ਓਬਾਮਾ ਨੇ ਜ਼ਰਦਾਰੀ ਨੂੰ ਫ਼ੋਨ ਕਰਕੇ ਲਾਦੇਨ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਆਸਿਫ ਅਲੀ ਜ਼ਰਦਾਰੀ ਨੂੰ ਖੁਦ ਫੋਨ ਕਰ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੀ ਮੌਤ ਦੀ ਖਬਰ ਦਿੱਤੀ ਸੀ। ਵ੍ਹਾਈਟ ਹਾਊਸ ‘ਚ ਓਬਾਮਾ ਦੇ ਕਰੀਬੀ ਸਹਿਯੋਗੀ ਰਹੇ ਬੇਨ ਰੋਡਸ ਨੇ ਆਪਣੀ ਕਿਤਾਬ ‘ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਬਾਮਾ ਨੇ ਜ਼ਰਦਾਰੀ ਨੂੰ ਜਦੋਂ ਇਹ ਦੱਸਿਆ ਤਾਂ ਜ਼ਰਦਾਰੀ ਨੇ ਕਿਹਾ ਕਿ ਇਹ ਤਾਂ ‘ਖੁਸ਼ਖਬਰੀ’ ਹੈ।

ਰੋਡਸ ਨੇ ਵ੍ਹਾਈਟ ਹਾਊਸ ‘ਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ, ‘ਦਿ ਵਰਲਡ ਇਟ ਇਜ਼ : ਏ ਮੈਮੋਇਰ ਆਫ ਦਿ ਓਬਾਮਾ ਵ੍ਹਾਈਟ ਹਾਊਸ’ ਨਾਂ ਤੋਂ ਕਿਤਾਬ ਲਿਖੀ ਹੈ। ਇਸ ‘ਚ ਉਨ੍ਹਾਂ ਨੇ ਲਿਖਿਆ ਕਿ, ‘ਜ਼ਰਦਾਰੀ ਨੇ ਓਬਾਮਾ ਨੂੰ ਕਿਹਾ, ‘ਇਸ ਦੇ ਜੋ ਵੀ ਨਤੀਜੇ ਹੋਣ, ਪਰ ਇਹ ਚੰਗੀ ਖਬਰ ਹੈ। ਭਗਵਾਨ ਤੁਹਾਡੇ ਅਤੇ ਅਮਰੀਕੀ ਲੋਕਾਂ ਦਾ ਸਾਥ ਦੇਵੇ।’

ਜ਼ਰਦਾਰੀ ਦੀ ਪਤਨੀ ਅਤੇ ਸੀਨੀਅਰ ਨੇਤਾ ਬੈਨਜ਼ੀਰ ਭੁਟੋ ਦੀ ਕੱਟੜਪੰਥੀਆਂ ਨੇ 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੀ ਉਹ ਪਾਕਿਸਤਾਨ ਦੀ ਰਾਜਨੀਤੀ ‘ਚ ਮੁੱਖ ਭੂਮਿਕਾ ‘ਚ ਆਏ ਸਨ। ਰੋਡਸ ਨੇ ਦੱਸਿਆ ਕਿ ਜ਼ਰਦਾਰੀ ਨੂੰ ਖਬਰ ਦੇਣ ਤੋਂ ਬਾਅਦ ਹੀ ਓਬਾਮਾ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਅਮਰੀਕੀਆਂ ਨੂੰ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖਬਰ ਵੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਿਊਯਾਰਕ ‘ਚ 9/11 ਨੂੰ ਵਰਲਡ ਟ੍ਰੇਡ ਸੈਂਟਰ ‘ਤੇ ਹਮਲੇ ਦਾ ਮਾਸਟਰ ਮਾਈਡ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਇਸਲਾਮਾਬਾਦ ਨਾਲ ਲੱਗਦੇ ਐਬਟਾਬਾਦ ‘ਚ ਲੁਕਿਆ ਹੋਇਆ ਸੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੂੰ ਉਸ ਦੀ ਖਬਰ ਮਿਲ ਗਈ ਅਤੇ ਉਸ ਦੇ ਸੀਲ ਕਮਾਂਡੋਜ਼ ਨੇ 2 ਮਈ 2011 ਦੀ ਅੱਧੀ ਰਾਤ ਨੂੰ ਹੋਏ ਖੁਫੀਆ ਹਮਲੇ ‘ਚ ਉਸ ਨੂੰ ਢੇਰ ਕਰ ਦਿੱਤਾ। ਉਥੇ ਰੋਡਸ ਨੇ ਦੱਸਿਆ ਕਿ ਜਦੋਂ ਰਾਸ਼ਟਰੀ ਸੁਰੱਖਿਆ ਟੀਮ ਪਾਕਿਸਤਾਨ ਸਰਹੱਦ ‘ਚ ਦਾਖਲ ਹੋ ਓਸਾਮਾ ਨੂੰ ਮਾਰਨ ‘ਤੇ ਬਹਿਸ ਕਰ ਰਹੀ ਸੀ, ਉਦੋਂ ਉਪ ਰਾਸ਼ਟਰਪਤੀ ਜੋਅ ਬਿਡੇਨ ਇਸ ਨੂੰ ਲੈ ਕੇ ਤਿਆਰ ਨਹੀਂ ਸਨ।

Comments

comments

Share This Post

RedditYahooBloggerMyspace