ਆਖਰਕਾਰ ਮੋਟਰਸਾਈਕਲਾਂ ‘ਚ ਇਹ ਕਿਹੜੀਆਂ ਬੂੰਦਾਂ ਪੁਆ ਰਹੇ ਨੇ ਲੋਕ

ਹੁਸ਼ਿਆਰਪੁਰ : ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਹੁੰਦੇ ਤਾਂ ਤੁਸੀਂ ਬਹੁਤ ਦੇਖੋ ਹੋਣਗੇ ਪਰ ਕਸਬਾ ਚੱਬੇਵਾਲ ‘ਚ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ ਜ਼ਰਾ ਕੁਝ ਵੱਖਰੇ ਹੀ ਢੰਗ ਨਾਲ ਕੀਤਾ ਗਿਆ। ਵੀਰਵਾਰ ਇਥੇ ਕੀਤੇ ਗਏ ਗਏ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਲੋਕਾਂ ਨੂੰ ਸੜਕਾਂ ‘ਤੇ ਰੋਕ ਕੇ ਉਨ੍ਹਾਂ ਦੇ ਮੋਟਰਸਾਈਕਲਾਂ ‘ਚ ਪੈਟਰੋਲ ਦੀਆਂ ਬੂੰਦਾ ਪਾਈਆਂ ਅਤੇ ਇਸ ਕਾਰਵਾਈ ਨੂੰ ਨਾਮ ਦਿੱਤਾ ‘ਦੋ ਬੂੰਦ ਸ਼ਰਮਿੰਦਗੀ ਦੇ।’


ਸਾਹਮਣੇ ਆਈਆਂ ਇਹ ਤਸਵੀਰਾਂ ਉਸੇ ਵੱੱਖਰੇ ਪ੍ਰਦਰਸ਼ਨ ਦੀਆਂ ਹਨ, ਜਿਸ ‘ਚ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਲੋਕਾਂ ਨੂੰ ਸੜਕਾਂ ‘ਤੇ ਰੋਕ ਕੇ ਉਨ੍ਹਾਂ ਦੇ ਵਾਹਨਾਂ ‘ਚ ਪੈਟਰੋਲ ਦੀਆਂ ਬੂੰਦ ਪਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਆਪਣੇ ਪ੍ਰਦਰਸ਼ਨ ਦੌਰਾਨ ਇਹ ਦੱਸਣਾ ਚਾਹਿਆ ਕਿ ਪੈਟਰੋਲ ਅਤੇ ਡੀਜ਼ਲ ਇਸ ਕਦਰ ਮਹਿੰਗਾ ਹੋ ਚੁੱਕਿਆ ਹੈ ਕਿ ਇਕੱਠਾ ਖਰੀਦਣਾ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਰਹੀ।
ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਵੈਟ ਘਟਾ ਕੇ ਪੈਟਰੋਲ-ਡੀਜ਼ਲ ਸਸਤਾ ਕਰਨ ਦੀ ਨਸੀਹਤ ਦੇਣ ਵਾਲੇ ਭਾਜਪਾ  ਨੇਤਾਵਾਂ ‘ਤੇ ਵੀ ਕਾਂਗਰਸ ਨੇ ਪਲਟਵਾਰ ਕੀਤਾ ਹੈ। ਕਾਂਗਰਸ ਮੁਤਾਬਕ ਸਲਾਹ ਦੇ ਰਹੇ ਭਾਜਪਾ ਨੇਤਾ ਭਾਜਪਾ ਸ਼ਾਸਤ ਸੂਬਿਆਂ ‘ਚ ਵੈਟ ਘਟਾ ਕੇ ਪਹਿਲਾਂ ਲੋਕਾਂ ਨੂੰ ਰਾਹਤ ਦੇਣ ਅਤੇ ਫਿਰ ਕਿਸੇ ਹੋਰ ਨੂੰ ਨਸੀਹਤ ਦੇਣ।

Comments

comments

Share This Post

RedditYahooBloggerMyspace