ਪਰਮਜੀਤ ਸਿੰਘ ਮਰਵਾਹ ਨੂੰ ਸਦਮਾ: ਮਾਤਾ ਦਾ ਦੇਹਾਂਤ

ਸਟਾਕਟਨ : ਪੰਜਾਬੀ ਰੰਗ ਮੰਚ ਦੇ ਉੱਘੇ ਕਲਾਕਾਰ, ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਸਰਗਰਮ ਮੈਂਬਰ, ਪਰਮਜੀਤ ਜੀਤ ਸਿੰਘ ਮਰਵਾਹ ਨੂੰ ਉਸ ਸਮੇਂ ਗਹਿਰਾ ਸਦਮਾ ਉਨ੍ਹਾਂ ਦੇ ਮਾਤਾ ਜੀ ਰਣਜੀਤ ਕੌਰ (90) ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ। ਜੀਵਨ ਦੇ ਆਖ਼ਰੀ ਵਰ੍ਹਿਆਂ ਦੌਰਾਨ ਉਹ ਆਪਣੇ ਛੋਟੇ ਪੁੱਤਰ ਮਨਵਿੰਦਰ ਨਾਲ ਅੰਮ੍ਰਿਤਸਰ ਰਹਿ ਰਹੇ ਸਨ। ਸੰਯੋਗ ਦੀ ਗੱਲ ਹੈ ਕਿ ਜਿਸ ਵੇਲੇ ਇਹ ਭਾਣਾ ਵਰਤਿਆ ਉਸ ਵੇਲੇ ਪਰਮਜੀਤ ਤੇ ਰੇਣੂੰ ਸਿੰਘ ਦੀ ਜੋੜੀ ‘ਡੈਨਵਰ’ ਵਿਖੇ ਹੋ ਰਹੇ ‘ਅੰਤਰਰਾਸ਼ਟਰੀ ਸਭਿਆਚਾਰਕ ਸਮਾਰੋਹ’ਵਿੱਚ ਮਾਵਾਂ ਨੂੰ ਸਮਰਪਿਤ ਇੱਕ ਸੰਵੇਦਨਸ਼ੀਲ ਗੀਤ ਗਾ ਰਹੇ ਸਨ। ਜਿਸ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਰਹੀਆਂ ਸਨ। ਪਰਮਜੀਤ ਨੂੰ ਗੀਤ ਸੰਗੀਤ ਦੀ ਚੇਟਕ ਵੀ ਉਨ੍ਹਾਂ ਦੀ ਮਾਤਾ ਕੋਲੋਂ ਹੀ ਵਿਰਸੇ ਵਿੱਚ ਮਿਲੀ ਅਣਮੋਲ ਸੌਗਾਤ ਹੈ। ਮਾਤਾ ਰਣਜੀਤ ਕੌਰ ਜੀ ਨਮਿਤ ਭੋਗ ਅਤੇ ਅੰਤਿਮ ਅਰਦਾਸ ਮਿਤੀ 8 ਜੂਨ ਨੂੰ ਦੁਪਹਿਰ ਇੱਕ ਵਜੇ ਅੰਮ੍ਰਿਤਸਰ ਦੇ ਸਿੰਘ ਸਭਾ ਗੁਰਦਵਾਰਾ ਸਾਹਿਬ ਰਣਜੀਤ ਪੁਰਾ ਵਿਖੇ ਹੋਵੇਗੀ। ਪੰਜਾਬੀ ਸਾਹਿਤ ਸਭਾ ਸਟਾਕਟਨ ਨੇ ਮਰਵਾਹਾ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Comments

comments

Share This Post

RedditYahooBloggerMyspace