ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਡਾ. ਰਿਪੁਦਮਨ ਸਿੰਘ/ਡਾ. ਮਦਨਜੀਤ ਸਿੰਘ
ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫ਼ਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਅਚਾਨਕ ਸਿਰ ਦਰਦ ਹੋਣਾ: ਦਫ਼ਤਰ ਵਿੱਚ ਕੰਮ ਕਰਨ ਸਮੇਂ, ਸਵੇਰੇ ਉੱਠਣ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਅਚਾਨਕ ਸਿਰ ਦਰਦ ਹੁੰਦਾ ਹੈ ਤਾਂ ਇਹ ਸਾਧਾਰਨ ਕਾਰਨ ਨਹੀਂ। ਅਮੂਮਨ ਅਜਿਹਾ ਦਰਦ ਸਿਰ ਦੇ ਕਿਸੇ ਇੱਕ ਹਿੱਸੇ ਵਿਚ ਵਿੱਚ ਅਚਾਨਕ ਅਤੇ ਕੁੱਝ ਸੈਕਿੰਡ ਜਾਂ ਮਿੰਟਾਂ ਲਈ ਹੁੰਦਾ ਹੈ। ਕੁੱਝ ਸਮੇਂ ਬਾਅਦ ਦਰਦ ਬਿਨਾਂ ਇਲਾਜ ਦੇ ਹੀ ਠੀਕ ਹੋ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਇਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਇਹ ਦਰਦ ਮਾਇਗਰੇਨ ਦਾ ਵੀ ਹੋ ਸਕਦਾ ਹੈ ਅਤੇ ਅੱਖਾਂ ਵਿੱਚ ਤਕਲੀਫ਼ ਦਾ ਵੀ। ਬਿਨਾਂ ਡਾਕਟਰੀ ਜਾਂਚ ਇਸ ਦੀ ਅਸਲ ਵਜ੍ਹਾ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।

ਤੇਜ਼ੀ ਨਾਲ ਭਾਰ ਘਟਣਾ: ਸਰੀਰ ਦਾ ਤੇਜ਼ੀ ਨਾਲ ਭਾਰ ਘਟਣਾ ਚੰਗਾ ਨਹੀਂ ਹੁੰਦਾ। ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਅਤੇ ਤੁਹਾਡਾ ਭਾਰ 5 ਫ਼ੀਸਦੀ ਅਚਾਨਕ ਘਟ ਜਾਂਦਾ ਹੈ ਤਾਂ ਇਹ ਕੈਂਸਰ ਹੋ ਸਕਦਾ ਹੈ। ਵਡੇਰੀ ਉਮਰ ਦੇ ਬੰਦਿਆਂ ਵਿੱਚ ਅਚਾਨਕ ਭਾਰ ਘਟਣ ਦੇ 38 ਫ਼ੀਸਦੀ ਮਾਮਲਿਆਂ ਦੀ ਪੁਸ਼ਟੀ ਕੈਂਸਰ ਦੇ ਰੂਪ ਵਿੱਚ ਹੋਈ ਹੈ। ਜੇ ਭਾਰ ਘਟਣ ਦੇ ਨਾਲ ਹੀ ਬਹੁਤ ਪਿਆਸ, ਭੁੱਖ, ਥਕਾਵਟ ਅਤੇ ਜ਼ਿਆਦਾ ਪਿਸ਼ਾਬ ਆਉਣ ਦੀ ਵੀ ਸਮੱਸਿਆ ਆ ਰਹੀ ਹੈ ਤਾਂ ਇਹ ਡਾਇਬਿਟੀਜ਼ ਦਾ ਸੰਕੇਤ ਹੋ ਸਕਦਾ ਹੈ।

ਲੱਤਾਂ ਵਿੱਚ ਸੋਜ: ਤਰਲ ਪਦਾਰਥਾਂ ਦਾ ਇਕੱਤਰੀਕਰਨ ਹੋਣ ਉੱਤੇ ਲੱਤਾਂ ਵਿੱਚ ਸੋਜ ਦੀ ਤਕਲੀਫ਼ ਹੁੰਦੀ ਹੈ। ਡਾਕਟਰ ਇਸ ਨੂੰ ਹਾਰਟ ਫੇਲ੍ਹ ਹੋਣ ਦਾ ਲੱਛਣ ਵੀ ਮੰਨਦੇ ਹਨ। ਜਿੰਨੀ ਮਾਤਰਾ ਵਿੱਚ ਸਰੀਰ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਦਿਲ ਉਸ ਮਾਤਰਾ ਵਿੱਚ ਖੂਨ ਦਾ ਸੰਚਾਰ ਨਹੀਂ ਕਰ ਸਕਦਾ ਅਤੇ ਲਹੂ ਨਸਾਂ ਵਿੱਚ ਵਾਪਸ ਜਾਣ ਲੱਗਦਾ ਹੈ, ਸਿੱਟੇ ਵਜੋਂ ਲੱਤਾਂ ਵਿੱਚ ਸੋਜ ਆ ਜਾਂਦੀ ਹੈ। ਲੱਤਾਂ ਵਿੱਚ ਲੰਮੇ ਸਮਾਂ ਤੱਕ ਸੋਜ ਰਹਿਣ ਉੱਤੇ ਡਾਕਟਰ ਨਾਲ ਸੰਪਰਕ ਜ਼ਰੂਰੀ ਹੈ।

