ਹਰਵਿੰਦਰ ਸਿੰਘ ਫੂਲਕਾ ਨੇ ਗੁਰਦਵਾਰਾ ਸਿੰਘ ਸਭਾ ਵਿਖੇ ਸੰਗਤ ਨੂੰ ਸੰਬੋਧਨ ਕੀਤਾ

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਜੂਨ ਦਾ ਮਹੀਨਾ ਸਿੱਖ ਕੌਮ ਲਈ 84 ਦੇ ਜ਼ਖ਼ਮ ਹਰ ਸਾਲ ਤਾਜ਼ੇ ਕਰ ਜਾਂਦਾ ਹੈ । ਇਹ ਮਹੀਨਾ ਸਾਨੂੰ ਦੋ ਵੱਡੇ ਘੱਲੂਘਾਰਿਆਂ ਦੀ ਯਾਦ ਵੀ ਦਿਵਾਉਂਦਾ ਹੈ। ਪਹਿਲਾ ਘੱਲੂਘਾਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀ ਸਿੰਘਾਂ ਦੀ ਸ਼ਹਾਦਤ ਵਾਲਾ, ਦੂਜਾ 84 ਦੇ ਘੱਲੂਘਾਰੇ ਵਿੱਚ ਮਾਰੇ ਗਏ ਹਜ਼ਾਰਾਂ ਬੇਕਸੂਰੇ ਸਿੱਖਾਂ ਨੂੰ ਸਮਰਪਿਤ ਹੁੰਦਾ ਹੈ।

ਇਸ ਸੰਬੰਧ ਵਿੱਚ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਜਿੱਥੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਨੇ ਏਟੀ ਫੋਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸੰਬੰਧੀ ਰੌਂਗਟੇ ਖੜੇ ਕਰਦੀ ਦਾਸਤਾਨ ਸੰਗਤਾਂ ਨਾਲ ਸਾਂਝੀ ਕੀਤੀ। ਇਸ ਪਿੱਛੋਂ ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਨੇ ਹਰਵਿੰਦਰ ਸਿੰਘ ਫੂਲਕਾ ਨੂੰ ਨਿੱਘੀ ਜੀ ਆਇਆ ਕਹੀ ਤੇ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਸ. ਫੂਲਕਾ ਨੇ ਦੱਸਿਆ ਕਿ ਏਟੀ ਫੋਰ ਮੌਕੇ ਕਿਵੇਂ ਭੀੜ ਨੇ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱਢ ਕੇ ਮਾਰਿਆਂ ਤੇ ਕਿਵੇਂ ਪੁਲਿਸ ਨੇ ਮੂਕ ਦਰਸ਼ਕ ਬਣਕੇ ਇਹ ਮੌਤ ਦਾ ਨੰਗਾ ਨਾਚ ਭਾਰਤ ਦੀ ਧਰਤੀ ਤੇ ਕਰਵਾਇਆ। ਇਸ ਪਿੱਛੋਂ ਸ. ਫੂਲਕਾ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੰਮੀ ਲੜਾਈ ਲੜੀ ਪਰ ਸਾਡੇ ਆਪਣੇ ਹੀ ਲੋਕਾਂ ਨੇ ਗਵਾਹਾਂ ਨੂੰ ਮੁਕਰਾਇਆ ਜਿਸ ਕਰਕੇ ਐੱਚ ਕੇ ਆਲ ਭਗਤ, ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਸਜ਼ਾਵਾਂ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਭਗਤ ਤਾਂ ਪਾਗਲ ਹੋਕੇ ਮਰਿਆ ਤੇ ਹਾਲ ਟਾਈਟਲਰ ਹੋਰਾਂ ਦਾ ਵੀ ਭਗਤ ਵਰਗਾ ਹੀ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਆਪੋ-ਆਪਣੇ ਪਿੰਡਾਂ ਦੇ ਸਕੂਲ ਗੋਦ ਲੈਣ ਲਈ ਵੀ ਅਪੀਲ ਕੀਤੀ ਤਾਂ ਕਿ ਪੰਜਾਬ ਵਿੱਚ ਨਿੱਘਰ ਰਹੇ ਐਜੂਕੇਸ਼ਨ ਦੇ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ।

ਇਸ ਮੌਕੇ ਗੁਰੂ-ਘਰ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਵੀ ਬਖ਼ਸ਼ਿਆ ਗਿਆ। ਇਸ ਤੋਂ ਬਿਨਾਂ ਸ. ਫੂਲਕਾ ਨੇ ਗੁਰਦਵਾਰਾ ਪੈਸੇਫਿਕ ਕੋਸਟ ਸਿਲਮਾ ਵਿਖੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਕੁਝ ਸੱਜਣਾਂ ਨਾਲ ਸਥਾਨਕ ਇੰਡੀਆ ਓਵਨ ਰੈਸਟੋਰੈਂਟ ਵਿੱਚ ਮੀਟਿੰਗ ਵੀ ਕੀਤੀ।

Comments

comments

Share This Post

RedditYahooBloggerMyspace