ਦਰਿਆ ਬਿਆਸ ’ਚ ਦੋ ਨੌਜਵਾਨ ਡੁੱਬੇ

ਨਡਾਲਾ : ਅੱਜ ਦੁਪਹਿਰ ਕਰੀਬ 2.30 ਵਜੇ ਬਿਆਸ ਦਰਿਆ ਵਿੱਚ ਨਹਾਉਣ ਗਏ ਦੋ ਨੌਜਵਾਨ ਡੁੱਬ ਗਏ। ਖਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਵੀ ਥਹੁ ਪਤਾ ਨਹੀਂ ਸੀ ਲੱਗਾ। ਇਸ ਸਬੰਧੀ ਥਾਣਾ ਮੁਖੀ ਢਿੱਲਵਾਂ ਭੂਸ਼ਨ ਸੇਖੜੀ ਨੇ ਦੱਸਿਆ ਕਿ ਅੱਜ ਦੁਪਹਿਰੇ ਢਿੱਲਵਾਂ ਵਾਸੀ ਤਿੰਨ ਨੌਜਵਾਨ ਜਗਦੀਪ ਸਿੰਘ (20) ਪੁੱਤਰ ਕੰਵਲਜੀਤ ਸਿੰਘ, ਪੁਸ਼ਕਰਨ ਸਿੰਘ (15) ਪੁੱਤਰ ਮਨਜੀਤ ਸਿੰਘ ਅਤੇ ਰੋਹਿਨ ਅਰੋੜਾ ਪੁੱਤਰ ਰਾਜ ਕੁਮਾਰ ਦਰਿਆ ’ਚ ਨਹਾਉਣ ਗਏ ਸਨ। ਕਰੀਬ 2.30 ਵਜੇ ਰੋਹਿਨ ਕੁਮਾਰ ਨੇ ਆਪਣੇ ਘਰ ਆ ਕੇ ਸੂਚਨਾ ਦਿੱਤੀ ਕਿ ਜਗਦੀਪ ਸਿੰਘ ਤੇ ਪੁਸ਼ਕਰਨ ਸਿੰਘ ਦਰਿਆ ਵਿੱਚ ਡੁੱਬ ਗਏ ਹਨ।

ਦੱਸਿਆ ਜਾਂਦਾ ਹੈ ਕਿ ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਹੋਰਨਾਂ ਨੌਜਵਾਨਾਂ ਨਾਲ ਮਿਲ ਕੇ ਢਿੱਲਵਾਂ ਬਾਜ਼ਾਰ ’ਚ ਛਬੀਲ ਲਗਾਈ ਸੀ। ਛਬੀਲ ਦੀ ਸਮਾਪਤੀ ’ਤੇ ਇਨ੍ਹਾਂ ਤਿੰਨਾਂ ਨੇ ਦਰਿਆ ਵਿੱਚ ਨਹਾਉਣ ਦੀ ਸਲਾਹ ਬਣਾਈ। ਰੋਹਿਨ ਨੇ ਦੱਸਿਆ ਕਿ ਨਹਾਉਂਦੇ ਸਮੇਂ ਦੋਵੇਂ ਡੂੰਘੇ ਪਾਣੀ ’ਚ ਜਾ ਕੇ ਘੁੰਮਣਘੇਰੀ ’ਚ ਫਸ ਗਏ। ਮੁੜ ਉਸ ਨੂੰ ਦਿਖਾਈ ਨਹੀਂ ਦਿੱਤੇ। ਉਹ ਇਕੱਲਾ ਹੋਣ ਕਰਕੇ ਕੁਝ ਨਹੀਂ ਕਰ ਸਕਿਆ ਅਤੇ ਰੋਂਦਾ ਹੋਇਆ ਘਰ ਨੂੰ ਦੌੜ ਪਿਆ। ਘਰ ਆ ਕੇ ਸਾਰੀ ਵਿਥਿਆ ਬਿਆਨ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ ’ਤੇ ਪੁੱਜੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਭਾਲ ਆਰੰਭ ਕਰ ਦਿੱਤੀ ਪ੍ਰੰਤੂ ਦੇਰ ਸ਼ਾਮ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਭਲਕੇ ਵੀ ਉਨ੍ਹਾਂ ਦੀ ਭਾਲ ਜਾਰੀ ਰਹੇਗੀ।

ਪਾਣੀਪਤ : ਇਥੇ ਆਪਣੇ ਦੋਸਤਾਂ ਨਾਲ ਤਲਾਬ ’ਚ ਨਹਾਉਣ ਗਏ ਪਿੰਡ ਗੋਇਲਾ ਖੇੜਾ ਦੇ ਨੌਂਵੀ ਜਮਾਤ ਦੇ ਵਿਦਿਆਰਥੀ ਲਲਿਤ ਪੁੱਤਰ ਜਸਵਾਰ ਦੀ ਡੁੱਬਣ ਕਾਰਨ ਮੌਤ ਹੋ ਗਈ। ਉਹ ਆਪਣੇ ਪੰਜ ਸਾਥੀਆਂ ਨਾਲ ਤਲਾਬ ’ਚ ਨਹਾਉਣ ਗਿਆ ਸੀ ਕਿ ਡੁੱਬ ਗਿਆ। ਪਿੰਡ ਵਾਸੀਆਂ ਨੇ ਬਿਨਾਂ ਕਿਸੇ ਕਾਰਵਾਈ ਦੇ ਉਸ ਦਾ ਸਸਕਾਰ ਕਰ ਦਿੱਤਾ।ਚ

Comments

comments

Share This Post

RedditYahooBloggerMyspace