ਆਮਦਨ ਚਾਹੁੰਦੇ ਹੋ ਵਧਾਉਣੀ ਤਾਂ ਅਜ਼ਮਾਓ ਇਹ ਟਿਪਸ

2015_8image_15_02_051910000investment-llਅੱਜ ਦੇ ਦੌਰ ‘ਚ ਵਧੀਆ ਜ਼ਿੰਦਗੀ ਜਿਊਣ ਲਈ ਚੰਗੀ ਆਮਦਨ ਹੋਣਾ ਬੇਹੱਦ ਜ਼ਰੂਰੀ ਹੈ ਤਾਂਕਿ ਤੁਸੀਂ ਆਪਣੀ ਜੀਵਨਸ਼ੈਲੀ ‘ਚ ਮਨਚਾਹੀ ਤਬਦੀਲੀ ਲਿਆ ਸਕੋ। ਨਾਲ ਹੀ ਅਚਾਨਕ ਲੋੜ ਪੈਣ ‘ਤੇ ਵੀ ਤੁਹਾਨੂੰ ਪੈਸੇ ਦੀ ਕਮੀ ਨਾ ਆਵੇ। ਸਵਾਲ ਉੱਠਦਾ ਹੈ ਕਿ ਸੀਮਤ ਸਾਧਨਾਂ ਨਾਲ ਆਪਣੀ ਆਮਦਨ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਜੇ ਅਸੀਂ ਕੁਝ ਗੱਲਾਂ ਨੂੰ ਆਪਣੇ ਜੀਵਨ ‘ਚ ਲਾਗੂ ਕਰ ਲਈਏ ਤਾਂ ਹੌਲੀ-ਹੌਲੀ ਉਹ ਸਾਡੀ ਆਮਦਨ ਵਧਾਉਣ ‘ਚ ਸਹਾਇਕ ਸਿੱਧ ਹੋ ਸਕਦੀਆਂ ਹਨ।

ਖੁਦ ‘ਤੇ ਲਗਾਓ ਪੂੰਜੀ

ਤੁਸੀਂ ਇਹ ਸੋਚੋਗੇ ਕਿ ਪਹਿਲੇ ਹੀ ਕਦਮ ‘ਚ ਪੈਸਾ ਬਚਾਉਣ ਦੀ ਥਾਂ ਖਰਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਥੇ ਖੁਦ ‘ਤੇ ਪੂੰਜੀ ਲਗਾਉਣ ਦਾ ਅਰਥ ਹੈ ਖੁਦ ਨੂੰ ਕਾਬਲ ਬਣਾਉਣਾ ਕਿਉਂਕਿ ਤੁਸੀਂ ਆਪਣੀ ਯੋਗਤਾ ਨੂੰ ਜਿੰਨਾ ਵਧਾਉਂਦੇ ਹੋ, ਸਫਲਤਾ ਦੇ ਰਸਤੇ ਓਨੇ ਹੀ ਵਧੇਰੇ ਖੁੱਲ੍ਹਦੇ ਹਨ।

