ਕੈਂਸਰ ਨਾਲ ਜੂਝ ਰਹੀ ਹੈ ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ

ਮੁੰਬਈ, 4 ਜੁਲਾਈ : ਬੌਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਉਹ ਕੈਂਸਰ ਨਾਲ ਜੂਝ ਰਹੀ ਹੈ ਤੇ ਨਿਊਯਾਰਕ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਨੇ ਬੁੱਧਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਆਪਣੀ ਸਿਹਤ ਸਬੰਧੀ ਇਸ ਖ਼ਬਰ ਨੂੰ ਲੋਕਾਂ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਪਰਿਵਾਰ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਜੋ ਉਸ ਦਾ ਸਾਥ ਦੇ ਰਹੇ ਹਨ। ਆਪਣੀ ਲੰਬੀ ਚੌੜੀ ਪੋਸਟ ਵਿੱਚ ਉਸ ਨੇ ਕਿਹਾ ਕਿ ਜਦੋਂ ਤੁਸੀਂ ਜ਼ਿੰਦਗੀ ਤੋਂ ਕੁਝ ਵਧ ਹੀ ਉਮੀਦਾਂ ਲਾ ਬੈਠਦੇ ਹੋ ਤਾਂ ਪਤਾ ਨਹੀਂ ਜ਼ਿੰਦਗੀ ਕਿਹੜੀ ਕਰਵਟ ਲੈ ਲੈਂਦੀ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਕਰਾਏ ਟੈਸਟਾਂ ਵਿੱਚ ਉਸ ਦੇ ਸਰੀਰ ਵਿੱਚ ਕੈਂਸਰ ਪਾਇਆ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਦੋਸਤ ਉਸ ਦੀ ਇਸ ਬਿਮਾਰੀ ਨਾਲ ਲੜਨ ਲਈ ਪੂਰੀ ਮਦਦ ਕਰ ਰਹੇ ਹਨ ਜਿਸ ਦੀ ਉਹ ਧੰਨਵਾਦੀ ਹੈ।

Comments

comments

Share This Post

RedditYahooBloggerMyspace