ਕਿਮ ਨਾਲ ਮੁਲਾਕਾਤ ਸਿਰਫ ਫੋਟੋਆਂ ਖਿਚਾਉਣ ਲਈ ਨਹੀਂ : ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਮੁਲਾਕਾਤ ਦੀ ਤਿਆਰੀ ਪੂਰੀ ਹੋ ਗਈ ਹੈ। ਟਰੰਪ ਨੇ ਕਿਹਾ ਕਿ ਅਗਲੇ ਹਫਤੇ ਸਿੰਗਾਪੁਰ ‘ਚ ਕਿਮ ਨਾਲ ਹੋਣ ਵਾਲੀ ਉਨ੍ਹਾਂ ਦੀ ਮੁਲਾਕਾਤ ਸਿਰਫ ਫੋਟੋਆਂ ਖਿਚਾਉਣ ਦਾ ਮੌਕਾ ਨਹੀਂ ਬਲਕਿ ਇਸ ਤੋਂ ਕਿਤੇ ਵਧ ਕੇ ਹੋਵੇਗੀ। ਸਿੰਗਾਪੁਰ ਨੇ ਮੰਗਲਵਾਰ ਦੀ ਇਤਿਹਾਸਕ ਗੱਲਬਾਤ ਸੇਂਟੋਸਾ ਟਾਪੂ ਦੇ ਇਕ ਵਿਸ਼ੇਸ਼ ਥਾਂ ਨੂੰ ਚੁਣਿਆ ਹੈ। ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਨੂੰ ਦੁਨੀਆ ਭਰ ਤੋਂ 2,500 ਤੋਂ ਵਧ ਪੱਤਰਕਾਰ ਕਵਰੇਜ ਕਰਨਗੇ।

ਸ਼ੁਰੂਆਤ ‘ਚ ਇਸ ਗੱਲ ਨੂੰ ਲੈ ਕੇ ਅਨਿਸ਼ਚਿਤਤਾ ਸੀ ਕਿ ਮੁਲਾਕਾਤ ਆਖਿਕਾਰ ਕਿੱਥੇ ਹੋਵੇਗੀ। ਟਰੰਪ ਨੇ ਅਮਰੀਕਾ ਦੀ ਯਾਤਰਾ ‘ਤੇ ਆਏ ਜਾਪਾਨ ਦੇ ਪ੍ਰਧਾਨ ਸ਼ਿੰਜੋ ਆਬੇ ਨਾਲ ਓਵਲ ਆਫਿਸ ‘ਚ ਮੀਡੀਆ ਦੀ ਹਾਜ਼ਰੀ ‘ਚ ਕਿਹਾ, ‘ਮੈਂ ਸਮਝਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਬਹੁਤ ਤਿਆਰੀ ਦੀ ਜ਼ਰੂਰਤ ਹੈ। ਇਹ ਰਵੱਈਆ ਦੇ ਬਾਰੇ ‘ਚ ਹੈ, ਇਹ ਚੀਜ਼ਾਂ ਨੂੰ ਕਰਨ ਦੀ ਇੱਛਾ ਸ਼ਕਤੀ ਦੇ ਬਾਰੇ ‘ਚ ਹੈ। ਪਰ ਮੈਨੂੰ ਲੱਗਦਾ ਹੈ ਕਿ ਲੰਬੇ ਸਮੇਂ ਤੋਂ ਮੈਂ ਇਸ ਮੁਲਾਕਾਤ ਲਈ ਤਿਆਰੀ ਕਰ ਰਿਹਾ ਹਾਂ।’

ਉਨ੍ਹਾਂ ਨੇ ਕਿਹਾ, ‘ਜਿਵੇਂ ਕਿ ਦੂਜੇ ਪਾਸਿਓ (ਉੱਤਰ ਕੋਰੀਆ ਵੱਲੋਂ) ਵੀ ਹੋ ਰਿਹਾ ਹੈ, ਉਹ ਵੀ ਲੰਬੇ ਤੋਂ ਤਿਆਰੀ ਕਰ ਰਹੇ ਹਨ। ਇਸ ਲਈ ਇਹ ਤਿਆਰੀ ਦਾ ਸਵਾਲ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਲੋਕ ਇਸ ਨੂੰ ਹੋਣ ਦੇਣਾ ਚਾਹੁੰਦੇ ਹਨ ਜਾਂ ਨਹੀਂ ਅਤੇ ਸਾਨੂੰ ਪਤਾ ਹੈ ਕਿ ਇਹ ਬਹੁਤ ਜਲਦ ਹੋਵੇਗਾ।’ ਇਕ ਸਵਾਲ ਦੇ ਜਵਾਬ ‘ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਿਰਫ ਫੋਟੋ ਖਿਚਾਉਣ ਦੇ ਮੌਕੇ ਤੋਂ ਵੀ ਕਿਤੇ ਵਧ ਹੋਵੇਗਾ। ਅਗਲੇ ਹਫਤੇ ਹੋਣ ਵਾਲੀ ਅਮਰੀਕਾ-ਉੱਤਰ ਕੋਰੀਆ ਦੀ ਮੁਲਾਕਾਤ ਤੋਂ ਪਹਿਲਾਂ ਟਰੰਪ ਨਾਲ ਗੱਲਬਾਤ ਲਈ ਜਾਪਾਨ ਦੇ ਪ੍ਰਧਾਨ ਮੰਤਰੀ ਅਮਰੀਕਾ ਦੀ ਯਾਤਰਾ ‘ਤੇ ਹਨ।

Comments

comments

Share This Post

RedditYahooBloggerMyspace