ਅਫ਼ਸਰ ਨੇ ਅਨਸ-ਤਨਵੀ ਨੂੰ ਕੀਤੇ ਸਨ ਗ਼ੈਰਜ਼ਰੂਰੀ ਸਵਾਲ

ਮੁਹੰਮਦ ਅਨਸ ਸਿੱਦੀਕੀ ਤੇ ਤਨਵੀ ਸੇਠ ਆਪਣੇ ਪਾਸਪੋਰਟਾਂ ਨਾਲ।

ਲਖਨਊ : ਲਖਨਊ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਨੇ ਉਸ ਅੰਤਰਧਰਮੀ ਜੋੜੇ ਦਾ ਪਾਸਪੋਰਟ ਜਾਰੀ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪਿਛਲੇ ਮਹੀਨੇ ਕਾਫ਼ੀ ਵਿਵਾਦ ਹੋ ਗਿਆ ਸੀ।  ਦਿੱਲੀ ਵਿਚਲੇ ਸੂਤਰਾਂ ਨੇ ਦੱਸਿਆ ਕਿ ਸਰਕਾਰ ਦੀ ਅੰਦਰੂਨੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲਖਨਉੂ ਵਿੱਚ ਇਸ ਜੋੜੇ ਦੇ ਕੇਸ ਨਾਲ ਸਿੱਝਣ ਵਾਲੇ ਪਾਸਪੋਰਟ ਅਫ਼ਸਰ ਵਿਕਾਸ ਮਿਸ਼ਰਾ ਨੇ ਗ਼ੈਰਜ਼ਰੂਰੀ ਸਵਾਲ ਪੁੱਛੇ ਸਨ। ਲਖਨਊ ਵਿੱਚ ਰਿਜਨਲ ਪਾਸਪੋਰਟ ਅਫ਼ਸਰ ਪਿਊਸ਼ ਵਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਤਨਵੀ ਸੇਠ ਤੇ ਅਨਸ ਸਿੱਦੀਕੀ ਦੇ ਪਾਸਪੋਰਟ ਕਲੀਅਰ ਕਰ ਦਿੱਤੇ ਗਏ ਹਨ। ਜੋੜੇ ਨੇ ਪਾਸਪੋਰਟ ਅਫ਼ਸਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਅੰਤਰਧਰਮੀ ਵਿਆਹ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਸ੍ਰੀ ਵਰਮਾ ਨੇ ਕਿਹਾ ਕਿ ਜੋੜੇ ਬਾਰੇ ਪੁਲੀਸ ਤੋਂ ਕੋਈ ਉਲਟ ਤਸਦੀਕ ਰਿਪੋਰਟ ਨਹੀਂ ਮਿਲੀ ਸੀ। ਪੁਲੀਸ ਤਸਦੀਕ ਰਿਪੋਰਟ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਜੂਨ ਮਹੀਨੇ ਬਿਨੈਕਾਰ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਗਿਣਤੀ 9 ਤੋਂ ਘਟਾ ਕੇ 6 ਕਰ ਦਿੱਤੀ ਸੀ ਤੇ ਇਹ ਕਿਸੇ ਅਪਰਾਧਿਕ ਪਿਛੋਕੜ ’ਤੇ ਹੀ ਕੇਂਦਰਤ ਹੋਣਗੇ।
ਲੰਘੀ 20 ਜੂਨ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਸੀ ਜਦੋਂ ਤਨਵੀ ਸੇਠ ਤੇ ਅਨਸ ਸਿੱਦੀਕੀ ਜਿਨ੍ਹਾਂ ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ, ਨੇ ਟਵਿਟਰ ’ਤੇ ਪੋਸਟ ਪਾਈ ਸੀ ਕਿ ਲਖਨਊ ਦੇ ਪਾਸਪੋਰਟ ਦਫ਼ਤਰ ਵਿੱਚ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਸੀ। ਉਨ੍ਹਾਂ ਦੋਸ਼  ਲਾਇਆ ਸੀ ਕਿ ਪਾਸਪੋਰਟ ਅਫ਼ਸਰ ਵਿਕਾਸ ਮਿਸ਼ਰਾ ਨੇ ਸਿੱਦੀਕੀ ਨੂੰ ਹਿੰਦੂ ਧਰਮ ਗ੍ਰਹਿਣ ਕਰਨ ਲਈ ਕਿਹਾ ਸੀ ਤੇ ਤਨਵੀ ਦੀ ਇਕ ਮੁਸਲਮਾਨ ਨਾਲ ਵਿਆਹ ਕਰਾਉਣ ’ਤੇ ਲਾਹ ਪਾਹ ਕੀਤੀ ਸੀ।

Comments

comments

Share This Post

RedditYahooBloggerMyspace