2 ਬੱਚਿਆਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ‘ਚ 200 ਸਾਲ ਦੀ ਸਜ਼ਾ

ਵਾਸ਼ਿੰਗਟਨ :  ਅਮਰੀਕਾ ਦੇ ਮੋਂਟਾਨਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਦੋ ਬੱਚਿਆਂ ਦਾ ਸੈਕਸ ਸ਼ੋਸ਼ਣ ਕਰਨ ਲਈ 200 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟ ਮੁਤਾਬਕ ਡੇਵਿਡ ਡੀਅਨ ਕੋਮੀਓਟਿਸ (39) ‘ਤੇ ਬੁੱਧਵਾਰ ਨੂੰ 6 ਸਾਲ ਦੀ ਉਮਰ ਤਕ ਦੇ ਦੋ ਬੱਚਿਆਂ ਨਾਲ ਸੈਕਸ ਸ਼ੋਸ਼ਣ ਦੇ 7 ਦੋਸ਼ ਤੈਅ ਕੀਤੇ ਗਏ।
ਪਹਿਲੇ ਦੋ ਮਾਮਲਿਆਂ ਵਿਚ ਡੇਵਿਡ ਨੂੰ 100 ਸਾਲ ਦੀ ਜੇਲ ਦੀ ਸਜ਼ਾ ਮਿਲੀ ਹੈ ਜਦਕਿ ਬਾਕੀ 5 ਮਾਮਲਿਆਂ ਵਿਚ 100 ਸਾਲ ਦੀ ਸਜ਼ਾ ਤੈਅ ਕੀਤੀ ਗਈ ਹੈ, ਜਿਸ ਦੇ ਆਧਾਰ ‘ਤੇ ਡੇਵਿਡ 200 ਸਾਲ ਦੀ ਸਜ਼ਾ ਕੱਟੇਗਾ। ਉਹ 50 ਸਾਲ ਤੋਂ ਬਾਅਦ ਹੀ ਪੈਰੋਲ ਲਈ ਅਰਜ਼ੀ ਦੇ ਸਕੇਗਾ। ਅਦਾਲਤ ਮੁਤਾਬਕ ਸੈਕਸ ਸ਼ੋਸ਼ਣ ਦੇ ਮਾਮਲੇ ਦਸੰਬਰ 2016 ਵਿਚ ਸਾਹਮਣੇ ਆਏ ਜਦੋਂ ਪੀੜਤਾ ਦੀ ਮਾਂ ਨੇ ਗ੍ਰੇਟ ਫਾਲਸ ਕਸਬੇ ਵਿਚ ਪੁਲਸ ਨੂੰ ਸ਼ਿਕਾਇਤ ਕੀਤੀ। ਇਕ 9 ਸਾਲ ਦੇ ਮੁੰਡੇ ਨੇ ਦੱਸਿਆ ਕਿ ਡੇਵਿਡ ਨੇ ਦੋ ਸਾਲ ਪਹਿਲਾਂ ਉਸ ਦਾ ਸੈਕਸ ਸ਼ੋਸ਼ਣ ਕੀਤਾ ਸੀ।

Comments

comments

Share This Post

RedditYahooBloggerMyspace