ਵੋਟਰਾਂ ਨੂੰ ਪ੍ਰਭਾਵਿਤ ਕਰਨ ‘ਚ ਲੱਗੇ ਹੋਏ ਹਨ ਅਣ-ਅਧਿਕਾਰਤ ਫੇਸਬੁੱਕ ਗਰੁੱਪ

ਓਨਟਾਰੀਓ— ਓਨਟਾਰੀਓ ਚੋਣਾਂ ਨੂੰ 1 ਦਿਨ ਬਾਕੀ ਰਹਿ ਗਿਆ ਹੈ ਤੇ ਇਸ ਦਾ ਪ੍ਰਚਾਰ ਕਾਫੀ ਜ਼ੋਰਾ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਉਥੇ ਹੀ ਕਰੀਬ ਦੋ ਦਰਜਨ ਫੇਸਬੁੱਕ ਗਰੁੱਪ ਜੋ ਕਿ ਫੇਸਬੁੱਕ ਦੀ ਤੀਜੀ ਪਾਰਟੀ ਨਾਲ ਰਜਿਸਟਰਡ ਨਹੀਂ ਹਨ ਤੇ ਓਨਟਾਰੀਓ ਚੋਣ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਉਹ ਸਥਾਨਕ ਵੋਟਰਾਂ ਨੂੰ ਫੇਸਬੁੱਕ ਗਰੁੱਪਾਂ ਤੇ ਵਿਗਿਆਪਨਾਂ ਰਾਹੀਂ ਪ੍ਰਭਾਵਿਤ ਕਰ ਰਹੇ ਹਨ।

ਓਨਟਾਰੀਓ ਚੋਣ ਕਾਨੂੰਨ ਮੁਤਾਬਕ ਸਿਆਸਤ ਨਾਲ ਸੰਬੰਧਿਤ ਵਿਗਿਆਪਨਾਂ ਨੂੰ ਚਲਾਉਣ ਲਈ ਤੀਜੀ ਪਾਰਟੀ ਨਾਲ ਰਜਿਸਟਰਡ ਕਰਵਾਉਣਾ ਲਈ 500 ਡਾਲਰ ਤੋਂ ਵਧ ਖਰਚ ਕਰਨਾ ਪੈਂਦਾ ਹੈ। ਜੇਕਰ ਕੋਈ ਜਾਣਬੁੱਝ ਕੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 5000 ਡਾਲਰ ਤੋਂ ਵਧ ਦਾ ਜੁਰਮਾਨਾ ਹੋ ਸਕਦਾ ਹੈ।

ਫਿਲਹਾਲ ਹੁਣ ਤਕ 53 ਗਰੁੱਪਾਂ ਨੇ ਫੇਸਬੁੱਕ ਵਿਗਿਆਪਨ ਲਈ ਇਲੈਕਸ਼ਨ ਓਨਟਾਰੀਓ ਨਾਲ ਰਜਿਸਟਰ ਕਰਵਾਇਆ ਹੈ। ਹਾਲਾਂਕਿ ਸੀ.ਬੀ.ਸੀ. ਨਿਊਜ਼ ਵੱਲੋਂ ਕੀਤੀ ਗਈ ਸਮੀਖਿਆ ਦਰਸ਼ਾਉਂਦੀ ਹੈ ਕਿ ਕਰੀਬ ਦੋ ਦਰਜਨ ਗਰੁੱਪ ਇਲੈਕਸ਼ਨ ਓਨਟਾਰੀਓ ਨਾਲ ਰਜਿਸਟਰ ਕਰਵਾਏ ਬਗੈਰ ਹੀ ਗੈਰ-ਕਾਨੂੰਨੀ ਢੰਗ ਨਾਲ ਵਿਗਿਆਪਨਾਂ ਨੂੰ ਚਲਾ ਰਹੇ ਹਨ ਤੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਸੀ.ਬੀ.ਸੀ. ਦੀ ਪਰੋ ਪਬਲਿਕਾ, ਗੈਰ-ਲਾਭਕਾਰੀ ਯੂ.ਐੱਸ. ਅਧਾਰਿਤ ਜਾਂਚ ਪੱਤਰਕਾਰੀ ਸੰਗਠਨ ਨਾਲ ਸਾਂਝੇਦਾਰੀ ਹੈ, ਜਿਸ ਨੇ ਫੇਸਬੁੱਕ ਐਡ ਕੁਲੈਕਟਰ ਬਣਾਇਆ ਹੈ। ਫੇਸਬੁੱਕ ਐਡ ਕੁਲੈਕਟਰ ਉਨ੍ਹਾਂ ਲੋਕਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ ਜੋ ਆਪਣੇ ਫੇਸਬੁੱਕ ਪੇਜ਼ ਰਾਹੀਂ ਬ੍ਰਾਊਜ਼ਰ ਐਕਸਟੈਂਸ਼ਨ ਨੂੰ ਡਾਉਨਲੋਡ ਕਰਦੇ ਹਨ। ਪਰੋ ਪਬਲਿਕਾ ਫੇਸਬੁੱਕ ਐਡ ਕੁਲੈਕਟਰ ਸੀ.ਬੀ.ਸੀ. ਨੂੰ ਫੇਸਬੁੱਕ ‘ਤੇ ਚੱਲ ਰਹੇ ਵਿਗਿਆਪਨਾਂ ਨੂੰ ਦੇਖਣ ਦੀ ਮਨਜ਼ੂਰੀ ਦਿੰਦਾ ਹੈ ਤੇ ਇਹ ਵੀ ਨਿਰਧਾਰਿਤ ਕਰਦਾ ਹੈ ਕਿ ਕਿਹੜਾ ਵੋਟਰ ਕਿਸ ਵਿਗਿਆਪਨ ਨੂੰ ਦੇਖ ਰਿਹਾ ਹੈ।

Comments

comments

Share This Post

RedditYahooBloggerMyspace