ਸਿਰ ਕੱਟੇ ਜਾਣ ਦੇ ਬਾਵਦੂਜ ਸੱਪ ਨੇ ਵਿਅਕਤੀ ਨੂੰ ਡੱਸਿਆ

ਵਾਸ਼ਿੰਗਟਨ:  ਅਮਰੀਕਾ ਦੇ ਟੈਕਸਾਸ ‘ਚ ਇਕ ਹੈਰਾਨ ਕਰਨ ਵਾਲਾ ਮਾਮਲੇ ਸਾਹਮਣੇ ਆਇਆ ਹੈ। ਜਿਥੇ ਇਕ ਵਿਅਕਤੀ ਨੂੰ ਸੱਪ ਦੇ ਕਟੇ ਹੋਏ ਸਿਰ ਨੇ ਡੱਸ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦੇਣੇ ਪਏ। ਜੇਨਿਫਰ ਸਟਕਿਲਫ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਦਾ ਪਤੀ ਬਗੀਚੇ ‘ਚ ਕੰਮ ਕਰ ਰਿਹਾ ਸੀ, ਉਦੋਂ ਹੀ ਉਸ ਨੂੰ 4 ਫੁੱਟ ਲੰਬਾ ਜ਼ਹਿਰੀਲਾ ਸੱਪ ਨਜ਼ਰ ਆਇਆ। ਸੱਪ ਨੂੰ ਦੇਖ ਉਸ ਨੇ ਹਥਿਆਰ ਨਾਲ ਉਸ ਦਾ ਧੜ ਸਿਰ ਤੋਂ ਵੱਖ ਕਰ ਦਿੱਤਾ। ਜਦੋਂ ਉਹ ਸੱਪ ਨੂੰ ਚੁੱਕ ਕੇ ਸੁੱਟਣ ਲਈ ਅੱਗੇ ਵਧੇ ਤਾਂ ਸੱਪ ਦੇ ਕਟੇ ਹੋਏ ਸਿਰ ਨੇ ਉਸ ਨੂੰ ਡੱਸ ਲਿਆ।

ਦੱਸ ਦਈਏ ਕਿ ਸੱਪ ਦਾ ਸਿਰ ਕੱਟ ਜਾਣ ਤੋਂ ਬਾਅਦ ਵੀ ਕਈ ਘੰਟਿਆਂ ਤਕ ਉਹ ਜ਼ਿੰਦਾ ਰਹਿੰਦਾ ਹੈ ਤੇ ਤੁਹਾਨੂੰ ਡੱਸ ਸਕਦਾ ਹੈ। ਜੇਨਿਫਰ ਨੇ ਦੱਸਿਆ ਕਿ ਸੱਪ ਦੇ ਡੱਸਣ ਦੇ ਤੁਰੰਤ ਬਾਅਦ ਉਸ ਦੇ ਪਤੀ ਨੂੰ ਜ਼ਹਿਰ ਚੱੜ੍ਹ ਗਿਆ। ਇਸ ਤੋਂ ਬਾਅਦ ਕੋਰਪਸ ਕ੍ਰਿਪਟੀ ਸਥਿਤ ਉਨ੍ਹਾਂ ਦੇ ਘਰ ਤੋਂ ਏਅਰ ਲਿਫਟ ਕਰ ਹਸਪਤਾਲ ਲਿਜਾਇਆ ਗਿਆ। ਇਕ ਹਫਤੇ ਹਸਪਤਾਲ ‘ਚ ਰਹਿਣ ਤੋਂ ਬਾਅਦ ਹੁਣ ਉਹ ਖਤਰੇ ਤੋਂ ਬਾਹਰ ਹਨ। ਯੂਨੀਵਰਸਿਟੀ ਆਫ ਐਰਿਜੋਨਾ ‘ਚ ਡਾਕਟਰ ਲੇਸੀ ਬਾਇਰ ਕਹਿੰਦੇ ਹਨ ਕਿ ਸੱਪਾਂ ਨੂੰ ਮਾਰਨ, ਖਾਸਕਰ ਉਨ੍ਹਾਂ ਦਾ ਸਿਰ ਕੱਟਣਾ ਸਹੀਂ ਨਹੀਂ ਹੈ। ਉਨ੍ਹਾਂ ਮੁਤਾਬਕ, ”ਸੱਪ ਨੂੰ ਕੱਟ ਦੇਣਾ ਕਰੂਰਤਾ ਹੈ। ਨਾਲ ਹੀ ਇਹ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਹੈ, ਕਿਉਂਕਿ ਜਦੋਂ ਤੁਸੀਂ ਸੱਪ ਨੂੰ ਕੱਟਣ ਤੋਂ ਬਾਅਦ ਉਸ ਦੇ ਟੁੱਕੜੇ ਚੁੱਕਦੇ ਹੋ ਤਾਂ ਤੁਸੀਂ ਉਸ ਦੇ ਜ਼ਹਿਰ ਦੇ ਸੰਪਰਕ ‘ਚ ਆ ਸਕਦੇ ਹੋ।”

Comments

comments

Share This Post

RedditYahooBloggerMyspace