ਆਸਾਰਾਮ ਖਿਲਾਫ ਗਵਾਹੀ ਦੇਣ ਵਾਲੇ ਦਾ ਬੇਟਾ ਅਗਵਾ

ਸ਼ਾਹਜਹਾਂਪੁਰ: ਆਸਾਰਾਮ ਖ਼ਿਲਾਫ਼ ਬਲਾਤਕਾਰ ਮਾਮਲੇ ਵਿੱਚ ਗਵਾਹ ਕਿਰਪਾਲ ਸਿੰਘ ਦੇ ਕਤਲ ਕੇਸ ਦੇ ਇੱਕ ਗਵਾਹ ਦੇ ਮੁੰਡੇ ਨੂੰ ਅਗਵਾ ਕਰ ਲਿਆ ਗਿਆ ਹੈ। ਇਲਜ਼ਾਮ ਹੈ ਕਿ ਆਸਾਰਾਮ ਵੱਲੋਂ ਮਾਮਲੇ ਵਿੱਚ ਗਵਾਹੀ ਨਾ ਦੇਣ ਦਾ ਦਬਾਅ ਪਾਇਆ ਜਾ ਰਿਹਾ ਹੈ। ਇਸੇ ਕਾਰਨ ਉਸ ਦੇ ਮੁੰਡੇ ਨੂੰ ਅਗਵਾ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲਾ ਕਰਜ ਕੀਤੇ ਜਾਣ ਪਿੱਛੋਂ ਗਵਾਹ ਦਾ ਮੁੰਡਾ ਵਾਪਸ ਗਿਆ ਹੈ।

ਆਸਾਰਾਮ ਖ਼ਿਲਾਫ਼ ਬਲਾਤਕਾਰ ਮਾਮਲੇ ਵਿੱਚ ਮੁੱਖ ਗਵਾਹ ਰਹੇ ਕਿਰਪਾਲ ਸਿੰਘ ਦਾ ਕੈਂਟ ਖੇਤਰ ਵਿੱਚ 10 ਜੁਲਾਈ, 2015 ਨੂੰ ਕਥਿਤ ਤੌਰ ’ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਰਾਮਸ਼ੰਕਰ ਵਿਸ਼ਵਕਰਮਾ ਮੁੱਖ ਗਵਾਹ ਹੈ। ਉਸ ਦਾ 16 ਸਾਲਾਂ ਦਾ ਮੁੰਡਾ ਧੀਰਜ ਵਿਸ਼ਵਕਰਮਾ ਸੋਮਵਾਰ ਨੂੰ ਘਰ ਬਾਹਰੋਂ ਲਾਪਤਾ ਹੋ ਗਿਆ ਸੀ। ਕਾਫ਼ੀ ਲੱਭਣ ਬਾਅਦ ਵੀ ਜਦੋਂ ਉਹ ਨਹੀਂ ਮਿਲਿਆ ਤਾਂ ਉਨ੍ਹਾਂ ਬੀਤੇ ਦਿਨ ਪੁਲਿਸ ਨੂੰ ਅਗਵਾ ਹੋਣ ਦਾ ਮਾਮਲਾ ਦਰਜ ਕਰਾਇਆ।

ਦੱਸਿਆ ਜਾਂਦਾ ਹੈ ਕਿ ਕਿਰਪਾਲ ਸਿੰਘ ਕਤਲ ਕੇਸ ਵਿੱਚ ਗਵਾਹ ਰਾਮਸ਼ੰਕਰ ਨੇ 28 ਜੂਨ ਨੂੰ ਅਦਾਲਤ ਵਿੱਚ ਗਵਾਹੀ ਦੇਣੀ ਸੀ। ਉਸ ਦਾ ਇਲਜ਼ਾਮ ਹੈ ਕਿ ਉਨ੍ਹਾਂ ’ਤੇ ਦਬਾਅ ਬਣਾਉਣ ਲਈ ਮੁੰਡੇ ਨੂੰ ਅਗਵਾ ਕੀਤਾ ਗਿਆ ਤਾਂ ਕਿ 28 ਜੂਨ ਨੂੰ ਉਹ ਅਦਾਤਲ ਵਿੱਚ ਆਸ਼ਾਰਾਮ ਦੇ ਵਿਰੁੱਧ ਗਵਾਹੀ ਨਾ ਦੇਵੇ। ਹਾਲਾਂਕਿ ਉਸ ਦਾ ਮੁੰਡਾ ਵਾਪਸ ਆ ਗਿਆ ਹੈ।

ਅਗਵਾ ਹੋਏ ਧੀਰਜ ਨੇ ਦੱਸਿਆ ਕਿ ਅਗਵਾਕਾਰ ਉਸ ਨੂੰ ਬੇਹੋਸ਼ ਕਰ ਕੇ ਗੱਡੀ ਵਿੱਚ ਪਾ ਕੇ ਲੈ ਗਏ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਮੇਰਠ ਸ਼ਹਿਰ ਵਿੱਚ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Comments

comments

Share This Post

RedditYahooBloggerMyspace