ਬਟਲਰ ਦੇ ਦਮਦਾਰ ਪ੍ਰਦਰਸ਼ਨ ਸਹਾਰੇ ਇੰਗਲੈਂਡ ਜੇਤੂ

ਬਰਮਿੰਘਮ : ਜੋਸ ਬਟਲਰ ਦੇ ਸ਼ਾਨਦਾਰ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਐਜਬੈਸਟਨ ਵਿੱਚ ਖੇਡੇ ਟੀ-20 ਮੁਕਾਬਲੇ ’ਚ ਆਸਟਰੇਲੀਆ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਬਟਲਰ ਵੱਲੋਂ ਜੜਿਆ ਨੀਮ ਸੈਂਕੜਾ ਕਿਸੇ ਵੀ ਅੰਗਰੇਜ਼ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਤੇਜ਼ ਨੀਮ ਸੈਂਕੜਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 221 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਲਈ ਬਟਲਰ (61) ਨੇ ਮਹਿਜ਼ 22 ਗੇਂਦਾਂ ’ਚ ਨੀਮ ਸੈਂਕੜਾ ਜੜਿਆ। ਕਪਤਾਨ ਇਓਨ ਮੋਰਗਨ ਨੇ ਵੀ 49 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ’ਚ ਯੋਗਦਾਨ ਪਾਇਆ। ਆਸਟਰੇਲੀਆ ਲਈ ਮਿਸ਼ੇਲ ਸਵੇਪਸਨ ਨੇ ਸਭ ਤੋਂ ਵੱਧ ਦੋ ਵਿਕਟ ਲਏ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਦੇ ਕਪਤਾਨ ਐਰੋਨ ਫ਼ਿੰਚ ਨੇ 84 ਦੌੜਾਂ ਦੀ ਪਾਰੀ ਖੇਡੀ ਤੇ ਛੇਵੇਂ ਵਿਕਟ ਲਈ ਐਸਟਰ ਐਗਰ ਨਾਲ 86 ਦੌੜਾਂ ਜੋੜੀਆਂ। ਮੇਜ਼ਬਾਨ ਟੀਮ ਲਈ ਕ੍ਰਿਸ ਜੌਰਡਨ ਤੇ ਆਦਿਲ ਰਾਸ਼ਿਦ ਨੇ ਤਿੰਨ ਤਿੰਨ ਵਿਕਟਾਂ ਲਈਆਂ।

Comments

comments

Share This Post

RedditYahooBloggerMyspace