ਛੋਟ ਸਾਹ ਆਉਣਾ: ਕਦੇ ਕਦੇ ਅਚਾਨਕ ਛੋਟਾ ਸਾਹ ਆਉਣਾ ਫੇਫੜਿਆਂ ਸਬੰਧੀ ਬਿਮਾਰੀ ਹੋ ਸਕਦੀ ਹੈ। ਜੇ ਪੌੜੀ ਚੜ੍ਹਨ ‘ਤੇ ਸਾਹ ਵਿੱਚ ਪਰੇਸ਼ਾਨੀ ਹੁੰਦੀ ਹੈ ਜਾਂ ਤੁਸੀ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਮਾਮੂਲੀ ਨਾ ਸਮਝੋ। ਇਹ ਦਿਲ ਦੀ ਧੜਕਣ ਅਨਿਯਮਿਤ ਹੋਣ ਦਾ ਇਸ਼ਾਰਾ ਹੋ ਸਕਦਾ ਹੈ। ਇਹ ਹਾਰਟ ਫੇਲ੍ਹ ਹੋਣ ਜਾਂ ਫਿਰ ਹੋਰ ਕਿਸਮ ਦੀ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਅਜਿਹਾ ਦਮੇ ਕਾਰਨ ਵੀ ਹੋ ਸਕਦਾ ਹੈ।

ਸੀਨੇ ਵਿੱਚ ਦਰਦ: ਕਈ ਵਾਰ ਲੋਕ ਅਚਾਨਕ ਸੀਨੇ ਵਿੱਚ ਹੋਣ ਵਾਲੇ ਦਰਦ ਨੂੰ ਸਿਹਤ ਸਮੱਸਿਆ ਨਾ ਮੰਨਦੇ ਹੋਏ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਦਰਦ ਕਾਰਨ ਠੀਕ ਤਰ੍ਹਾਂ ਕੰਮ ਨਹੀਂ ਹੁੰਦਾ ਜਾਂ ਦਬਾਅ ਮਹਿਸੂਸ ਕਰਦੇ ਹੋ ਜਾਂ ਬੈਠਣ ਵਿੱਚ ਤਕਲੀਫ਼ ਹੁੰਦੀ ਹੈ ਤਾਂ ਇਹ ਹਾਰਟ ਅਟੈਕ ਦਾ ਕਾਰਨ ਹੋ ਸਕਦਾ ਹੈ। ਸੀਨੇ ਵਿੱਚ ਦਰਦ ਹੋਣ ਉੱਤੇ ਜੀਅ ਕੱਚਾ ਹੋਣਾ, ਉਲਟੀ ਹੋਣ ਅਤੇ ਛੋਟੀ ਸਾਹ ਆਉਣ ਦੀ ਤਕਲੀਫ਼ ਵੀ ਹੋ ਸਕਦੀ ਹੈ। ਕੰਮ ਦੌਰਾਨ ਸੀਨੇ ਵਿੱਚ ਦਰਦ ਦੀ ਪਰੇਸ਼ਾਨੀ ਐਨਜ਼ਾਇਨਾ ਕਾਰਨ ਵੀ ਹੋ ਸਕਦੀ ਹੈ। ਇਸ ਵਿੱਚ ਦਿਲ ਦੀਆਂ ਨਸਾਂ ਨੂੰ ਸਹੀ ਮਾਤਰਾ ਵਿੱਚ ਖੂਨ ਨਹੀਂ ਮਿਲਦਾ।

ਤੇਜ਼ ਜਾਂ ਲਗਾਤਾਰ ਬੁਖ਼ਾਰ: ਕਿਸੇ ਨੂੰ ਲੰਮੇ ਸਮੇਂ ਤੋਂ ਬੁਖ਼ਾਰ ਹੈ ਜਾਂ 103 ਡਿਗਰੀ ਫਾਰਨਹਾਇਟ ਜਾਂ ਇਸ ਤੋਂ ਜ਼ਿਆਦਾ ਬੁਖ਼ਾਰ ਹੈ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਅਜਿਹਾ ਪਿਸ਼ਾਬ ਦੇ ਬਲੈਡਰ ਦੀ ਲਾਗ, ਨਿਮੋਨੀਆ ਅਤੇ ਦਿਮਾਗੀ ਬੁਖ਼ਾਰ ਆਦਿ ਦੀ ਤਕਲੀਫ਼ ਹੋ ਸਕਦੀ ਹੈ। ਕਈ ਹਫ਼ਤਿਆਂ ਤੱਕ ਬੁਖ਼ਾਰ ਕਿਸੇ ਵੱਡੇ ਰੋਗ ਦਾ ਕਾਰਨ ਅਤੇ ਇਸ਼ਾਰਾ ਹੋ ਸਕਦਾ ਹੈ। ਇਸ ਨੂੰ ਅਣਡਿੱਠਾ ਨਾ ਕਰੋ। ੲ
ਸੰਪਰਕ: 98152-00134

Comments

comments

Share This Post

RedditYahooBloggerMyspace