ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸਾਹਿਤਕ ਸ਼ਾਮ

ਨਿਊਆਰਕ : ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ, ਰਾਜਾ ਸਵੀਟਸ, ਨਿਊਆਰਕ, ਵਿਖੇ ਇੱਕ ਭਰਵੀਂ ਇਕੱਤਰਤਾ ਹੋਈ। ਪੰਜਾਬ ਤੋਂ ਆਏ ਸਾਹਿਤਕਾਰ ਜਸਵੰਤ ਜ਼ਫ਼ਰ ਨੇ ਭਾਰਤ ਵਿਚ ਸਾਹਿਤਕ, ਸਿਆਸੀ ਅਤੇ ਸਮੂਹਿਕ ਵਰਤਾਰੇ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਨੂੰ ਸੱਤਾ, ਧਾਰਮਿਕ ਸੱਤਾ ਅਤੇ ਸਮੂਹਿਕ ਮੀਡੀਆ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਏ ਜਿਸ ਅਧੀਨ ਰਹਿ ਕੇ ਉਹ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਤੀਕ ਹੀ ਸੀਮਤ ਕਰ ਦਿੱਤਾ ਗਿਆ ਹੈ। ਬੀਬੀ ਸਰਭਜੀਤ ਕੌਰ ਚੀਮਾ ਨੇ ਦੱਸਿਆ ਕਿ ਵਰ੍ਹਾ 2005 ਤੋਂ ਆਪ ਨੇ ਯੂਨੀਅਨ ਸਿਟੀ ਡਿਸਟ੍ਰਿਕ ਵਿਚ ਪੰਜਾਬੀ ਭਾਸ਼ਾ ਦਾ ਕੋਰਸ ਆਰੰਭ ਕਰਵਾਇਆ ਹੈ। ਕਵਿਤਾ ਸੈਸ਼ਨ ਹਜ਼ੂਰਾ ਸਿੰਘ, ਜੋਤੀ ਸਿੰਘ, ਖ਼ਵਾਜਾ ਅਸ਼ਰਫ਼, ਹਰਭਜਨ ਢਿੱਲੋਂ, ਸੁਰਿੰਦਰ ਸੀਰਤ, ਤਾਰਾ ਸਾਗਰ ਨੇ ਵੀ ਕਵਿਤਾਵਾਂ ਪੜ੍ਹੀਆਂ। ਇਸ ਬੈਠਕ ਵਿਚ ਜਿੱਥੇ ਹੋਰ ਸਾਹਿਤਕਾਰਾਂ ਵਿਚ ਗਗਨਦੀਪ, ਗੁਲਸ਼ਨ ਦਿਆਲ ਅਤੇ ਸੁਖਪਾਲ ਸੰਘੇੜਾ ਸ਼ਾਮਲ ਸਨ ਉੱਥੇ ਹੀ ਬੀਬੀ ਬਲਵੀਰ ਕੌਰ (ਜ਼ਫ਼ਰ),ਪ੍ਰੀਤਮ ਸਿੰਘ,ਪ੍ਰਦੀਪ ਕੌਰ,ਨਵਜੋਤ ਸਿੰਘ,ਰਾਜਿੰਦਰ ਸਿੰਘ, ਬਲਜੀਤ ਰੰਧਾਵਾ, ਕੀਰਤ ਕੌਰ ਪੰਧੇਰ, ਪ੍ਰੋ.ਬਲਜਿੰਦਰ ਸਿੰਘ., ਬਲਜਿੰਦਰ ਸਿੰਘ,ਸਤਿੰਦਰਜੀਤ ਕੌਰ, ਸੂਰਤ ਸ਼ੇਰਗਿੱਲ ਅਤੇ ਲਖਵਿੰਦਰ ਸ਼ੇਰਗਿੱਲ ਨੇ ਹਾਜ਼ਰੀ ਭਰੀ।

Comments

comments

Share This Post

RedditYahooBloggerMyspace