ਗੌਰੀ ਲੰਕੇਸ਼ ਦੇ ਸ਼ੱਕੀ ਕਾਤਲਾਂ ਨੇ ਘੜੀ ਸੀ ਕਰਨਾਡ ਨੂੰ ਮਾਰਨ ਦੀ ਸਾਜ਼ਿਸ਼

ਬੰਗਲੌਰ :ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਪ੍ਰਸਿੱਧ ਫਿਲਮੀ ਅਤੇ ਥੀਏਟਰ ਹਸਤੀ ਗਿਰੀਸ਼ ਕਰਨਾਡ ਨੂੰ ਵੀ ਮਾਰਨ ਦੀ ਵੀ ਸਾਜਿਸ਼ ਘੜੀ ਸੀ। ਇਹ ਪ੍ਰਗਟਾਵਾ ਸਰਕਾਰੀ ਸੂਤਰਾਂ ਨੇ ਕੀਤਾ ਹੈ।

ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਜ ਕਰ ਰਹੀ ਵਿਸ਼ੇਸ਼ ਟੀਮ ਨੇ ਇੰਕਸ਼ਾਫ ਕੀਤਾ ਹੈ ਕਿ ਮੁਲਜ਼ਮਾਂ ਨੇ ਗਿਰੀਸ਼ ਕਰਨਾਡ ਤੋਂ ਇਲਾਵਾ ਗਿਆਨਪੀਠ ਐਵਾਰਡੀ ਬੀਟੀ ਲਲਿਤਾ ਨਾਇਕ, ਤਰਕਸ਼ੀਲ ਸੀਐੱਸ ਦਿਵਾਰਕਾਨਾਥ ਤੇ ਹੋਰ ਕਈ ਖੱਬੇ ਪੱਖੀ ਹਸਤੀਆਂ ਨੂੰ ਮਾਰਨ ਲਈ ਉਨ੍ਹਾਂ ਦੇ ਨਾਵਾਂ ਦੀ ਇੱਕ ਸੂਚੀ ਤਿਆਰ ਕੀਤੀ ਸੀ। ਪੁੱਛਗਿੱਛ ਦੌਰਾਨ ਇੱਕ ਡਾਇਰੀ ਮਿਲੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਨੂੰ ਇਨ੍ਹਾਂ ਦੀ ਮਾਰਨ ਦੀ ਯੋਜਨਾ ਸੀ। ਜਾਂਚ ਟੀਮ ਅਨੁਸਾਰ ਇੱਕ ਮੁਲਜ਼ਮ ਪਰਸ਼ੂਰਾਮ ਬਾਘਮਾਰੇ (26) ਨੂੰ ਕਰਨਾਟਕ ਦੇ ਵਿਜੈਪੁਰਾ ਜਿਲ੍ਹੇ ਦੇ ਸਿੰਧਾਗੀ ਪਿੰਡ ਵਿੱਚੋਂ ਗਿਫ਼ਤਾਰ ਕੀਤਾ ਹੈ।

Comments

comments

Share This Post

RedditYahooBloggerMyspace