ਮੁਥਾਲਿਕ ਦੀ ਵਿਵਾਦਤ ਟਿੱਪਣੀ ’ਤੇ ਕਾਂਗਰਸ ਦੀ ਤਿੱਖੀ ਪ੍ਰਤੀਕਿਰਿਆ

ਬੰਗਲੌਰ, 18 ਜੂਨ: ਕਾਂਗਰਸ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਸੰਦਰਭ ਵਿੱਚ ਸ੍ਰੀ ਰਾਮ ਸੇਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਦੇ ਕੱਲ੍ਹ ਦੇ ਉਸ ਬਿਆਨ ’ਤੇ ਅੱਜ ਤਿੱਖੀ ਪ੍ਰਤੀਕਿਰਿਆ ਦਿੱਤੀ ਜਿਸ ਵਿੱਚ ਮੁਥਾਲਿਕ ਨੇ ਕਿਹਾ ਸੀ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਵੇ ਕਿ ਜਦ ਵੀ ‘ਕਰਨਾਟਕ ਵਿੱਚ ਕੁੱਤਾ ਮਰੇ’ ਤਾਂ ਉਹ ਇਸ ’ਤੇ ਕੁਝ ਕਹਿਣ।

ਮੁਥਾਲਿਕ ਨੇ ਕੱਲ੍ਹ ਇਕ ਜਨਤਕ ਪ੍ਰੋਗਰਾਮ ਵਿੱਚ ਇਹ ਟਿੱਪਣੀ ਕੀਤੀ ਸੀ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਕ ਪੱਤਰਕਾਰ ਦੀ ਤੁਲਨਾ ਕੁੱਤੇ ਨਾਲ ਕਰਨਾ ਘਟੀਆਪਣ ਹੈ। ਉਨ੍ਹਾਂ ਪੁੱਛਿਆ ਕਿ ਕੀ ਮੋਦੀ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰਨਗੇ ਜਾਂ ਨਹੀਂ।

ਫੋਰੈਂਸਿਕ ਰਿਪੋਰਟ ਦੀ ਉਡੀਕ
ਬੰਗਲੌਰ:
ਮਹਾਰਾਸ਼ਟਰ ਦੀ ਸਪੈਸ਼ਲ ਇਵੈਸਟੀਗੇਸ਼ਨ ਟੀਮ (ਐਸਟੀਆਈ) ਨੇ ਸੀਪੀਆਈ ਆਗੂ ਗੋਵਿੰਦ ਪੰਸਾਰੇ ਦੀ ਹੱਤਿਆ ਸਬੰਧੀ ਅਜੇ ਤਕ ਕਰਨਾਟਕ ਪੁਲੀਸ ਨਾਲ ਰਾਬਤਾ ਨਹੀਂ ਕੀਤਾ ਹੈ। ਇਹ ਜਾਣਕਾਰੀ ਸੀਨੀਅਰ ਪੁਲੀਸ ਅਫ਼ਸਰ ਨੇ ਦਿੱਤੀ। ਮਹਾਰਾਸ਼ਟਰ ਦੀ ਸਪੈਸ਼ਲ ਪੁਲੀਸ ਨੇ ਫੈਸਲਾ ਕੀਤਾ ਹੈ ਕਿ ਪੱਤਰਕਾਰ ਗੌਰੀ ਲੰਕੇਸ਼, ਪੰਸਾਰੇ ਅਤੇ ਐਮ ਐਮ ਕਲਬੁਰਗੀ ਨੂੰ ਮਾਰਨ ਲਈ ਵਰਤੇ ਗਏ ਇਕੋ ਹਥਿਆਰ ਦੀ ਫੌਰੈਂਸਿਕ ਰਿਪੋਰਟ ਤੋਂ ਪੁਸ਼ਟੀ ਹੋਣ ਤੋਂ ਬਾਅਦ ਸ੍ਰੀ ਰਾਮ ਸੇਨਾ ਗਰੁੱਪ ਬਾਰੇ ਜਾਂਚ ਸ਼ੁਰੂ ਕੀਤੀ ਜਾਵੇਗੀ।

Comments

comments

Share This Post

RedditYahooBloggerMyspace