ਝਿੱਕਾ ਆਰਟ ਪ੍ਰਮੋਸ਼ਨ ਨੇ ਬਣਾਇਆ ਫਾਦਰ’ਜ਼ ਡੇਅ ਨੂੰ ਭਰਪੂਰ ਮਨੋਰੰਜਕ

ਹੇਅਵਰਡ : ਲੰਬੇ ਸਮੇਂ ਤੋਂ ਮਦਰ’ਜ਼ ਡੇਅ ਮਨਾਉਣ ਦੀਆਂ ਪ੍ਰੰਪਰਾਵਾਂ ਪੰਜਾਬੀ ਭਾਈਚਾਰੇ ‘ਚ ਲਗਾਤਾਰ ਰਵਾਇਤ ਵਾਂਗ ਹੀ ਇਕ ਤਰਾਂ ਨਾਲ ਚੱਲਦੀਆਂ ਆ ਰਹੀਆਂ ਹਨ ਪਰ ਝਿੱਕਾ ਆਰਟ ਪ੍ਰੋਮੋਸ਼ਨ ਦੇ ਮਨਜੀਤ ਝਿੱਕਾ, ਸੋਨੀਆ ਚੇੜਾ ਅਤੇ ਬਲਜਿੰਦਰ ਪੱਟੀ ਵਲੋਂ ਪੰਜਾਬ ਲੋਕ ਰੰਗ ਅਤੇ ਇੱਕੀ ਇੰਟਰਨੈਸ਼ਨਲ ਇੰਟਰਟੇਨਮੈਂਟ ਦੇ ਸਹਿਯੋਗ ਨਾਲ ਲੰਘੇ ਐਤਵਾਰ ਨੂੰ ਰਾਜਾ ਸਵੀਟਸ ਹੇਅਵਰਡ ਵਿਖੇ ਫਾਦਰ’ਜ਼ ਡੇਅ ਮਨਾ ਕੇ ਸ਼ਾਇਦ ਕੈਲੇਫੋਰਨੀਆਂ ‘ਚ ਪਹਿਲੀ ਵਾਰ ਪੰਜਾਬੀ ਭਾਈਚਾਰੇ ਲਈ ਇਕ ਤਰਾਂ ਨਾਲ ਫਾਦਰ’ਜ਼ ਡੇਅ ਦੀ ਮਹੱਤਤਾ ਹੋਰ ਵੀ ਗੂੜੀ ਕਰ ਦਿੱਤੀ ਹੈ। ਇਸ ਮੌਕੇ ਤੇ ਵੱਖ ਵੱਖ ਰੰਗਾਰੰਗ ਪ੍ਰੋਗਰਾਮ ਦਿਲਕਸ਼ ਸਨ, ਆਪਣੇ ਅੰਦਾਜ ਦੇ ਸਨ, ਖਾਸ ਤੌਰ ਤੇ ਬਲਜਿੰਦਰ ਪੱਟੀ ਦਾ ਗੀਤ ‘ਮਾਂ ਦੀਆਂ ਸਿਫਤਾਂ ਸਾਰੇ ਕਰਦੇ ਪਿਓ ਦਾ ਨਾਂ ਕੋਈ ਲੈਂਦਾ ਨਹੀਂ’ ਨਾਲ ਕੋਰੀਓਗ੍ਰਾਫੀ ਕਰਕੇ ਸਮਾਜ ‘ਚ ਬਾਪ ਦੇ ਮਹੱਤਵਪੂਰਨ ਚਰਿੱਤਰ ਨੂੰ ਭਾਵੁਕ ਬਣਾ ਦਿੱਤਾ।

