ਐੱਸਸੀ/ਐੱਸਟੀ ਐਕਟ ਜਾਰੀ ਰਹੇਗਾ: ਸ਼ਾਹ

ਅੰਬਿਕਾਪੁਰ : ਭਾਜਪਾ ਮੁਖੀ ਅਮਿਤ ਸ਼ਾਹ ਨੇ ਅੱਜ ਇਥੇ ਕਿਹਾ ਕਿ ਨੌਕਰੀਆਂ ਵਿੱਚ ਐਸਸੀ/ਐਸਟੀ ਐਕਟ ਤਹਿਤ ਮਿਲਣ ਵਾਲਾ ਰਾਖਵਾਂਕਰਨ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ’ਤੇ ਕਾਬਜ਼ ਰਹਿਣ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਕਾਂਗਰਸ ਇਸ ਮੌਕੇ ਨੂੰ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਝੂਠ ਵਜੋਂ ਪ੍ਰਚਾਰੇਗੀ।  ਉਨ੍ਹਾਂ ਇਹ ਗੱਲ ਛੱਤੀਸਗੜ੍ਹ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ, ਜਿਥੇ ਸਾਲ ਦੇ ਅਖੀਰ ਵਿੱਚ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਧਿਰ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਬਾਰੇ ਇਹ ਕਹਿ ਕੇ ਗੁਮਰਾਹ ਕਰੇਗੀ ਕਿ ਐਨਡੀਏ ਸਰਕਾਰ ਨੇ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਸਮਾਜ ਦੇ ਹੇਠਲੇ ਦਰਜੇ ਦੇ ਲੋਕਾਂ ਨੂੰ ਐਸਸੀ/ਐਸਟੀ ਐਕਟ ਤਹਿਤ ਮਿਲਣ ਵਾਲਾ ਰਾਖਵਾਂਕਰਨ ਬੰਦ ਕਰ ਦਿੱਤਾ ਹੈ। ਕਈ ਵਾਰ ਉਹ ਕਹੇਗੀ ਕਿ ਐਸਸੀ/ਐਸਟੀ ਐਕਟ ਖਤਮ ਕਰ ਦਿੱਤਾ ਗਿਆ ਹੈ ਅਤੇ ਕਦੇ ਉਹ ਕਹਿਣਗੇ ਕਿ ਰਾਖਵਾਂਕਰਨ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਐਸਸੀ/ਐਸਟੀ ਐਕਟ ਅਤੇ  ਰਾਖਵਾਂ ਭਾਜਪਾ ਸਰਕਾਰ ਦੇ ਸੱਤਾ ’ਤੇ ਕਾਬਜ਼ ਰਹਿਣ ਤਕ ਜਾਰੀ ਰਹੇਗਾ।

Comments

comments

Share This Post

RedditYahooBloggerMyspace