ਇਕ ਹਜ਼ਾਰ ਸਾਲ ਬਾਅਦ ਦੀ ਟਿਕਟ ਜਾਰੀ ਕਰਕੇ ਬਜ਼ੁਰਗ ਨੂੰ ਪ੍ਰੇਸ਼ਾਨ ਕਰਨ ’ਤੇ ਰੇਲਵੇ ਨੂੰ ਜੁਰਮਾਨਾ

ਸਿੰਬਲ ਫ਼ੋਟੋ

ਸਹਾਰਨਪੁਰ : ਖ਼ਪਤਕਾਰ ਅਦਾਲਤ ਨੇ ਅੱਜ ਇਕ ਬਜ਼ੁਰਗ ਨੂੰ ਇਕ ਹਜ਼ਾਰ ਸਾਲ ਪਹਿਲਾਂ ਦੀ ਟਿਕਟ ਜਾਰੀ ਕਰਕੇ ਪ੍ਰੇਸ਼ਾਨੀ ਵਿੱਚ ਪਾਉਣ ਦੇ ਦੋਸ਼ ਵਿੱਚ ਭਾਰਤੀ ਰੇਲਵੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਹਜ਼ਾਰ ਰੁਪਏ ਖਰਚਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੇਵਾਮੁਕਤ ਪ੍ਰੋ. ਵਿਸ਼ਨੂ ਕਾਂਤ ਸ਼ੁਕਲਾ (70) ਨੇ ਕਨੌਜ ਦੇ ਰੇਲਵੇ ਸਟੇਸ਼ਨ ਤੋਂ ਟਿਕਟ ਬੁੱਕ ਕਰਾਈ ਜਿਸ ਵਿੱਚ ਗਲਤੀ ਨਾਲ 2018 ਦੀ ਥਾਂ 3018 ਛਪ ਗਿਆ। ਗੱਡੀ ਵਿੱਚ ਚੈਕਿੰਗ ਦੌਰਾਨ ਰੇਲਵੇ ਦੀ ਇਸ ਗਲਤੀ ਦਾ ਭੁਗਤਾਨ ਬਜ਼ੁਰਗ ਨੂੰ ਕਰਨਾ ਪਿਆ ਤੇ ਉਸ ਨੂੰ ਅੱਧ   ਵਿਚਾਲੇ ਹੀ ਗੱਡੀ ਤੋਂ ਲਾਹ ਦਿੱਤਾ ਗਿਆ। ਇਸ ਖੱਜਲ-ਖੁਆਰੀ ਤੋਂ ਦੁਖੀ ਬਜ਼ੁਰਗ ਨੇ ਖ਼ਪਤਕਾਰ ਅਦਾਲਤ ’ਚ ਅਪੀਲ ਕੀਤੀ ਜਿਸ ’ਤੇ ਅਦਾਲਤ ਨੇ ਫੈਸਲਾ ਬਜ਼ੁਰਗ ਦੇ ਹੱਕ ਵਿੱਚ ਕੀਤਾ।

Comments

comments

Share This Post

RedditYahooBloggerMyspace