 • ਆਪਣੇ ਅੰਦਰ ਸਿੱਖਣ ਦੀ ਲਾਲਸਾ ਹਮੇਸ਼ਾ ਰੱਖੋ।
 • ਕੋਈ ਨਵਾਂ ਹੁਨਰ, ਸ਼ੈਲੀ, ਭਾਸ਼ਾ ਜਾਂ ਫਿਰ ਕੋਈ ਨਵੀਂ ਐਕਟੀਵਿਟੀ ਸਿੱਖੋ।
 • ਹਰ ਦਿਨ ਅਤੇ ਹਫਤੇ ‘ਚ ਇਕ ਵਾਰ ਕੁਝ ਨਾ ਕੁਝ ਨਵਾਂ ਪੜ੍ਹਨ ਦੀ ਆਦਤ ਵਿਕਸਿਤ ਕਰੋ। ਤੁਸੀਂ ਬਲਾਗਸ, ਲੇਖ, ਕਿਤਾਬਾਂ ਜਾਂ ਇੰਟਰਨੈੱਟ ‘ਤੇ ਖਬਰਾਂ ਅਤੇ ਲੇਖ ਪੜ੍ਹ ਸਕਦੇ ਹੋ। ਇਸ ਨਾਲ ਤੁਹਾਡੀ ਜਾਣਕਾਰੀ ‘ਚ ਵਾਧਾ ਹੋਵੇਗਾ, ਜੋ ਤੁਹਾਡੀ ਪ੍ਰਫਾਰਮੈਂਸ ‘ਚ ਨਿਖਾਰ ਲਿਆਵੇਗਾ।
 • ਅਪਡੇਟ ਰਹਿਣ ਲਈ ਆਪਣੇ ਕਰੀਅਰ ਸੰਬੰਧੀ ਵਰਕਸ਼ਾਪ, ਸੈਮੀਨਾਰ ਅਤੇ ਟ੍ਰੇਨਿੰਗ ਸੈਸ਼ਨ ਆਦਿ ਜ਼ਰੂਰ ਅਟੈਂਡ ਕਰਦੇ ਰਹੋ।
 • ਆਪਣੀ ਸ਼ਖਸੀਅਤ ‘ਚ ਨਿਖਾਰ ਲਿਆਉਣ ਲਈ ਆਪਣੇ ਰਚਨਾਤਮਕ ਪਹਿਲੂ ਨੂੰ ਜਗਾਓ ਅਤੇ ਸਮੇਂ-ਸਮੇਂ ‘ਤੇ ਕੁਝ ਨਵਾਂ ਕਰਦੇ ਰਹੋ।
  ਨਿਵੇਸ਼ ‘ਚ ਸਮਝਦਾਰੀ
 • ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਪੂੰਜੀ ਦਾ ਸਮਝਦਾਰੀ ਨਾਲ ਨਿਵੇਸ਼ ਕਰੋ ਅਤੇ ਉਸ ਦੀ ਪੂਰੀ ਜਾਣਕਾਰੀ ਰੱਖੋ। ਤੁਹਾਨੂੰ ਆਉਣ ਵਾਲੇ ਸਮੇਂ ‘ਚ ਇਸ ਦਾ ਲਾਭ ਮਿਲੇ, ਇਸ ਲਈ ਜ਼ਰੂਰੀ ਹੈ ਕਿ ਲੰਬੇ ਸਮੇਂ ਲਈ ਨਿਵੇਸ਼ ਕਰੋ। ਇਸ ‘ਚ ਕੋਈ ਸ਼ੱਕ ਨਹੀਂ ਕਿ ਤੁਹਾਡੇ ‘ਚ ਸਾਰੀਆਂ ਕੁਆਲਿਟੀਆਂ ਹਨ ਪਰ ਤੁਹਾਨੂੰ ਸਹੀ ਥਾਂ ‘ਤੇ ਉਸ ਨੂੰ ਪੇਸ਼ ਕਰਨਾ ਵੀ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਸਫਲਤਾ ਦੇ ਨਾਲ-ਨਾਲ ਆਮਦਨ ਲਈ ਵੀ ਨਵੇਂ ਰਸਤੇ ਖੁੱਲ੍ਹਣਗੇ।
 • ਕੰਫਰਟ ਜ਼ੋਨ ‘ਚੋਂ ਬਾਹਰ ਨਿਕਲੋ
  ਆਪਣੇ ਕੰਫਰਟ ਜ਼ੋਨ ‘ਚੋਂ ਬਾਹਰ ਨਿਕਲ ਕੇ ਜ਼ੋਖਿਮ ਲੈਣ ਦੀ ਹਿੰਮਤ ਜਗਾਓ। ਜਦੋਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਓਗੇ ਤਾਂ ਹਰ ਦਿਨ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਅਤੇ ਕਰਨ ਨੂੰ ਪ੍ਰੇਰਿਤ ਕਰੇਗਾ। ਇਸ ਤਰ੍ਹਾਂ ਬੈਸਟ ਪ੍ਰਫਾਰਮੈਂਸ ਤੁਹਾਡੀ ਆਮਦਨ ਵਧਾਉਣ ‘ਚ ਸਹਾਇਕ ਹੋਵੇਗੀ।

Comments

comments

Share This Post

RedditYahooBloggerMyspace