ਸ੍ਰੀਲੰਕਾ 185 ਦੌੜਾਂ ’ਤੇ ਢੇਰ, ਵੈਸਟ ਇੰਡੀਜ਼ ਵੱਲੋਂ 360 ਦੌੜਾਂ ਦੀ ਲੀਡ

ਵੈਸਟ ਇੰਡੀਜ਼ ਦਾ ਬੱਲੇਬਾਜ਼ ਕਿਰੇਨ ਪੋਵੈੱਲ ਸ੍ਰੀਲੰਕਾ ਖ਼ਿਲਾਫ਼ ਸ਼ਾਟ ਖੇਡਦਾ ਹੋਇਆ

ਪੋਰਟ ਆਫ ਸਪੇਨ: ਵੈਸਟ ਇੰਡੀਜ਼ ਨੇ ਅੱਜ ਇੱਥੇ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਵਿੱਚ ਚਾਰ ਵਿਕਟਾਂ ’ਤੇ 131 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ 360 ਦੌੜਾਂ ਕਰ ਲਈ ਹੈ। ਕਪਤਾਨ ਦਿਨੇਸ਼ ਚਾਂਦੀਮਲ (44 ਦੌੜਾਂ) ਅਤੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ (31) ਵਿਚਾਲੇ ਪੰਜਵੀਂ ਵਿਕਟ ਲਈ 78 ਦੌੜਾਂ ਦੀ ਸਾਂਝੀਦਾਰੀ ਛੱਡ ਦੇਈਏ ਤਾਂ ਸ੍ਰੀਲੰਕਾ ਨੇ ਆਪਣੀਆਂ ਆਖ਼ਰੀ ਛੇ ਵਿਕਟਾਂ 64 ਦੌੜਾਂ ਦੇ ਅੰਦਰ ਗੁਆ ਲਈਆਂ, ਜਿਸ ਕਾਰਨ ਟੀਮ ਚਾਹ ਦੇ ਸੈਸ਼ਨ ਤਕ 185 ਦੌੜਾਂ ’ਤੇ ਹੀ ਢੇਰ ਹੋ ਗਈ।
ਵੈਸਟ ਇੰਡੀਜ਼ ਨੇ ਪਹਿਲੀ ਪਾਰੀ ਅੱਠ ਵਿਕਟਾਂ ’ਤੇ 414 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਹਾਲਾਂਕਿ ਘਰੇਲੂ ਟੀਮ ਦੇ ਕਪਤਾਨ ਜੇਸਨ ਹੋਲਡਰ ਨੇ ਫਾਲੋ ਆਨ ਕਰਨ ਦਾ ਫ਼ੈਸਲਾ ਨਹੀਂ ਕੀਤਾ, ਜਿਸ ਕਾਰਨ ਵੈਸਟ ਇੰਡੀਜ਼ ਨੇ ਕੀਰਨ ਪਾਵੇਲ ਦੀਆਂ ਨਾਬਾਦ 64 ਦੌੜਾਂ ਨਾਲ ਚਾਰ ਵਿਕਟਾਂ ’ਤੇ 131 ਦੌੜਾਂ ਬਣਾ ਲਈਆਂ। ਸ਼ੇਨ ਡਾਰਿਚ 11 ਦੌੜਾਂ ਬਣਾ ਕੇ ਖੇਡ ਰਿਹਾ ਹੈ। ਟੈਸਟ ਮੈਚ ਖ਼ਤਮ ਹੋਣ ’ਚ ਹਾਲੇ ਦੋ ਦਿਨ ਪਏ ਹਨ। ਸ੍ਰੀਲੰਕਾ ਨੇ ਸਵੇਰੇ ਤਿੰਨ ਵਿਕਟਾਂ ’ਤੇ 31 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।

Comments

comments

Share This Post

RedditYahooBloggerMyspace