮ ਇਕੱਠੇ ਕਰ ਲੈਂਦੇ ਹਨ । ਉਨ੍ਹਾਂ ‘ਤੇ ਕੰਮ ਦਾ ਦਬਾਅ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਕੰਮਾਂ ਦੀ ਪਹਿਲਾਂ ਸੂਚੀ ਬਣਾਉਣ ‘ਚ ਪ੍ਰੇਸ਼ਾਨੀ ਨਹੀਂ ਹੁੰਦੀ।

Comments

comments

Share This Post

RedditYahooBloggerMyspace