ਦਿੱਲੀ ਪੁਲੀਸ ਨਾਲ ਮੁਕਾਬਲੇ ’ਚ ਚਾਰ ਗੈਂਗਸਟਰ ਹਲਾਕ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ਚਾਰ ਸ਼ੱਕੀ ਬਦਮਾਸ਼ਾਂ ਨੂੰ ਅੱਜ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ। ਦੱਖਣੀ ਦਿੱਲੀ ਦੇ ਛੱਤਰਪੁਰ ਦੇ ਫਾਰਮ ਹਾਊਸਾਂ ਵਾਲੇ ਇਲਾਕੇ ਵਿੱਚ ਵਿਸ਼ੇਸ਼ ਸੈੱਲ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਅੱਧੀ ਦਰਜਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਬਦਮਾਸ਼ਾਂ ਵਿੱਚ ਕ੍ਰਾਂਤੀ ਗੈਂਗ ਦਾ ਮੁਖੀ ਰਾਜੇਸ਼ ਭਾਰਤੀ, ਵਿਦਰੋਹ, ਭੀਕੂ ਤੇ ਉਮੇਸ਼ ਡਾਨ ਸ਼ਾਮਲ ਹਨ। ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਰਾਜੇਸ਼ ਭਾਰਤੀ ਖ਼ਿਲਾਫ਼ ਹੋਰਨਾਂ ਰਾਜਾਂ ਵਿੱਚ ਧਾਰਾ 302 ਤੇ 307 ਹੇਠ ਕਈ ਕੇਸ ਦਰਜ ਸਨ। ਉਹ ਲੋਕਾਂ ਨੂੰ ਧਮਕਾ ਕੇ ਪੈਸੇ ਵਸੂਲਦਾ ਸੀ। ਪੁਲੀਸ ਨੂੰ ਉਸ ਦਾ ਇਕ ਆਡੀਓ ਟੇਪ ਵੀ ਮਿਲਿਆ ਹੈ, ਜਿਸ ਵਿੱਚ ਉਸ ਵੱਲੋਂ ਪੈਸੇ ਵਸੂਲਣ ਦਾ ਜ਼ਿਕਰ ਹੈ। ਉਸ ਦਾ ਦਬਦਬਾ ਹਰਿਆਣਾ, ਦਿੱਲੀ ਤੇ ਰਾਜਸਥਾਨ ਤੱਕ ਸੀ। ਉਹ ਇਸ ਸਾਲ ਹਰਿਆਣਾ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਭੱਜ ਨਿਕਲਿਆ ਸੀ।
ਵਿਸ਼ੇਸ਼ ਸੈੱਲ ਦੀ ਟੀਮ ਇਹ ਜਾਣਕਾਰੀ ਮਿਲਣ ਬਾਅਦ ਕਿ ਮੁਲਜ਼ਮ ਫਾਰਮ ਹਾਊਸ ਵਿੱਚ ਆਉਂਦੇ ਹਨ, ਬੀਤੇ ਦੋ ਤਿੰਨ ਮਹੀਨਿਆਂ ਤੋਂ ਛੱਤਰਪੁਰ ਇਲਾਕੇ ਦੇ ਇਸ ਫਾਰਮ ਹਾਊਸ ’ਤੇ ਨਜ਼ਰ ਰੱਖ ਰਹੀ ਸੀ। ਇਸ ਮੁਕਾਬਲੇ ਵਿੱਚ ਮੁਲਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਭਾਰਤੀ ਅਤੇ ਵਿਦਰੋਹ ’ਤੇ ਇਕ ਇਕ ਲੱਖ ਰੁਪਏ ਜਦੋਂ ਕਿ ਉਮੇਸ਼ ’ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ।

Comments

comments

Share This Post

RedditYahooBloggerMyspace