ਜਸਜੀਤ ਤੇ ਜਸਪ੍ਰੀਤ, ਜਸਵਿੰਦਰ ਸੱਗੀ ਵਲੋਂ ਗੀਤਾਂ ਨਾਲ ਕਮਾਲ ਦੀ ਪੇਸ਼ਕਾਰੀ ਦੇਣ ਤੋਂ ਸਿਵਾ ਗਰੁੱਪ ਸੌਂਗ ‘ਜਦੋਂ ਪਿਆ ਛਣਕਾਟਾ ਮੇਰੀ ਵੰਗ ਦਾ’ ਪੇਸ਼ ਕੀਤਾ ਗਿਆ। ਅਜੇ ਭੰਗੜਾ ਅਕੈਡਮੀ ਵਲੋਂ ਕੁੜੀਆਂ ਦਾ ਭੰਗੜਾ ਅਤੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਇਕ ਤਰਾਂ ਨਾਲ ਇਸ ਦਿਵਸ ਦੇ ਸੰਗੀਤਕ ਰੰਗਾਂ ‘ਚ ਮਹੱਤਵਪੂਰਨ ਤੇ ਦਿਲਕਸ਼ ਪੇਸ਼ਕਾਰੀ ਸੀ। ਝਿੱਕਾ ਆਰਟ ਪ੍ਰੋਮੋਸ਼ਨ ਵਲੋਂ ਮਨਜੀਤ ਝਿੱਕਾ ਅਤੇ ਸੋਨੀਆ ਚੇੜਾ ਨੇ ਕਿਹਾ ਕਿ ਉਹ ਖੁਸ਼ ਹਨ ਕਿ ਪਹਿਲੇ ਵਰੇ ਹੀ ਫਾਦਰ’ਜ਼ ਡੇਅ ਮਨਾਉਣ ‘ਚ ਵੱਡੀਆਂ ਤੇ ਅਹਿਮ ਸਖਸ਼ੀਅਤਾਂ ਦਾ ਹਾਜ਼ਰ ਹੋਣਾ ਅਤੇ ਪ੍ਰੋਗਰਾਮ ਦਾ ਲਗਾਤਾਰ ਚਾਰ ਘੰਟੇ ਸਿਖਰ ਬਣਾ ਕੇ ਚੱਲਣਾ ਉਹਨਾਂ ਦਾ ਪ੍ਰਾਪਤੀ ਤਾਂ ਹੈ ਪਰ ਉਹ ਅਗਲੇ ਵਰਿਆਂ ਵਿਚ ਇਸ ਦਿਵਸ ਨੂੰ ਹੋਰ ਵੀ ਵੱਡੇ ਪੱਧਰ ਤੇ ਮਨਾਉਣ ਦਾ ਹਰ ਸੰਭਵ ਯਤਨ ਕਰਨਗੇ। ਉਨਾਂ ਆਪਣੇ ਸਹਿਯੋਗੀਆਂ ਤੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਜਿੱਥੇ ਸੀਨੀਅਰ ਫਾਦਰ’ਜ਼ ਨੂੰ ਦਸਤਾਰਾਂ ਅਤੇ ਹੋਰ ਸਨਮਾਨਯੋਗ ਚਿੰਨ ਦੇ ਉਨਾਂ ਦੇ ਸਮਾਜਿਕ ਰੋਲ ਨੂੰ ਵਡਿਆਈ ਦਿੱਤੀ ਉੱਥੇ ਇਸ ਦਿਨ ਨਾਲ ਸਬੰਧਿਤ ਹੋਰ ਵੀ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ। ਮੰਚ ਸੰਚਾਲਨ ਸ਼ਕਤੀ ਮਾਣਕ ਨੇ ਕੀਤਾ ਅਤੇ ਰਾਜਾ ਸਵੀਟਸ ਦੇ ਲਾਜ਼ੀਜ਼ ਖਾਣਿਆਂ ਦਾ ਹਾਜ਼ਰ ਲੋਕਾਂ ਨੇ ਅਨੰਦ ਮਾਣਿਆ।

Comments

comments

Share This Post

RedditYahooBloggerMyspace