ਬ੍ਰਿਟੇਨ: ਜਹਾਜ਼ ‘ਚ ਸਫਰ ਕਰਨ ਵਾਲਿਆਂ ਲਈ ਸ਼ੁਰੂ ਕੀਤੀ ਗਈ ‘ਡੌਗ ਥੈਰੇਪੀ’

ਬ੍ਰਿਟੇਨ: ਇਨ੍ਹੀਂ ਦਿਨੀਂ ਯਾਤਰੀਆਂ ਦੀ ਟੈਂਸ਼ਨ ਦੂਰ ਕਰਨ ਲਈ ਹਵਾਈਅੱਡਾ ਅਥਾਰਿਟੀ ਨੇ ਡੌਗ ਥੈਰੇਪੀ ਸ਼ੁਰੂ ਕੀਤੀ ਹੈ। ਇਹ ਪਹਿਲੀ ਵਾਰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਵਿਚਕਾਰ ਕਾਫੀ ਪ੍ਰਸਿੱਧ ਹੋ ਰਹੀ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦਾ ਤਣਾਅ ਘੱਟ ਹੋ ਰਿਹਾ ਹੈ। ਇਹ ਥੈਰੇਪੀ ਸਕਾਟਲੈਂਡ ਦੇ ਦੂਜੇ ਸਭ ਤੋਂ ਰੁੱਝੇ ਹਵਾਈਅੱਡੇ ਅਬਰਡੀਨ ਇੰਟਰਨੈਸ਼ਨਲ ਹਵਾਈਅੱਡੇ ‘ਤੇ ਸ਼ੁਰੂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇੱਥੇ ਹਾਰਲੇ ਨਾਂ ਦਾ ਕੁੱਤਾ ਲੋਕਾਂ ਦੇ ਤਣਾਅ ਨੂੰ ਦੂਰ ਕਰ ਲਈ ਹਮੇਸ਼ਾ ਤਾਇਨਾਤ ਰਹਿੰਦਾ ਹੈ, ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜੋ ਹਵਾਈ ਸਫਰ ‘ਤੇ ਜਾਣ ਤੋਂ ਪਹਿਲਾਂ ਤਣਾਅ ਵਿਚ ਹੁੰਦੇ ਹਨ ਪਰ ਇਸ ਕੁੱਤੇ ਨੂੰ ਦੇਖਦੇ ਹੀ ਲੋਕ ਇਸ ਨਾਲ ਖੇਡਣ ਲੱਗ ਜਾਂਦੇ ਹਨ ਅਤੇ ਆਪਣੀ ਪਰੇਸ਼ਾਨੀ ਨੂੰ ਭੁੱਲ ਕੇ ਜਾਂਦੇ ਹਨ ਅਤੇ ਖੁਸ਼ ਹੋ ਕੇ ਆਪਣੀ ਯਾਤਰਾ ‘ਤੇ ਜਾਂਦੇ ਹਨ।

ਬ੍ਰਿਟਿਸ਼ ਏਅਰਵੇਜ਼ ਅਥਾਰਿਟੀ ਨੇ ਪਹਿਲੀ ਵਾਰ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਡਰਨ ਜਾਂ ਤਣਾਅ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦੀ ਮਦਦ ਕਰਨ ਲਈ ਇਹ ਪਹਿਲ ਕੀਤੀ ਹੈ। ਉਨ੍ਹਾਂ ਦੇਖਿਆ ਕਿ ਕਈ ਯਾਤਰੀ ਹਵਾਈਅੱਡੇ ‘ਤੇ ਸੁਰੱਖਿਆ ਲਈ ਤਾਇਨਾਤ ਸਕਿਓਰਿਟੀ ਟੀਮ ਦੇ ਸਨੀਫਰ ਕੁੱਤਿਆਂ ਨਾਲ ਕਾਫੀ ਮਜ਼ੇ ਕਰਦੇ ਹਨ। ਉਹ ਲੋਕ ਕੁੱਤਿਆਂ ਨਾਲ ਖੇਡਣ ਤੋਂ ਬਾਅਦ ਕਾਫੀ ਚੰਗਾ ਵੀ ਮਹਿਸੂਸ ਕਰਦੇ ਹਨ। ਇਸ ਤੋਂ ਬਾਅਦ ਹੀ ਪ੍ਰਯੋਗਿਕ ਤੌਰ ‘ਤੇ ਮਾਰਚ ਵਿਚ ਅਬਰਡੀਨ ਇੰਟਰਨੈਸ਼ਨਲ ਹਵਾਈਅੱਡੇ ‘ਤੇ ਹਾਰਲੇ ਨੂੰ ਲਿਆਇਆ ਗਿਆ। ਹਾਲਾਂਕਿ ਉਸ ਨੂੰ ਕੁੱਝ ਦਿਨ ਬਾਅਦ ਹੀ ਹਵਾਈਅੱਡੇ ਤੋਂ ਹਟਾ ਦਿੱਤਾ ਗਿਆ ਪਰ ਕੁੱਝ ਦਿਨਾਂ ਵਿਚ ਹੀ ਹਾਰਲੇ ਯਾਤਰੀਆਂ ਵਿਚਕਾਰ ਕਾਫੀ ਪ੍ਰਸਿੱਧ ਹੋ ਗਿਆ ਅਤੇ ਉਸ ਦੇ ਉਥੋਂ ਹਟਣ ਤੋਂ ਬਾਅਦ ਲੋਕ ਅਥਾਰਿਟੀ ਨੂੰ ਉਸ ਨੂੰ ਵਾਪਸ ਲਿਆਉਣ ਦੀ ਮੰਗ ਕਰਨ ਲੱਗੇ। ਅਖੀਰਕਾਰ ਹੁਣ ਫਿਰ ਤੋਂ ਹਾਰਲੇ ਨੂੰ ਹਵਾਈਅੱਡਾ ਥੈਰੇਪੀ ਲਈ ਵਾਪਸ ਲਿਆਇਆ ਗਿਆ ਹੈ।

ਹਵਾਈਅੱਡਾ ਮੈਨੇਜਰ ਫ੍ਰੇਸਰ ਬੇਨ ਨੇ ਕਿਹਾ ਕਿ ਉਤਰੀ ਅਮਰੀਕਾ ਦੇ ਕੁੱਝ ਹਵਾਈਅੱਡਿਆਂ ‘ਤੇ ਕਈ ਸਾਲਾਂ ਤੋਂ ਹਵਾਈਅੱਡਾ ਥੈਰੇਪੀ ਕੁੱਤੇ ਰੱਖੇ ਗਏ ਹਨ। ਇੱਥੋਂ ਹੀ ਸਾਨੂੰ ਵੀ ਇਸ ਸੁਵਿਧਾ ਨੂੰ ਸ਼ੁਰੂ ਕਰਨ ਦਾ ਵਿਚਾਰ ਆਇਆ। ਇਹ ਗੱਲ ਵਿਗਿਆਨਕ ਰੂਪ ਨਾਲ ਸਾਬਤ ਹੈ ਕਿ ਲੋਕ ਕੁੱਤਿਆਂ ਨਾਲ ਸਮੇਂ ਬਿਤਾ ਕੇ ਚੰਗਾ ਮਹਿਸੂਸ ਕਰਦੇ ਹਨ। ਇਸ ਤੋਂ ਬਾਅਦ ਅਸੀਂ ਹਾਰਲੇ ਨੂੰ ਲਿਆਏ ਅਤੇ ਇਹ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ।

Comments

comments

Share This Post

RedditYahooBloggerMyspace