ਸ੍ਰੀ ਬਖਸ਼ੀ ਰਾਮ ਭਾਟੀਆ ਤੇ ਮਾਤਾ ਧੰਨ ਕੌਰ ਭਾਟੀਆਂ ਦੀ ਬਰਸੀ ਮਨਾਈ

ਯੂਬਾ ਸਿਟੀ (ਸੁਰਿੰਦਰ ਮਹਿਤਾ) : ਸ੍ਰੀ ਗੁਰੂ ਰਵਿਦਾਸ ਗੁਰੂ ਗਰ ਯੂਬਾ ਸਿਟੀ ਵਿਖੇ ਗੁਰੂ ਘਰ ਦੇ ਹੈੱਡ ਕੈਸ਼ੀਅਰ ਸ੍ਰੀ ਰਾਮ ਸੇਵਕ ਭਾਟੀਆਂ ਵੱਲੋਂ (ਸ੍ਰੀ ਰਾਮ ਗੋਪਾਲ ਭਾਟੀਆ, ਸ੍ਰੀ ਰਾਜ ਕੁਮਾਰ ਭਾਟੀਆ, ਬਰੁਸ਼ ਭਾਟੀਆਂ, ਸ੍ਰੀ ਰਾਮ ਮੂਰਤੀ ਭਾਟੀਆਂ, ਭੈਣ ਆਸ਼ਾ ਭਾਟੀਆ/ਗੁਰਮੇਲ ਸਿੰਘ ਸਿੰਘ ਸਮੂਹ ਭਾਟੀਆ ਪਰਿਵਾਰ) ਵੱਲੋਂ ਆਪਣੇ ਪਿਤਾ ਸੀ ਬਖਸ਼ੀ ਰਾਮ ਭਾਟੀਆ ਮਾਤਾ ਧੰਨ ਕੌਰ ਭਾਟੀਆਂ ਦੀ ਬਰਸੀ ਮਨਾਉਂਦੇ ਹੋਏ ਗੁਰੂ ਗਰ ਵਿਖੇ ਅਖੰਡ ਪਾਠ ਸਾਹਿਬ ਕਰਵਾਏ ਗਏ। ਕੀਰਤਨ ਦਰਬਾਰ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਹਜ਼ੂਰੀ ਰਾਗੀ ਜਥੇ, ਭਾਈ ਨਿਰਮਲ ਸਿੰਘ (ਸੈਕਰਾਮੈਂਟੋ) ਬੀਬੀ ਲੋਚਨਾ ਰਾਏ, ਭਾਈ ਹੀਰਾ ਸਿੰਘ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ। ਗੁਰੂ ਘਰ ਦੇ ਗ੍ਰੰਥੀ ਭਾਰੀ ਕ੍ਰਿਸ਼ਨ ਸਿੰਘ ਨੇ ਗੁਰ ਇਤਿਹਾਸ ਕਥਾ ਸੁਣਾਈ।ਭਈ ਗੁਰਦੀਪ ਸਿੰਘ ਹੀਰਾ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਹੋਏ ਕਵਿਤਾਵਾਂ ਪੇਸ਼ ਕੀਤੀਆਂ। ਗੁਰੂ ਕੇ ਲੰਗਰ ਅਤੁੱਟ ਵਰਤੇ। ਗੁਰੂ ਘਰ ਦੇ ਪ੍ਰਧਾਨ ਸ੍ਰੀ ਦਲਵਿੰਦਰ ਰੱਲ੍ਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Comments

comments

Share This Post

RedditYahooBloggerMyspace