ਅਸੀਸ ਪ੍ਰੋਗਰਾਮ ‘ਚ ਬਜ਼ੁਰਗਾਂ ਦਾ ਸਨਮਾਨ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਨੌਜਵਾਨ ਔਰਤਾਂ ਨੇ ਮਿਲ ਕੇ ਸੈਲਮਾਂ ਸ਼ਹਿਰ ਵਿਖੇ ‘ਅਸੀਸ’ ਨਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਜਿੱਥੇ ਮਾਵਾਂ-ਧੀਆਂ, ਸੱਸਾ-ਨੂੰਹਾਂ, ਪੋਤੀਆਂ ਆਦਿਕ ਸਭ ਰਲ ਇਕੱਠੀਆਂ ਹੋਈਆਂ ਅਤੇ ਆਪਸੀ ਵਿਚਾਰਾ ਦੀ ਸਾਂਝ ਪਾਈ। ਇਸ ਸਮੇਂ ਬਜ਼ੁਰਗ ਔਰਤਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ। ਮਨੋਰੰਜਨ ਲਈ ਗਿੱਧਾ, ਬੋਲੀਆਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਹੋਇਆ। ਅਜੋਕੇ ਸਮਾਜਿਕ ਹਾਲਤਾਂ ‘ਤੇ ਚੋਟ ਕਰਦੀਆਂ ਵਿਅੰਗਮਈ ਸਕਿੱਟਾਂ ਵੀ ਕੀਤੀਆਂ ਗਈਆਂ। ਸੱਜ-ਸਵਰ ਕੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ। ਇਲਾਕੇ ਦਾ ਇਹ ਇਸ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਸੀ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਰਮਨ ਵਿਰਕ, ਰੈਪਸੀ ਅਤੇ ਅਰਵਿੰਦ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਨੇ ਸਹਿਯੋਗ ਦਿੱਤਾ।ਪ੍ਰੋਗਰਾਮ ਅਤੇ ਮਾਣ-ਸਨਮਾਨ ਤੋਂ ਬਜ਼ੁਰਗ ਔਰਤਾਂ ਬਹੁਤ ਖ਼ੁਸ਼ ਨਜ਼ਰ ਆਈਆਂ।

Comments

comments

Share This Post

RedditYahooBloggerMyspace